08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰਾਹਤ ਫਾਊਂਡੇਸ਼ਨ ਵਲੋਂ ਅਧਿਆਪਕ ਦਿਵਸ ਮੌਕੇ 85 ਅਧਿਆਪਕਾਂ ਦਾ ਸਨਮਾਨ

ਕਾਦੀਆਂ, 7 ਸਤੰਬਰ (ਹਰਦੀਪ ਸਿੰਘ ਸੰਧੂ)-ਅਧਿਆਪਕ ਸਮਾਜ ਦੇ ਨਿਰਮਾਤਾ ਹਨ ਤੇ ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਸਨਮਾਨ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸੇ ਉਦੇਸ਼ ਤਹਿਤ ਰਾਹਤ ਫਾਊਂਡੇਸ਼ਨ ਕਾਦੀਆਂ ਵਲੋਂ ਸੇਂਟ ਵਾਰੀਅਰ ਸਕੂਲ ਕਾਦੀਆਂ ਵਿਖੇ ਅਧਿਆਪਕ ਸਨਮਾਨ ਸਮਾਗਮ ਕਰਵਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਕਾਦੀਆਂ, 7 ਸਤੰਬਰ (ਹਰਦੀਪ ਸਿੰਘ ਸੰਧੂ)-ਅਧਿਆਪਕ ਸਮਾਜ ਦੇ ਨਿਰਮਾਤਾ ਹਨ ਤੇ ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਦੇ ਨਾਲ-ਨਾਲ ਸਮਾਜ ਦੀ ਬਿਹਤਰੀ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਸਨਮਾਨ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸੇ ਉਦੇਸ਼ ਤਹਿਤ ਰਾਹਤ ਫਾਊਂਡੇਸ਼ਨ ਕਾਦੀਆਂ ਵਲੋਂ ਸੇਂਟ ਵਾਰੀਅਰ ਸਕੂਲ ਕਾਦੀਆਂ ਵਿਖੇ ਅਧਿਆਪਕ ਸਨਮਾਨ ਸਮਾਗਮ ਕਰਵਾਇਆ ਗਿਆ। ਸ: ਜਗਦੇਵ ਸਿੰਘ ਬਾਜਵਾ ਸਰਪ੍ਰਸਤ ਰਾਹਤ ਫਾਊਂਡੇਸ਼ਨ ਕਾਦੀਆਂ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਰਾਮ ਲਾਲ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਸ੍ਰੀਮਤੀ ਖੁਸ਼ਬੀਰ ਕੌਰ ਐੱਸ.ਪੀ. ਬਟਾਲਾ ਅਤੇ ਸ੍ਰੀ ਕਸਤੂਰੀ ਲਾਲ ਡੀ.ਐੱਸ.ਪੀ. ਬਟਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 85 ਅਧਿਆਪਕਾਂ, ਜਿਨ੍ਹਾਂ ਵਿਚ ਪ੍ਰਿੰਸੀਪਲ, ਲੈਕਚਰਾਰ, ਸਰੀਰਕ ਸਿੱਖਿਆ ਅਧਿਆਪਕ ਤੇ ਸੇਵਾਮੁਕਤ ਅਧਿਆਪਕ ਸ਼ਾਮਲ ਸਨ, ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੌਕੇ ਡਾ. ਬਿਕਰਮਜੀਤ ਸਿੰਘ, ਡਾ. ਪਰਮਜੀਤ ਸਿੰਘ, ਪ੍ਰੇਮ ਸਿੰਘ ਅਤੇ ਕਈ ਸੇਵਾਮੁਕਤ ਸ਼ਖ਼ਸੀਅਤਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਰਾਹਤ ਫਾਊਂਡੇਸ਼ਨ ਦੇ ਖ਼ਜ਼ਾਨਚੀ ਵਿਪਨ ਕੁਮਾਰ, ਮੈਂਬਰ ਦਿਲਬਾਗ ਸਿੰਘ, ਬਲਾਕ ਨੋਡਲ ਅਫ਼ਸਰ ਵਿਜੇ ਕੁਮਾਰ, ਦਿਨੇਸ਼ ਅਬਰੋਲ, ਮਾਸਟਰ ਪਰਮਜੀਤ ਸਿੰਘ, ਪਵਨ ਕੁਮਾਰ, ਮੀਤ ਪ੍ਰਧਾਨ ਸਮੇਤ ਸੰਸਥਾ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਭਵਿੱਖ ਵਿਚ ਵੀ ਸਮਾਜ ਭਲਾਈ ਦੇ ਕਾਰਜ ਜਾਰੀ ਰੱਖਣ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਵਧ ਰਿਹਾ- ਈਸ਼ਵਰ ਸਿੰਘ, ਸੁਖਬੀਰ ਸਿੰਘ ਅਗਲੀ ਖ਼ਬਰ ਕਲਾਨੌਰ ਗਊਸ਼ਾਲਾ ’ਚ ਭੁੱਖ ਨਾਲ ਤੜਫ਼ ਰਹੀਆਂ ਗਾਵਾਂ
Ad Position 24