10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮਲੇਸ਼ੀਆ ਜੂਡੋ ਕਰਾਟੇ ਇੰਟਰਨੈਸ਼ਨਲ ਚੈਂਪੀਅਨਸ਼ਿਪ ’ਚ ਬਟਾਲਾ ਦੇ ਯੁਵਾਨ ਨੇ ਜਿੱਤਿਆ ਕਾਂਸੀ ਦਾ ਤਗਮਾ

ਬਟਾਲਾ, 9 ਸਤੰਬਰ (ਸਤਿੰਦਰ ਸਿੰਘ)-ਮਲੇਸ਼ੀਆਂ ’ਚ ਹੋਈ ਜੁਡੋ ਕਰਾਟੇ ਇੰਟਰਨੈਸ਼ਨਲ ਚੈਂਪੀਅਨਸ਼ਿਪ ’ਚ ਬਟਾਲਾ ਦੇ ਯੁਵਾਨ ਨੇ ਆਪਣੀ ਕਲਾ ਦਾ ਜੌਹਰ ਦਿਖਾਉਂਦਿਆਂ ਸ਼ਾਨਦਰ ਪ੍ਰਦਰਸ਼ਨ ਕਰਦਿਆਂ ਕਾਂਸੀ ਤਗਮਾ ਜਿੱਤਿਆ ਹੈ। ਯੁਵਾਨ ਦੀ ਇਸ ਉਪਲੱਬਧੀ ’ਤੇ ਬਟਾਲਾ ਵਾਸੀਆਂ ਦੀ ਖੁਸ਼ੀ ਦੀ ਲਹਿਰ ਹੈ।

Ad Position 21
repet_subhas-goyals [Copy P29]
ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਦਾ ਤਗਮਾ ਦਿਖਾਉਂਦਾ ਯੁਵਾਨ। ਅਜੀਤ ਤਸਵੀਰ 10-09-2026
ਬਟਾਲਾ, 9 ਸਤੰਬਰ (ਸਤਿੰਦਰ ਸਿੰਘ)-ਮਲੇਸ਼ੀਆਂ ’ਚ ਹੋਈ ਜੁਡੋ ਕਰਾਟੇ ਇੰਟਰਨੈਸ਼ਨਲ ਚੈਂਪੀਅਨਸ਼ਿਪ ’ਚ ਬਟਾਲਾ ਦੇ ਯੁਵਾਨ ਨੇ ਆਪਣੀ ਕਲਾ ਦਾ ਜੌਹਰ ਦਿਖਾਉਂਦਿਆਂ ਸ਼ਾਨਦਰ ਪ੍ਰਦਰਸ਼ਨ ਕਰਦਿਆਂ ਕਾਂਸੀ ਤਗਮਾ ਜਿੱਤਿਆ ਹੈ। ਯੁਵਾਨ ਦੀ ਇਸ ਉਪਲੱਬਧੀ ’ਤੇ ਬਟਾਲਾ ਵਾਸੀਆਂ ਦੀ ਖੁਸ਼ੀ ਦੀ ਲਹਿਰ ਹੈ। ਯੁਵਾਨ ਦੇ ਦਾਦਾ ਅਸ਼ੋਕ ਕੁਮਾਰ ਪੁਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਮਲੇਸ਼ੀਆ ’ਚ ਜੁਡੋ ਕਰਾਟੇ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ ਸੀ ਜਿਸ ’ਚ ਯੁਵਾਨ ਸਮੇਤ ਪੰਜਾਬ ’ਚੋਂ 13 ਬੱਚਿਆ ਨੇ ਹਿੱਸਾ ਲਿਆ ਸੀ। ਯੁਵਾਨ ਨੇ ਇਸ ਜੁਡੋ ਮੁਕਾਬਲੇ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕਾਂਸੀ ਤਗਮਾ ਜਿੱਤਿਆ ਹੈ। ਅਸ਼ੋਕ ਕੁਮਾਰ ਪੁਰੀ ਨੇ ਦੱਸਿਆ ਕਿ ਯੁਵਾਨ ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੁਕਾਬਲਿਆਂ ’ਚ 9 ਸੋਨ ਤਗਮੇ, 4 ਚਾਂਦੀ ਮੈਡਲ, 3 ਕਾਂਸੀ ਤਗਮੇ ਜਿੱਤ ਚੁੱਕਿਆ ਹੈ। ਯੁਵਾਨ ਦੀ ਇਸ ਜਿੱਤ ’ਤੇ ਪੂਰੀ ਬਟਾਲਾ ’ਚ ਖੁਸ਼ੀ ਦੀ ਲਹਿਰ ਹੈ ਤੇ ਯੁਵਾਨ ਦਾ 11 ਸਤੰਬਰ ਨੂੰ ਬਟਾਲਾ ਵਿਖੇ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਤਹਿਤ ਪਹਿਲਾ ਸਵਾਗਤ ਸਥਾਨਕ ਖਜੂਰੀ ਗੇਟ ਤੇ ਦੂਸਰਾ ਸਵਾਗਤ ਰਾਮ ਤੀਰਥ ਰੋਡ ਵੈਲਫੇਅਰ ਸੁਸਾਇਟੀ ਵਲੋਂ ਰਾਮ ਤੀਰਥ ਰੋਡ ਵਿਖੇ ਕੀਤਾ ਜਾਵੇਗਾ। ਇਸ ਸਵਾਗਤ ਪ੍ਰੋਗਰਾਮ ਦੌਰਾਨ ਸਹਾਰਾ ਕਲੱਬ, ਲਾਇੰਸ ਕਲੱਬ, ਰੋਟਰੀ ਕਲੱਬ, ਭਾਰਤ ਵਿਕਾਸ ਪ੍ਰੀਸ਼ਦ, ਵਣਵਾਸੀ ਕਲਿਆਣ ਆਸ਼ਰਮ, ਪਰਿਵਾਰ ਪ੍ਰਬੰਧਨ, ਸੇਵਾ ਭਾਰਤੀ ਬਟਾਲਾ, ਸਕਸ਼ਮ ਅਯਾਮ ਤੇ ਮਾਤਾ ਚਿੰਤਾ ਹਰਨੀ ਕਲੱਬ, ਰਾਮ ਤੀਰਥ ਰੋਡ ਵੇਲਫੇਅਰ ਸੁਸਾਇਟੀ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਆਦਿ ਵਲੋਂ ਸ਼ਮੂਲੀਅਤ ਕਰਕੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਮਰਾਏ ਦੇ ਕਈ ਪਰਿਵਾਰ ਵਿਜੇ ਸੋਨੀ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੰਤਰੀ ਦੀ ਕੋਠੀ ਦਾ ਘਿਰਾਓ 11 ਨੂੰ : ਮਾ. ਜੌਹਰ ਸਿੰਘ
Ad Position 24