09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੜ੍ਹਮਲ ਤੋਂ ਮਮਿਆਲ ਕੱਚੇ ਰਸਤੇ ਕਾਰਨ ਲੋਕ ਪਗਡੰਡੀ ਸਹਾਰੇ ਸਫ਼ਰ ਕਰਨ ਲਈ ਮਜਬੂਰ

ਘਰੋਟਾ, 8 ਸਤੰਬਰ (ਸੰਜੀਵ ਗੁਪਤਾ)-ਗੜਮਲ ਸ਼ਮਸ਼ਾਨਘਾਟ ਤੋਂ ਮਮਿਆਲ ਜਾਣ ਵਾਲਾ ਰਸਤਾ ਲੰਮੇ ਸਮੇਂ ਤੋਂ ਕੱਚਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੜਕ ਨਾ ਹੋਣ ਕਾਰਨ ਲੋਕ ਪਗਡੰਡੀ ਸਹਾਰੇ ਜਾਣ ਲਈ ਮਜ਼ਬੂਰ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਘਰੋਟਾ, 8 ਸਤੰਬਰ (ਸੰਜੀਵ ਗੁਪਤਾ)-ਗੜਮਲ ਸ਼ਮਸ਼ਾਨਘਾਟ ਤੋਂ ਮਮਿਆਲ ਜਾਣ ਵਾਲਾ ਰਸਤਾ ਲੰਮੇ ਸਮੇਂ ਤੋਂ ਕੱਚਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੜਕ ਨਾ ਹੋਣ ਕਾਰਨ ਲੋਕ ਪਗਡੰਡੀ ਸਹਾਰੇ ਜਾਣ ਲਈ ਮਜ਼ਬੂਰ ਹਨ । ਕਿਸਾਨ ਆਗੂ ਗੁਰਦੇਵ ਸਿੰਘ ਸੈਣੀ ਨੇ ਦੱਸਿਆ ਕਿ ਇਲਾਕੇ ਵਿਚ ਲਗਭਗ ਸਾਰੇ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ । ਪਰ ਗੜ੍ਹਮਲ ਤੋਂ ਮਮਿਆਲ ਜਾਣ ਵਾਲੇ ਰਸਤੇ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ । ਕੱਚੇ ਰਸਤੇ ਕਾਰਨ ਕਿਸਾਨਾਂ ਨੂੰ ਖੇਤਾਂ ਤੱਕ ਪਹੁੰਚਣ ਤੇ ਫ਼ਸਲਾਂ ਦੇ ਮੰਡੀਕਰਨ ਲਈ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ । ਉਨ੍ਹਾਂ ਕਿਹਾ ਕਿ ਭੀਮਪੁਰ ਪੁਲ ਤੋਂ ਮਮਿਆਲ ਜਾਣ ਲਈ ਵੀ ਲੋਕਾਂ ਨੂੰ ਏਂਜਲ ਸਕੂਲ ਵਲੋਂ ਹੋ ਕੇ 3 ਕਿੱਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ । ਜੇਕਰ ਗੜ੍ਹਮਲ ਤੋਂ ਮਮਿਆਲ ਵਾਲਾ ਰਸਤਾ ਪੱਕਾ ਹੋ ਜਾਵੇ ਤਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਗੁਰਦੇਵ ਸਿੰਘ ਸੈਣੀ ਨੇ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ ਤਾਂ ਜੋ ਇਲਾਕਾ ਵਾਸੀਆਂ ਦੀ ਸਮੱਸਿਆ ਦਾ ਹੱਲ ਹੋ ਸਕੇ ।
Ad Position 22
No active advertisement
ਪਿਛਲੀ ਖ਼ਬਰ ਐਮ.ਐਸ.ਸੀ. ਫਿਜ਼ਿਕਸ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬਾਜ਼ੀਗਰ ਸਮਾਜ ਸੰਘਰਸ਼ ਕਮੇਟੀ ਪੰਜਾਬ ਵਲੋਂ ਨਗਰ ਕੀਰਤਨ ਦਾ ਕੀਤਾ ਜਾਵੇਗਾ ਨਿੱਘਾ ਸਵਾਗਤ - ਸਰਪੰਚ ਲਾਲਕਾ
Ad Position 24