10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਰਾਜ ਹਸਪਤਾਲ ਵਿਖੇ ਮੁਫ਼ਤ ਫਿਜ਼ਿਓਥੈਰੇਪੀ ਤੇ ਆਰਥੋਪੈਡਿਕ ਕੈਂਪ ਲਗਾਇਆ

ਪਠਾਨਕੋਟ, 9 ਸਤੰਬਰ (ਸੰਧੂ)-ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮੌਕੇ ਰਾਜ ਹਸਪਤਾਲ ਸਿੰਬਲ ਚੌਕ ਪਠਾਨਕੋਟ ਵਲੋਂ ਲੋਕਾਂ ਨੂੰ ਹੱਡੀਆਂ, ਜੋੜਾਂ ਤੇ ਮਾਸਪੇਸ਼ੀਆਂ ਨਾਲ ਸਬੰਧਿਤ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਮੁਫ਼ਤ ਫਿਜ਼ਿਓਥੈਰੇਪੀ ਤੇ ਆਰਥੋਪੈਡਿਕ ਕੈਂਪ ਲਗਾਇਆ ਗਿਆ । ਹਸਪਤਾਲ ਦੇ ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਪਠਾਨਕੋਟ, 9 ਸਤੰਬਰ (ਸੰਧੂ)-ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮੌਕੇ ਰਾਜ ਹਸਪਤਾਲ ਸਿੰਬਲ ਚੌਕ ਪਠਾਨਕੋਟ ਵਲੋਂ ਲੋਕਾਂ ਨੂੰ ਹੱਡੀਆਂ, ਜੋੜਾਂ ਤੇ ਮਾਸਪੇਸ਼ੀਆਂ ਨਾਲ ਸਬੰਧਿਤ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਮੁਫ਼ਤ ਫਿਜ਼ਿਓਥੈਰੇਪੀ ਤੇ ਆਰਥੋਪੈਡਿਕ ਕੈਂਪ ਲਗਾਇਆ ਗਿਆ । ਹਸਪਤਾਲ ਦੇ ਐਮ.ਡੀ. ਡਾ: ਅਨਿਲ ਗਰਗ ਤੇ ਡਾਇਰੈਕਟਰ ਡਾ: ਰਿਚਾ ਸ਼ਰਮਾ ਦੀ ਅਗਵਾਈ ਹੇਠ ਲੱਗੇ ਕੈਂਪ ਦਾ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਲਾਭ ਲਿਆ । ਕੈਂਪ ਦੌਰਾਨ ਡਾ: ਨਿਸ਼ਾਂਤ ਮਿਨਹਾਸ, ਐਮ.ਬੀ.ਬੀ.ਐਸ., ਐਮ.ਐਸ., ਡੀ.ਐਨ.ਬੀ. (ਆਰਥੋ), ਰੋਬੋਟਿਕ ਆਰਥ੍ਰੋਪਲਾਸਟੀ ’ਚ ਫੈਲੋਸ਼ਿਪ ਪ੍ਰਾਪਤ ਤੇ ਕੰਸਲਟੈਂਟ ਆਰਥੋਪੈਡਿਕਸ, ਡਾ: ਨੈਂਸੀ ਸਾਬੇਰਵਾਲ, ਐਮ.ਪੀ.ਟੀ. (ਆਰਥੋ), ਕੰਸਲਟੈਂਟ ਫਿਜ਼ਿਓਥੈਰੇਪਿਸਟ ਤੇ ਡਾ: ਸ਼ਵੇਤਾ ਪਠਾਨੀਆ, ਬੀ.ਪੀ.ਟੀ. ਨੇ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀ ਸਲਾਹ ਦਿੱਤੀ । ਮਰੀਜ਼ਾਂ ਨੂੰ ਫਿਜ਼ਿਓਥੈਰੇਪੀ ਕੰਸਲਟੇਸ਼ਨ, ਪੋਸਚਰ ਐਨਾਲਿਸਿਸ, ਦਰਦ ਦਾ ਮੁਲਾਂਕਣ, ਨਿੱਜੀ ਕਸਰਤ ਪ੍ਰੋਗਰਾਮ ਤੇ ਐਰਗੋਨੋਮਿਕ ਸਲਾਹ ਦਿੱਤੀ ਗਈ । ਇਸ ਤੋਂ ਇਲਾਵਾ ਡਿਸਕ ਪ੍ਰੋਲੈਪਸ, ਸਾਇਟਿਕਾ, ਗੰਠੀਆ, ਜੋੜਾਂ ਦੀ ਜਕੜਨ, ਸਪੋਰਟਸ ਇੰਜਰੀ ਤੇ ਆਪ੍ਰੇਸ਼ਨ ਤੋਂ ਬਾਅਦ ਰਿਹੈਬਿਲਿਟੇਸ਼ਨ ਸਬੰਧੀ ਮਾਰਗ ਦਰਸ਼ਨ ਕੀਤਾ ਗਿਆ । ਮਰੀਜ਼ਾਂ ਲਈ ਮੁਫ਼ਤ ਐਕਸ-ਰੇ ਤੇ ਦਵਾਈਆਂ ਤੇ ਲੈਬ ਟੈਸਟਾਂ ’ਤੇ 20 ਫੀਸਦੀ, ਜਦਕਿ ਐਮ.ਆਰ.ਆਈ. ’ਤੇ ਵੀ 20 ਫੀਸਦੀ ਤੱਕ ਵਿਸ਼ੇਸ਼ ਛੋਟ ਦਿੱਤੀ ਗਈ । ਡਾ: ਅਨਿਲ ਗਰਗ ਨੇ ਕਿਹਾ ਕਿ ਗਲਤ ਪੋਸਚਰ, ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਨ ਤੇ ਸਰੀਰਕ ਸਰਗਰਮੀ ਦੀ ਘਾਟ ਕਾਰਨ ਕਮਰ, ਗਰਦਨ ਤੇ ਗੋਡਿਆਂ ਦੇ ਦਰਦ ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਤੇ ਫਿਜ਼ਿਓਥੈਰੇਪੀ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ । ਡਾ: ਰਿਚਾ ਸ਼ਰਮਾ ਨੇ ਕਿਹਾ ਕਿ ਫਿਜ਼ਿਓਥੈਰੇਪੀ ਮਰੀਜ਼ ਦੀ ਗਤੀਸ਼ੀਲਤਾ, ਮਾਸਪੇਸ਼ੀਆਂ ਦੀ ਤਾਕਤ ਤੇ ਕਾਰਜਕੁਸ਼ਲਤਾ ਬਹਾਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ । ਰਾਜ ਹਸਪਤਾਲ ਵਲੋਂ ਭਵਿੱਖ ’ਚ ਵੀ ਅਜਿਹੇ ਲੋਕ ਭਲਾਈ ਦੇ ਸਿਹਤ ਕੈਂਪ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਬਣਾਈ ਸੋਲਰ ਸਿਸਟਮ ਨਾਲ ਚੱਲਣ ਵਾਲੀ ਕਾਰ ਅਗਲੀ ਖ਼ਬਰ ਬਾਬਾ ਨਾਗਾ ਵਿਚ ਰੇਬੀਜ਼ ਜਾਗਰੂਕਤਾ ਸਮਾਗਮ
Ad Position 24