07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਏ.ਐੱਸ.ਆਈ. ਅਨਿਲ ਕੁਮਾਰ ਦੇ ਸਹਿਯੋਗ ਨਾਲ ਸੰਸਥਾ ਵਲੋਂ ਸਰਕਾਰੀ ਸਕੂਲ ਨੂੰ ਵਾਟਰ ਕੂਲਰ ਭੇਟ * ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਤੇ ਡਾ: ਅਰੁਣ ਖੇੜਾ ਨੇ ਕੀਤਾ ਸਮਰਪਿਤ

ਪਠਾਨਕੋਟ, 6 ਸਤੰਬਰ (ਸੰਧੂ/ਸੁਮਿਤ)-ਸਵੱਛਤਾ, ਜਲ ਸੰਭਾਲ ਅਤੇ ਵਾਤਾਵਰਨ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਸੇਵਾ ਕਰ ਰਹੀ ਨਿਰਮਾਣ ਦਿ ਹੈਲਪਿੰਗ ਹੈਂਡਜ਼’ ਸੰਸਥਾ ਵਲੋਂ ਇਕ ਸਰਕਾਰੀ ਸਕੂਲ ਵਿਚ ਵਾਟਰ ਕੂਲਰ ਸਥਾਪਿਤ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ। ਇਹ ਵਾਟਰ ਕੂਲਰ ਏ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਪਠਾਨਕੋਟ, 6 ਸਤੰਬਰ (ਸੰਧੂ/ਸੁਮਿਤ)-ਸਵੱਛਤਾ, ਜਲ ਸੰਭਾਲ ਅਤੇ ਵਾਤਾਵਰਨ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਸੇਵਾ ਕਰ ਰਹੀ ਨਿਰਮਾਣ ਦਿ ਹੈਲਪਿੰਗ ਹੈਂਡਜ਼’ ਸੰਸਥਾ ਵਲੋਂ ਇਕ ਸਰਕਾਰੀ ਸਕੂਲ ਵਿਚ ਵਾਟਰ ਕੂਲਰ ਸਥਾਪਿਤ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ। ਇਹ ਵਾਟਰ ਕੂਲਰ ਏ.ਐੱਸ.ਆਈ. ਅਨਿਲ ਕੁਮਾਰ (ਪੀ.ਸੀ.ਆਰ.) ਵਲੋਂ ਨਿਸ਼ਕਾਮ ਭਾਵਨਾ ਨਾਲ ਭੇਟ ਕੀਤਾ ਗਿਆ। ਸਮਾਗਮ ਦੌਰਾਨ ਏ.ਐੱਸ.ਆਈ ਅਨਿਲ ਕੁਮਾਰ, ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਅਤੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ: ਅਰੁਣ ਖੇੜਾ ਨੇ ਰਿਬਨ ਕੱਟ ਕੇ ਵਾਟਰ ਕੂਲਰ ਸਕੂਲ ਨੂੰ ਸਮਰਪਿਤ ਕੀਤਾ। ਇਸ ਮੌਕੇ ਈ.ਆਰ.ਵੀ ਪਰਮਜੋਤੀ ਵੀ ਮੌਜੂਦ ਸਨ। ਸੰਸਥਾ ਦੇ ਜਰਨਲ ਸਕੱਤਰ ਤੇ ਬੁਲਾਰੇ ਸੁਨੀਲ ਮਹਾਜਨ ਨੇ ਦੱਸਿਆ ਕਿ ਨਿਰਮਾਣ ਵਲੋਂ ਡਲਹੌਜ਼ੀ ਰੋਡ ਸਥਿਤ ਨੇਚਰ ਪਾਰਕ, ਚੱਕੀ ਪੁਲ ਸ਼ਮਸ਼ਾਨਘਾਟ ਸਥਿਤ ਹਰਬਲ ਪਾਰਕ ਦੇ ਫੇਜ਼-1, 2 ਤੇ 3 ਅਤੇ ਸੁੰਦਰ ਨਗਰ ਸਥਿਤ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਪਾਰਕ ਦੀ ਉਸਾਰੀ ਤੇ ਲਗਾਤਾਰ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।ਸੰਸਥਾ ਦੇ ਪ੍ਰਧਾਨ ਸੰਜੀਵ ਮਹਾਜਨ ਨੇ ਕਿਹਾ ਕਿ ਸੰਸਥਾ ਦੇ ਜ਼ਿਆਦਾਤਰ ਪ੍ਰਾਜੈਕਟ ਮਨੁੱਖਤਾ ਅਤੇ ਵਾਤਾਵਰਨ ਦੀ ਭਲਾਈ ਨਾਲ ਜੁੜੇ ਹਨ, ਜਦਕਿ ਇਹ ਉਪਰਾਲਾ ਮਨੁੱਖਤਾ ਦੀ ਸੇਵਾ ਨਾਲ ਸਬੰਧਤ ਹੈ। ਸਾਬਕਾ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਅੱਜ ਸਿਰਫ਼ ਵਾਟਰ ਕੂਲਰ ਹੀ ਸਥਾਪਿਤ ਨਹੀਂ ਹੋਇਆ, ਸਗੋਂ ਬੱਚਿਆਂ ਦੇ ਮਨਾਂ ਵਿਚ ਵੀ ਸਮਾਜ ਪ੍ਰਤੀ ਸੇਵਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋਈ ਹੈ। ਇਸ ਮੌਕੇ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਕੈਸ਼ੀਅਰ ਵਿਕਾਸ ਚੋਪੜਾ, ਕਰਨਪ੍ਰੀਤ ਸਿੰਘ ਲਵਲੀ, ਐੱਸ.ਡੀ.ਓ. ਐੱਸ.ਐੱਲ. ਗੁਪਤਾ, ਸਤੀਸ਼ ਮਹਾਜਨ, ਅਮਨ, ਪ੍ਰਾਜੈਕਟ ਚੇਅਰਮੈਨ ਕੁਲਵੰਤ ਸਿੰਘ, ਮੀਡੀਆ ਐਡਵਾਈਜ਼ਰ ਸੰਜੀਵ ਘਈ ਅਤੇ ਗੁਰਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਲਿਮਟਿਡ ਵਲੋਂ ਮੀਟਿੰਗ ਅਗਲੀ ਖ਼ਬਰ ਜੀ.ਓ. ਬਾਲ ਸੰਸਕਾਰ ਕਲਾਸ ਵਲੋਂ ਉਤਸ਼ਾਹ ਨਾਲ ਮਨਾਇਆ ਜਨਮ ਅਸ਼ਟਮੀ ਉਤਸਵ
Ad Position 24