ਪਾਵਰਕਾਮ/ਟ੍ਰਾਂਸਕੋ ਪੈਨਸਨਰਜ਼ ਐਸੋੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ
ਧਾਰੀਵਾਲ, 9 ਸਤੰਬਰ (ਸਵਰਨ ਸਿੰਘ)- ਪਾਵਰਕਾਮ/ਟ੍ਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ ਬਲਵਿੰਦਰ ਸਿੰਘ ਦੂਲਾਨੰਗਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਹੋਈ। ਜਿਸ ਵਿਚ ਜਰਨੈਲ ਸਿੰਘ ਮੀਤ ਪ੍ਰਧਾਨ, ਤਰਸੇਮ ਸਿੰਘ ਬਖਤਪੁਰ, ਬਲਵਿੰਦਰ ਸਿੰਘ ਨੰਗਲ, ਅਮਰੀਕ ਸਿੰਘ, ਰਣਜੀਤ ਸਿੰਘ ਗਿੱਲ, ਗਿਆਨ ਸਿੰਘ ਅਲਾਵਲਪੁਰ, ਕੁਲਦੀਪ ਸਿੰਘ, ਰਣਧੀਰ ਸਿੰਘ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਟਾਲ ਮਟੋਲ ਵਾਲੀ ਨੀਤੀ ਦੀ ਨਿੰਦਾ ਕੀਤੀ।
ਧਾਰੀਵਾਲ, 9 ਸਤੰਬਰ (ਸਵਰਨ ਸਿੰਘ)- ਪਾਵਰਕਾਮ/ਟ੍ਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ ਬਲਵਿੰਦਰ ਸਿੰਘ ਦੂਲਾਨੰਗਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਹੋਈ। ਜਿਸ ਵਿਚ ਜਰਨੈਲ ਸਿੰਘ ਮੀਤ ਪ੍ਰਧਾਨ, ਤਰਸੇਮ ਸਿੰਘ ਬਖਤਪੁਰ, ਬਲਵਿੰਦਰ ਸਿੰਘ ਨੰਗਲ, ਅਮਰੀਕ ਸਿੰਘ, ਰਣਜੀਤ ਸਿੰਘ ਗਿੱਲ, ਗਿਆਨ ਸਿੰਘ ਅਲਾਵਲਪੁਰ, ਕੁਲਦੀਪ ਸਿੰਘ, ਰਣਧੀਰ ਸਿੰਘ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਟਾਲ ਮਟੋਲ ਵਾਲੀ ਨੀਤੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਮੰਨ ਕੇ ਵੀ ਲਾਗੁੂ ਨਹੀ ਕੀਤੀਆ ਜਾ ਰਹੀਆਂ। ਜਿਸ ਕਰਕੇ ਮੁਲਾਜ਼ਮ/ਪੈਨਸਨਰ ਜਥੇਬੰਦੀਆਂ ਸੜਕਾਂ ਤੇ ਉਤਰ ਕੇ ਸੰਘਰਸ਼, ਰੈਲੀਆਂ, ਮੁਜ਼ਾਹਰੇ ਆਦਿ ਕਰ ਰਹੀਆਂ ਹਨ। ਪਰ ਸਰਕਾਰ ਦੇ ਕੰਨਾ ਤੇ ਜੂੰਅ ਤੱਕ ਨਹੀਂ ਸਰਕ ਰਹੀ। ਬੁਲਾਰਿਆਂ ਨੇ ਕਿਹਾ ਕਿ ਇਸੇ ਕਰਕੇ 18 ਸਤੰਬਰ 2026 ਤੋਂ 20 ਸਤੰਬਰ 2026 ਤੱਕ ਮੰਤਰੀਆਂ ਦੀਆਂ ਕੋਠੀਆਂ ਦੇ ਘਿਰਾਓ ਕੀਤੇ ਜਾਣਗੇ। ਜਿਸ ਲਈ ਜਥੇਬੰਦੀ ਦੇ ਵੱਧ ਤੋਂ ਵੱਧ ਸਾਥੀ ਸਮੂਲੀਤਅ ਕਰਨਗੇ। ਉਨ੍ਹਾਂ ਕਿਹਾ ਕਿ ਡੀ.ਏ. ਦੇ ਬਕਾਏ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ ਅਤੇ ਕਈਂ ਹੋਰ ਜਾਇਜ਼ ਮੰਗਾਂ ਨੂੰ ਲਾਗੂ ਕਰਵਾ ਕੇ ਹੀ ਹੱਟਾਂਗੇ।