08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬਲਾਕ ਕਾਦੀਆਂ ਦੀਆਂ ਤਿੰਨ ਰੋਜ਼ਾ ਖੇਡਾਂ ਵਤਨ ਪੰਜਾਬ ਦੀਆਂ ਦਾ ਸ਼ਾਨੋ-ਸ਼ੌਕਤ ਨਾਲ ਉਦਘਾਟਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ : ਬਲਵਿੰਦਰ ਸਿੰਘ ਲਾਡੀ

ਹਰਚੋਵਾਲ/ਊਧਨਵਾਲ, 7 ਸਤੰਬਰ (ਢਿੱਲੋਂ, ਭਾਮ, ਪਰਗਟ ਸਿੰਘ)-ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ (ਬਲਾਕ ਕਾਦੀਆਂ) ਜੋ ਬਾਬਾ ਦੀਪ ਸਿੰਘ ਯਾਦਗਾਰੀ ਖੇਡ ਸਟੇਡੀਅਮ ਖੁਜਾਲਾ ਵਿਖੇ ਸ਼ੁਰੂ ਹੋਈਆਂ, ਦਾ ਉਦਘਾਟਨ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਵਲੋਂ ਕੀਤਾ ਗਿਆ। ਸ: ਲਾਡੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਖੇਡ ਸਟੇਡੀਅਮ, ਜੋ ਪੰਜਾਬ ਸਰਕਾਰ ਨੇ ਵਧੀਆ ਬਣਾਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਹਰਚੋਵਾਲ/ਊਧਨਵਾਲ, 7 ਸਤੰਬਰ (ਢਿੱਲੋਂ, ਭਾਮ, ਪਰਗਟ ਸਿੰਘ)-ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ (ਬਲਾਕ ਕਾਦੀਆਂ) ਜੋ ਬਾਬਾ ਦੀਪ ਸਿੰਘ ਯਾਦਗਾਰੀ ਖੇਡ ਸਟੇਡੀਅਮ ਖੁਜਾਲਾ ਵਿਖੇ ਸ਼ੁਰੂ ਹੋਈਆਂ, ਦਾ ਉਦਘਾਟਨ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਵਲੋਂ ਕੀਤਾ ਗਿਆ। ਸ: ਲਾਡੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਖੇਡ ਸਟੇਡੀਅਮ, ਜੋ ਪੰਜਾਬ ਸਰਕਾਰ ਨੇ ਵਧੀਆ ਬਣਾਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਖੇਡਾਂ ਨੂੰ ਬਹੁਤ ਉਤਸ਼ਾਹ ਦਿੱਤਾ ਹੈ, ਜਿਸ ਨਾਲ ਖਿਡਾਰੀਆਂ ਅਤੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ ਹੈ। ਅੱਜ ਪਹਿਲੇ ਦਿਨ ਵਿਚ ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜਸ਼ਨਪ੍ਰੀਤ ਕੌਰ 100 ਤੇ 200 ਮੀਟਰ ਦੌੜ ਪਹਿਲੇ, ਜਸਕਰਨਦੀਪ ਸਿੰਘ 200 ਮੀਟਰ ਵਿਚ ਪਹਿਲੇ, ਸ਼ੁਭਪ੍ਰੀਤ ਕੌਰ ਸ਼ਾਟਪੁੱਟ ਵਿਚ ਪਹਿਲੇ, ਅੰਮ੍ਰਿਤਪਾਲ ਸਿੰਘ ਤੀਜੇ, ਅਨਮੋਲਦੀਪ ਕੌਰ ਸ਼ਾਟਪੁੱਟ ਵਿਚ ਤੀਸਰਾ ਸਥਾਨ, ਸਹਿਨੂਰ ਲੰਮੀ ਛਾਲ ਵਿਚ ਪਹਿਲੇ, 60 ਮੀਟਰ ਦੌੜ ਵਿਚ ਦਿਵਨਸਰੀਤ ਕੌਰ ਪਹਿਲੇ, ਸਹਿਨੂਰ ਦੂਜੇ ਤੇ ਪੂਜਾ ਤੀਸਰੇ, 400 ਮੀਟਰ ਦੌੜ ਵਿਚ ਜਸਕਰਨਦੀਪ ਸਿੰਘ ਪਹਿਲੇ, ਨਿਤਨ ਦੂਜੇ ਤੇ ਬਿਕਰਮਜੀਤ ਸਿੰਘ ਤੀਸਰੇ, 800 ਮੀਟਰ ਲੜਕੀਆਂ ਵਿਚ ਰਣਜੀਤਾ ਖੁਜਾਲਾ ਪਹਿਲੇ, ਮਨਜੀਤਾ ਦੂਜੇ ਤੇ ਪਵਨਪ੍ਰੀਤ ਖੁਜਾਲਾ ਤੀਜੇ ਸਥਾਨ ’ਤੇ ਰਹੀਆਂ। ਵਾਲੀਵਾਲ ਅੰਡਰ-14 ਬੁੱਟਰ ਕਲਾਂ ਪਹਿਲੇ ਤੇ ਕਾਦੀਆਂ ਦੀ ਟੀਮ ਦੂੁਜੇ, ਅੰਡਰ-21 ਵਿਚ ਕਾਦੀਆਂ ਪਹਿਲੇ ਤੇ ਠੱਕਰ ਸੰਧੂ ਦੀ ਟੀਮ ਦੂਜੇ ਸਥਾਨ ’ਤੇ ਰਹੀ। ਗੁਰੂ ਰਾਮਦਾਸ ਮਾਡਰਨ ਸਕੂਲ ਖਜਾਲਾ ਦੇ 11 ਬੱਚਿਆਂ ਨੇ 16 ਸਥਾਨਾਂ ’ਤੇ ਰਹਿ ਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਸਸੀ ਕਿਰਨ, ਪਰਮਜੀਤ ਕੌਰ ਇੰਚਾਰਜ ਖੇਡ ਵਿਭਾਗ, ਲਵਪ੍ਰੀਤ ਕੌਰ ਕੋਚ, ਹਰਵਿੰਦਰ ਸਿੰਘ ਖੁਜਾਲਾ ਕੋਚ, ਗੁਰਮੰਗਤ ਸਿੰਘ ਮੱਲ੍ਹੀ, ਏਐਸਆਈ ਪਰਮਿੰਦਰ ਸਿੰਘ, ਸਰਵਣ ਸਿੰਘ ਕਲਸੀ, ਚੇਅਰਮੈਨ ਨਿਸ਼ਾਨ ਸਿੰਘ ਚਾਹਲ, ਸਰਪੰਚ ਚਰਨਜੀਤ ਸਿੰਘ, ਸਰਪੰਚ ਜਰਨੈਲ ਸਿੰਘ, ਹਰਪ੍ਰੀਤ ਸਿੰਘ ਹੈਪੀ ਪੱਡਾ, ਗੁਰਜੋਤ ਸਿੰਘ ਜੋਤੀ, ਸਰਪੰਚ ਸੁਰਜੀਤ ਸਿੰਘ ਮਨੇਸ, ਅਵਤਾਰ ਸਿੰਘ, ਬਲਾਕ ਸੰਮਤੀ ਮੈਂਬਰ ਤਰਲੋਕ ਸਿੰਘ, ਸਰਪੰਚ ਜੰਗਜੀਵਨ ਸਿੰਘ, ਸਾਬਕਾ ਸਰਪੰਚ ਹਰਪਿੰਦਰ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ, ਨਾਨਕ ਸਿੰਘ ਡੀ.ਪੀ., ਜੋਗਾ ਸਿੰਘ, ਇੰਦਰਜੀਤ ਸਿੰਘ ਮੈਡੀਕਲ ਟੀਮ ਇੰਚਾਰਜ, ਡਾਕਟਰ ਸੁਭਨੀਤ ਕੁਮਾਰ ਮੈਡੀਕਲ ਅਫਸਰ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵਾ ਮਿੱਤਰ ਸੇਖੜੀ ਦੀ 100ਵੀਂ ਜਨਮ ਵਰ੍ਹੇਗੰਢ ਮੌਕੇ ਵੀ.ਐਮ.ਐਸ. ਇੰਸਟੀਚਿਊਟ ਵਿਖੇ ਸਮਾਗਮ ਅਗਲੀ ਖ਼ਬਰ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਵਧ ਰਿਹਾ- ਈਸ਼ਵਰ ਸਿੰਘ, ਸੁਖਬੀਰ ਸਿੰਘ
Ad Position 24