03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਜੀਤ, ਜਲੰਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮਜ਼ਦੂਰ ਪਰਿਵਾਰ ਨੂੰ ਇਨਸਾਫ ਨਾ ਮਿਲਣ ֹ’ ਤੇ ਥਾਣਾ ਦੋਰਾਂਗਲਾ ਅੱਗੇ ਧਰਨੇ ਦਾ ਐਲਾਨ

ਗੁਰਦਾਸਪੁਰ, 3 ਸਤੰਬਰ (ਚੱਕਰਾਜਾ)-ਬੀਤੇ ਦਿਨ ਪਿੰਡ ਅੱਲੜਪਿੰਡੀ ਦੇ ਇਕ ਮਜ਼ਦੂਰ ਪਰਿਵਾਰ ਰਮੇਸ਼ ਕੁਮਾਰ ਦੇ 2 ਨੌਜਵਾਨਾਂ ਨੂੰ ਇਕ ਗੱਡੀ ਵਲੋਂ ਸਾਈਡ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧ ’ਚ ਥਾਣਾ ਦੋਰਾਂਗਲਾ ਪੁਲਿਸ ਵਲੋਂ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਵਲੋਂ ਐਲਾਨ ਕੀਤਾ ਗਿਆ ਕਿ ਇਸ ਮਾਮਲੇ ਸਬੰਧੀ ਜੇਕਰ 4 ਸਤੰਬਰ ਤੱਕ ਮਜ਼ਦੂਰ ਪਰਿਵਾਰ ਨੂੰ ਪੁਲਿਸ ਵਲੋਂ ਇਨਸਾਫ ਨਾ ਮਿਲਿਆ ਤਾਂ 5 ਸਤੰਬਰ ਨੂੰ ਦੋਰਾਂਗਲਾ ਥਾਣਾ ਅੱਗੇ ਧਰਨਾ ਲਗਾਇਆ ਜਾਵੇਗਾ।

Ad Position 21
repet_subhas-goyals [Copy P29]
ਸਨਿਚਰਵਾਰ, 1 ਅਗਸਤ, 2026 04-09-2026
ਗੁਰਦਾਸਪੁਰ, 3 ਸਤੰਬਰ (ਚੱਕਰਾਜਾ)-ਬੀਤੇ ਦਿਨ ਪਿੰਡ ਅੱਲੜਪਿੰਡੀ ਦੇ ਇਕ ਮਜ਼ਦੂਰ ਪਰਿਵਾਰ ਰਮੇਸ਼ ਕੁਮਾਰ ਦੇ 2 ਨੌਜਵਾਨਾਂ ਨੂੰ ਇਕ ਗੱਡੀ ਵਲੋਂ ਸਾਈਡ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧ ’ਚ ਥਾਣਾ ਦੋਰਾਂਗਲਾ ਪੁਲਿਸ ਵਲੋਂ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਵਲੋਂ ਐਲਾਨ ਕੀਤਾ ਗਿਆ ਕਿ ਇਸ ਮਾਮਲੇ ਸਬੰਧੀ ਜੇਕਰ 4 ਸਤੰਬਰ ਤੱਕ ਮਜ਼ਦੂਰ ਪਰਿਵਾਰ ਨੂੰ ਪੁਲਿਸ ਵਲੋਂ ਇਨਸਾਫ ਨਾ ਮਿਲਿਆ ਤਾਂ 5 ਸਤੰਬਰ ਨੂੰ ਦੋਰਾਂਗਲਾ ਥਾਣਾ ਅੱਗੇ ਧਰਨਾ ਲਗਾਇਆ ਜਾਵੇਗਾ। ਇਸ ਸਬੰਧੀ ਜ਼ੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਨਿਰਮਲ ਸਿੰਘ ਆਦੀਆਂ ਨੇ ਦੱਸਿਆ ਕਿ ਮਜ਼ਦੂਰ ਪਰਿਵਾਰ ਦੇ ਨੌਜਵਾਨਾਂ ਨੂੰ ਇਕ ਗੱਡੀ ਵਲੋਂ ਸਾਈਡ ਮਾਰ ਕੇ ਜ਼ਖ਼ਮੀ ਕਰਨ ਦੀ ਸੀ.ਸੀ.ਟੀ.ਵੀ ਵੀਡੀਓ ਵੀ ਪੁਲਿਸ ਥਾਣਾ ਦੋਰਾਂਗਲਾ ਨੂੰ ਸਬੂਤ ਵਜੋਂ ਦਿੱਤੀ ਗਈ ਸੀ। ਪਰ ਵਾਰ ਵਾਰ ਥਾਣੇ ਗੇੜੇ ਮਾਰਨ ਦੇ ਬਾਵਜੂਦ ਪੁਲਿਸ ਵਲੋਂ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ, ਜਿਸ ਤੋਂ ਮਜਬੂਰ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਥਾਣਾ ਮੁਖੀ ਦੋਰਾਂਗਲਾ ਨੂੰ ਵੀ ਮਿਲਿਆ ਗਿਆ ਹੈ। ਜਿਸ ’ਤੇ ਥਾਣਾ ਮੁਖੀ ਵਲੋਂ 4 ਸਤੰਬਰ ਤੱਕ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਫਿਰ ਵੀ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਅਣਮਿਥੇ ਸਮੇਂ ਲਈ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਰਣਬੀਰ ਸਿੰਘ ਡੁਗਰੀ, ਅਸ਼ਵਨੀ ਕੁਮਾਰ ਦੋਰਾਂਗਲਾ, ਸੁਖਦੇਵ ਸਿੰਘ ਅੱਲੜਪਿੰਡੀ, ਕਰਨੈਲ ਸਿੰਘ ਮੱਲ੍ਹੀ, ਬਾਬਾ ਰਛਪਾਲ ਸਿੰਘ, ਜੋਨੀ ਕੁਮਾਰ, ਜੁਗਰਾਜ ਕੁਮਾਰ ਅੱਲੜ ਪਿੰਡੀ, ਸ਼ੈਲੀ ਕੁਮਾਰ, ਬੀਬੀ ਰੀਪੀ ਕੁਮਾਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਕਿਸਾਨਾਂ ਦੇ ਅੱਜ ਦੇ ਰੋਸ ਮਾਰਚ ’ਚ ਪੈਨਸ਼ਨਰ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ-ਸੁਰਿੰਦਰ ਪੱਪੂ
Ad Position 24