03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨਾਜਾਇਜ਼ ਪਿਸਤੌਲ ਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ

ਬਟਾਲਾ, 3 ਸਤੰਬਰ (ਰਾਕੇਸ਼ ਰੇਖੀ)-ਪੁਲਿਸ ਨੇ ਗਸ਼ਤ ਦੌਰਾਨ ਮੋਟਰਸਾਇਕਲ ਸਵਾਰ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਤੋਂ ਨਾਜਾਇਜ਼ ਪਿਸਤੌਲ ਬਰਾਮਦ ਕੀਤਾ। ਥਾਣਾ ਰੰਗੜ੍ਹ ਨੰਗਲ ਦੇ ਏ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਬਟਾਲਾ, 3 ਸਤੰਬਰ (ਰਾਕੇਸ਼ ਰੇਖੀ)-ਪੁਲਿਸ ਨੇ ਗਸ਼ਤ ਦੌਰਾਨ ਮੋਟਰਸਾਇਕਲ ਸਵਾਰ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਤੋਂ ਨਾਜਾਇਜ਼ ਪਿਸਤੌਲ ਬਰਾਮਦ ਕੀਤਾ। ਥਾਣਾ ਰੰਗੜ੍ਹ ਨੰਗਲ ਦੇ ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਹਨ। ਪੁਲਿਸ ਪਾਰਟੀ ਪਿੰਡ ਸੱਲੋਚਾਹਲ, ਸੰਗਰਾਏ ਤੇ ਪੰਜਗਰਾਈਆਂ ਵੱਲ ਹੁੰਦੀ ਹੋਈ ਜਦੋਂ ਪੰਜਗਰਾਈਆਂ ਦੀ ਗਊਸ਼ਾਲਾ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਕਾਲੇ ਰੰਗ ਦਾ ਮੋਟਰਸਾਇਕਲ ’ਤੇ ਆ ਰਿਹਾ ਨੌਜਵਾਨ ਅਚਾਨਥ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਪਰ ਪੁਲਿਸ ਨੇ ਉਸ ਨੂੰ ਰੋਕ ਲਿਆ। ਜਦੋਂ ਪੁਲਿਸ ਨੇ ਉਸ ਤੋਂ ਪੁੱਛ ਗਿੱਛ ਕੀਤੀ ਤਾਂ ਉਹ ਘਬਰਾ ਗਿਆ। ਸ਼ੱਕ ਪੈਣ ’ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 30 ਬੋਰ ਦਾ ਇਕ ਨਾਜਾਇਜ ਪਿਸਤੌਲ ਬਰਾਮਦ ਕੀਤਾ ਗਿਆ। ਪਿਸਤੌਲ ਉੱਪਰ ਸ਼ਪੈਸ਼ਲ ਗਿਫਟ ਲਿਖਿਆ ਹੋਇਆ ਸੀ। ਪਿਸਤੌਲ ਨੂੰ ਜਦੋਂ ਖਾਲੀ ਕੀਤਾ ਗਿਆ ਤਾਂ ਉਸ ’ਚੋਂ 30 ਬੋਰ ਦੇ ਦੋ ਕਾਰਤੂਸ ਮਿਲੇ। ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਤਾਂ ਉਸ ਦਾ ਮੋਟਰਸਾਇਕਲ ਪੀਬੀ 06 ਏ 5290 ਵੀ ਚੋਰੀ ਦਾ ਪਾਇਆ ਗਿਆ। ਉਸ ਦੀ ਸ਼ਨਾਖਤ ਰਾਜਾ ਸਿੰਘ ਵਾਸੀ ਕੋਟਲਾ ਮੂਸਾ ਦੇ ਤੌਰ ’ਤੇ ਕੀਤੀ ਗਈ ਹੈ। ਪੁਲਿਸ ਵਲੋਂ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੇ ਅੱਜ ਦੇ ਰੋਸ ਮਾਰਚ ’ਚ ਪੈਨਸ਼ਨਰ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ-ਸੁਰਿੰਦਰ ਪੱਪੂ ਅਗਲੀ ਖ਼ਬਰ ਐਸ.ਬੀ.ਐਸ.ਐਸ.ਯੂ ਵਿਖੇ ਐਮ.ਬੀ.ਏ ਵਿਦਿਆਰਥੀਆਂ ਨਾਲ ਕੁਲਪਤੀ ਡਾ: ਐੱਸ.ਕੇ ਮਿਸ਼ਰਾ ਨੇ ਕੀਤੀ ਵਿਸ਼ੇਸ਼ ਵਿਚਾਰ-ਚਰਚਾ
Ad Position 24