08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਚਿੱਟੇ ਸਮੇਤ ਪਤੀ ਪਤਨੀ ਕਾਬੂ

ਪਠਾਨਕੋਟ, 9 ਸਤੰਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ 20 ਗ੍ਰਾਮ ਹੈਰੋਇਨ ਸਮੇਤ ਇਕ ਜੋੜੇ ਨੂੰ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੇ ਏ.

Ad Position 21
No active advertisement
ਅਜੀਤ ਡੈਸਕ 10-09-2026
ਪਠਾਨਕੋਟ, 9 ਸਤੰਬਰ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ 20 ਗ੍ਰਾਮ ਹੈਰੋਇਨ ਸਮੇਤ ਇਕ ਜੋੜੇ ਨੂੰ ਕਾਬੂ ਕੀਤਾ ਗਿਆ ਹੈ । ਥਾਣਾ ਡਵੀਜ਼ਨ ਨੰਬਰ ਇਕ ਦੇ ਏ.ਐਸ.ਆਈ. ਬਿਮਲ ਕੁਮਾਰ ਆਪਣੇ ਪੁਲਿਸ ਪਾਰਟੀ ਨਾਲ ਬੱਸ ਸਟੈਂਡ ਦੇ ਨੇੜੇ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਨੂੰ ਇਕ ਬਲੈਰੋ ਗੱਡੀ ਖੜ੍ਹੀ ਮਿਲੀ, ਜਿਸ ਵਿਚ ਪਤੀ-ਪਤਨੀ ਬੈਠੇ ਸਨ, ਬਲੈਰੋ ਵਿਚ ਬੈਠੇ ਨੌਜਵਾਨ ਵਲੋਂ ਆਪਣੀ ਜੇਬ ਵਿਚੋਂ ਕੱਢ ਕੇ ਇਕ ਮੋਮੀ ਲਿਫਾਫਾ ਗੱਡੀ ਵਿਚ ਸੁੱਟ ਦਿੱਤਾ, ਪੁਲਿਸ ਵਲੋਂ ਜਦੋਂ ਤਲਾਸ਼ੀ ਲਈ ਗਈ ਤਾਂ ਲਿਫਾਫੇ ਵਿਚੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਪੁਲਿਸ ਵਲੋਂ ਮੌਕੇ ’ਤੇ ਹੀ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਦੇ ਖਿਲਾਫ ਥਾਣਾ ਡਵੀਜ਼ਨ ਨੰਬਰ ਇਕ ਪਠਾਨਕੋਟ ਵਿਚ ਐਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ । ਦੋਸ਼ੀਆਂ ਦੀ ਪਹਿਚਾਣ ਰਿਤਿਕ ਪਠਾਨੀਆ ਪੁੱਤਰ ਸ਼ਿਵ ਪਠਾਨੀਆ ਅਤੇ ਸਿਮਰਨ ਪਤਨੀ ਰੀਤਿਕ ਪਠਾਨੀਆ ਵਾਸੀ ਪਿੰਡ ਕਕੀਰਾ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੇ ਮੁੱਦੇ ’ਤੇ ਭਾਜਪਾ ਦਾ ਹਮਲਾ ਨਸ਼ਾ ਮੁਕਤ ਪੰਜਾਬ ਦੇ ਦਾਅਵੇ ਖੋਖਲੇ-ਅਸ਼ਵਨੀ ਸ਼ਰਮਾ ਅਗਲੀ ਖ਼ਬਰ ਕਤੂਰਿਆਂ ਨੂੰ ਬੇਰਹਿਮੀ ਨਾਲ ਮਾਰਨ ਦੇ ਦੋਸ਼ ’ਚ ਵਿਅਕਤੀ ਖ਼ਿਲਾਫ ਮਾਮਲਾ ਦਰਜ
Ad Position 24