08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮੌਕੇ ਰਾਜ ਹਸਪਤਾਲ ਵਿਖੇ ਕੱਲ੍ਹ ਲੱਗੇਗਾ ਮੁਫ਼ਤ ਫਿਜ਼ਿਓਥੈਰੇਪੀ ਤੇ ਆਰਥੋਪੈਡਿਕ ਕੈਂਪ

ਪਠਾਨਕੋਟ, 6 ਸਤੰਬਰ (ਸੰਧੂ)-ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮੌਕੇ ਲੋਕਾਂ ਨੂੰ ਹੱਡੀਆਂ, ਜੋੜਾਂ, ਮਾਸਪੇਸ਼ੀਆਂ ਤੇ ਦਰਦ ਨਾਲ ਸਬੰਧਿਤ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਤੇ ਮਾਹਿਰ ਡਾਕਟਰੀ ਸਲਾਹ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਰਾਜ ਹਸਪਤਾਲ, ਸਿੰਬਲ ਚੌਕ, ਪਠਾਨਕੋਟ ਵਲੋਂ 8 ਸਤੰਬਰ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਫਿਜ਼ਿਓਥੈਰੇਪੀ ਤੇ ਆਰਥੋਪੈਡਿਕ ਕੈਂਪ ਲਗਾਇਆ ਜਾ ਰਿਹਾ ਹੈ । ਰਾਜ ਹਸਪਤਾਲ ਦੇ ਐਮ.

Ad Position 21
repet_subhas-goyals [Copy P29]
ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮੌਕੇ ਰਾਜ ਹਸਪਤਾਲ ਪਠਾਨਕੋਟ ਵਿਖੇ ਲੱਗਣ ਵਾਲੇ ਮੁਫ਼ਤ ਫਿਜ਼ਿਓਥੈਰੇਪੀ ਤੇ ਆਰਥੋਪੈਡਿਕ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਡਾ: ਅਨਿਲ ਗਰਗ, ਡਾਇਰੈਕਟਰ ਡਾ: ਰਿਚਾ ਸ਼ਰਮਾ । ਤਸਵੀਰ: ਸੰਧੂ 07-09-2026
ਪਠਾਨਕੋਟ, 6 ਸਤੰਬਰ (ਸੰਧੂ)-ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮੌਕੇ ਲੋਕਾਂ ਨੂੰ ਹੱਡੀਆਂ, ਜੋੜਾਂ, ਮਾਸਪੇਸ਼ੀਆਂ ਤੇ ਦਰਦ ਨਾਲ ਸਬੰਧਿਤ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਤੇ ਮਾਹਿਰ ਡਾਕਟਰੀ ਸਲਾਹ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਰਾਜ ਹਸਪਤਾਲ, ਸਿੰਬਲ ਚੌਕ, ਪਠਾਨਕੋਟ ਵਲੋਂ 8 ਸਤੰਬਰ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਫਿਜ਼ਿਓਥੈਰੇਪੀ ਤੇ ਆਰਥੋਪੈਡਿਕ ਕੈਂਪ ਲਗਾਇਆ ਜਾ ਰਿਹਾ ਹੈ । ਰਾਜ ਹਸਪਤਾਲ ਦੇ ਐਮ.ਡੀ. ਡਾ: ਅਨਿਲ ਗਰਗ ਤੇ ਡਾਇਰੈਕਟਰ ਡਾ: ਰਿਚਾ ਸ਼ਰਮਾ ਦੇ ਮਾਰਗਦਰਸ਼ਨ ਹੇਠ ਲੱਗਣ ਵਾਲੇ ਕੈਂਪ ਦੌਰਾਨ ਮਰੀਜ਼ਾਂ ਨੂੰ ਮਾਹਿਰ ਫਿਜ਼ਿਓਥੈਰੇਪੀ ਸਲਾਹ, ਪੋਸਚਰ ਐਨਾਲਿਸਿਸ, ਦਰਦ ਦਾ ਮੁਲਾਂਕਣ, ਇਲਾਜ, ਵਿਅਕਤੀਗਤ ਕਸਰਤ ਪ੍ਰੋਗਰਾਮ ਤੇ ਐਰਗੋਨੋਮਿਕ ਸਲਾਹ ਸਮੇਤ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ । ਇਸ ਤੋਂ ਇਲਾਵਾ ਮਰੀਜ਼ਾਂ ਲਈ ਮੁਫ਼ਤ ਐਕਸ-ਰੇ ਦੀ ਸਹੂਲਤ ਵੀ ਉਪਲੱਬਧ ਹੋਵੇਗੀ, ਜਦਕਿ ਦਵਾਈਆਂ ਤੇ ਜਾਂਚਾਂ ’ਤੇ 20 ਫੀਸਦੀ ਤੱਕ ਤੇ ਐਮ.ਆਰ.ਆਈ. ’ਤੇ ਵੀ 20 ਫੀਸਦੀ ਛੋਟ ਦਿੱਤੀ ਜਾਵੇਗੀ । ਕੈਂਪ ਦੌਰਾਨ ਡਾ: ਨਿਸ਼ਾਂਤ ਮਿਨਹਾਸ, ਐਮ.ਬੀ.ਬੀ.ਐਸ., ਐਮ.ਐਸ., ਡੀ.ਐਨ.ਬੀ. (ਆਰਥੋ), ਰੋਬੋਟਿਕ ਆਰਥ੍ਰੋਪਲਾਸਟੀ ਵਿਚ ਫੈਲੋਸ਼ਿਪ ਪ੍ਰਾਪਤ ਤੇ ਕਨਸਲਟੈਂਟ ਆਰਥੋਪੈਡਿਕਸ ਅਤੇ ਡਾ: ਨੈਂਸੀ ਸਬਰਵਾਲ, ਐਮ.ਪੀ.ਟੀ. (ਆਰਥੋ), ਕਨਸਲਟੈਂਟ ਫਿਜ਼ਿਓਥੈਰੇਪਿਸਟ ਵਲੋਂ ਮਰੀਜ਼ਾਂ ਨੂੰ ਮਾਹਿਰ ਸਲਾਹ ਦਿੱਤੀ ਜਾਵੇਗੀ । ਇਸ ਮੌਕੇ ਡਾ: ਅਨਿਲ ਗਰਗ ਨੇ ਕਿਹਾ ਕਿ ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ, ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨ, ਗਲਤ ਪੋਸਚਰ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਕਾਰਨ ਕਮਰ, ਗਰਦਨ, ਗੋਡਿਆਂ ਅਤੇ ਜੋੜਾਂ ਨਾਲ ਸਬੰਧਿਤ ਸਮੱਸਿਆਵਾਂ ਵੱਧ ਰਹੀਆਂ ਹਨ । ਇਸ ਲਈ ਸਮੇਂ ਸਿਰ ਜਾਂਚ ਅਤੇ ਮਾਹਿਰ ਦੀ ਸਲਾਹ ਬਹੁਤ ਜ਼ਰੂਰੀ ਹੈ । ਡਾ: ਰਿ ਚਾ ਸ਼ਰਮਾ ਨੇ ਕਿਹਾ ਕਿ ਫਿਜ਼ਿਓਥੈਰੇਪੀ ਸਿਰਫ਼ ਦਰਦ ਘਟਾਉਣ ਤੱਕ ਸੀਮਤ ਨਹੀਂ, ਸਗੋਂ ਮਰੀਜ਼ ਦੀ ਸਰੀਰਕ ਗਤੀਸ਼ੀਲਤਾ, ਮਾਸਪੇਸ਼ੀਆਂ ਦੀ ਤਾਕਤ, ਪੋਸਚਰ ਅਤੇ ਰੋਜ਼ਾਨਾ ਜੀਵਨ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।
Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਪੀ. ਦਲਜਿੰਦਰ ਸਿੰਘ ਢਿੱਲੋਂ ਦੇ 34 ਮਹੀਨਿਆਂ ਦੇ ਸ਼ਾਨਦਾਰ ਕਾਰਜਕਾਲ ਨੂੰ ਵਪਾਰ ਮੰਡਲ ਦਾ ਸਲਾਮ-ਮਨਿੰਦਰ ਸਿੰਘ ਅਗਲੀ ਖ਼ਬਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਤੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਨੇ ਬਲਾਕ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰ...
Ad Position 24