2027 ਦੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਬੀ.ਸੀ. ਵਿੰਗ ਅਹਿਮ ਭੂਮਿਕਾ ਨਿਭਾਏਗਾ- ਜ਼ਿਲ੍ਹਾ ਪ੍ਰਧਾਨ ਸੇਖਵਾਂ
ਬਟਾਲਾ, 9 ਸਤੰਬਰ (ਹਰਦੇਵ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਬੀ. ਸੀ.
ਬਟਾਲਾ, 9 ਸਤੰਬਰ (ਹਰਦੇਵ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਬੀ.ਸੀ. ਵਿੰਗ ਦੀ ਅਹਿਮ ਇਕੱਤਰਤਾ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਨਰਿੰਦਰ ਸਿੰਘ ਸੇਖਵਾਂ ਦੀ ਅਗਵਾਈ ਵਿਚ ਹੋਈ। ਜਿਸ ’ਚ ਬੀ.ਸੀ. ਵਿੰਗ ਦੇ ਸੂਬਾ ਸਕੱਤਰ ਜਨਰਲ ਜਥੇਦਾਰ ਸੁੱਚਾ ਸਿੰੰਘ ਸੁਚੇਤਗੜ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਇਕੱਤਰਤਾ ਦੌਰਾਨ ਆ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਬੀ.ਸੀ. ਵਿੰਗ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸੇਖਵਾਂ ਨੇ ਕਿਹਾ ਕਿ ਵਿੰਗ ਲਈ ਜ਼ਿਲ੍ਹਾ ਪੱਧਰੀ ਢਾਂਚਾ ਜਲਦੀ ਤਿਆਰ ਕੀਤਾ ਜਾਵੇਗਾ ਤੇ ਬੂਥ ਪੱਧਰ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੇ ਕਾਰਜ ਜ਼ਿਲ੍ਹਾ ਅਕਾਲੀ ਜਥਾ ਤੇ ਹਲਕਾ ਇੰਚਾਰਜ ਨਾਲ ਸਲਾਹ ਮਸ਼ਵਰਾ ਕਰਕੇ ਨੇਪਰੇ ਚਾੜਿਆ ਜਾਵੇਗਾ। ਸੂਬਾ ਸਕੱਤਰ ਜਨਰਲ ਬੀ.ਸੀ. ਵਿੰਗ ਸੁੱਚਾ ਸਿੰਘ ਸੁਚੇਤਗੜ੍ਹ ਨੇ ਕਿਹਾ ਕਿ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਬੀ . ਸੀ. ਵਿੰਗ ਇਕ ਅਹਿਮ ਭੂਮਿਕਾ ਨਿਭਾਏਗੀ। ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੀ ਬਣੇਗੀ ਤੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ। ਇਸ ਮੌਕੇ ਗਿਆਨੀ ਹਰਬੰਸ ਸਿੰਘ ਹੰਸਪਾਲ ਸਾਬਕਾ ਜ਼ਿਲ੍ਹਾ ਪ੍ਰਧਾਨ, ਜਤਿੰਦਰ ਸਿੰਘ ਲੱਧਾ ਮੁੰਡਾ ਸੂਬਾ ਜਨਰਲ ਸਕੱਤਰ, ਕੁਲਵੰਤਰ ਸਿੰਘ ਕੌਸਲਰ ਪੀ.ਏ . ਸੀ. ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ, ਸੁਖਦੇਵ ਸਿੰਘ ਭੌਲਾ ਹਲਕਾ ਇੰਚਾਰਜ ਬੀ.ਸੀ. ਵਿੰਗ, ਮਾ. ਪ੍ਰਵੀਨ ਸਿੰਘ, ਬਾਵਾ ਸਿੰਘ, ਕਰਨੈਲ ਸਿੰਘ, ਹਰਜੀਤ ਸਿੰਘ ਲੰਮੀ ਗਲੀ, ਰਜਿੰਦਰ ਸਿੰਘ ਪੱਦਮ, ਗੋਬਿੰਦ ਸਿੰਘ ਠੇਕੇਦਾਰ, ਅਜੀਤ ਸਿੰਘ ਸੁਚੇਤਗੜ੍ਹ, ਸਵਿੰਦਰ ਪਾਲ ਸਿੰਘ ਜੇ.ਈ., ਬਲਜਿੰਦਰ ਸਿੰਘ ਸੈਣੀ, ਦਲਜਿੰਦਰ ਸਿੰਘ ਨੂਰ ਆਦਿ ਹਾਜ਼ਰ ਸਨ ।