08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਸਬੰਧੀ ਝੰਡਾ ਪੂਜਨ

ਪਠਾਨਕੋਟ, 6 ਸਤੰਬਰ (ਸੁਮਿਤ)-ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਦੇ ਸਬੰਧ ’ਚ ਰਘੂਨਾਥ ਮੰਦਿਰ ਪਠਾਨਕੋਟ ਵਿਖੇ ਵਿਧੀਵਤ ਢੰਗ ਨਾਲ ਝੰਡਾ ਪੂਜਨ ਕਰਵਾਇਆ ਗਿਆ । ਸਮਾਗਮ ਦਾ ਆਯੋਜਨ ਪ੍ਰਧਾਨ ਵਿਨੋਦ ਮਲਹੋਤਰਾ ਦੀ ਅਗਵਾਈ ਹੇਠ ਕੀਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਪਠਾਨਕੋਟ, 6 ਸਤੰਬਰ (ਸੁਮਿਤ)-ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਦੇ ਸਬੰਧ ’ਚ ਰਘੂਨਾਥ ਮੰਦਿਰ ਪਠਾਨਕੋਟ ਵਿਖੇ ਵਿਧੀਵਤ ਢੰਗ ਨਾਲ ਝੰਡਾ ਪੂਜਨ ਕਰਵਾਇਆ ਗਿਆ । ਸਮਾਗਮ ਦਾ ਆਯੋਜਨ ਪ੍ਰਧਾਨ ਵਿਨੋਦ ਮਲਹੋਤਰਾ ਦੀ ਅਗਵਾਈ ਹੇਠ ਕੀਤਾ ਗਿਆ । ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਰਪ੍ਰਸਤ ਐਡਵੋਕੇਟ ਅਸ਼ੋਕ ਸ਼ਰਮਾ, ਧਰਮਪਾਲ ਚੌਹਾਨ ਪੱਪੂ, ਵਿਜੇ ਕੁਮਾਰ ਫੱਤਾ, ਰਾਮਪਾਲ ਭੰਡਾਰੀ, ਪੱਪਾ ਉਪ ਪ੍ਰਧਾਨ ਸਮੇਤ ਕਈ ਪਤਵੰਤੇ ਮੌਜੂਦ ਰਹੇ । ਝੰਡਾ ਪੂਜਨ ਦੌਰਾਨ ਸ਼ਰਧਾਲੂਆਂ ਵਲੋਂ ਮਾਤਾ ਆਸ਼ਾਪੂਰਨੀ ਜੀ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਭਗਤੀਮਈ ਬਣਾ ਦਿੱਤਾ ਗਿਆ । ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਜਾਗਰਨ ਦੌਰਾਨ ਪ੍ਰਸਿੱਧ ਭਜਨ ਗਾਇਕ ਲਵੀਸ਼ ਐਂਡ ਪਾਰਟੀ, ਸਾਰਾਂਸ਼ ਐਂਡ ਪਾਰਟੀ ਜੰਮੂ ਤੇ ਬੱਬੂ ਖਾਨਪੁਰੀਆ ਮਹਾਂਮਾਈ ਦੇ ਭਜਨਾਂ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਰੰਗਣਗੇ । ਜਾਗਰਣ ਨੂੰ ਲੈ ਕੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਸ ਮੌਕੇ ਪ੍ਰਬੰਧਕਾਂ ਵਲੋਂ ਇਲਾਕਾ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਪਹੁੰਚ ਕੇ ਮਾਤਾ ਆਸ਼ਾਪੂਰਨੀ ਦੇ ਦਰਬਾਰ ’ਚ ਹਾਜ਼ਰੀ ਲਗਵਾਉਣ ਤੇ ਜਾਗਰਨ ਦਾ ਆਨੰਦ ਮਾਣਨ ਦੀ ਅਪੀਲ ਕੀਤੀ ਗਈ ।
Ad Position 22
No active advertisement
ਪਿਛਲੀ ਖ਼ਬਰ ਕਲੱਸਟਰ ਤੰਗੋਸ਼ਾਹ ਵਿਚ ਅਧਿਆਪਕਾਂ ਦਾ ਸਨਮਾਨ ਸਮਾਰੋਹ ਅਗਲੀ ਖ਼ਬਰ ਖੱਤਰੀ ਸਭਾ ਦੀ ਡਿਸਪੈਂਸਰੀ ਨੂੰ ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਦਵਾਈਆਂ ਭੇਟ
Ad Position 24