ਮੀਟ ਦੀ ਦੁਕਾਨ ਦੇ ਸ਼ਟਰ ਤੋੜ ਕੇ ਚੋਰਾਂ ਵਲੋਂ ਗੈਸ ਸਿਲੰਡਰ, ਬੈਟਰੀ ਤੇ ਨਗਦੀ ਚੋਰੀ
ਘੁਮਾਣ, 3 ਸਤੰਬਰ (ਬੰਮਰਾਹ)-ਕਸਬਾ ਘੁਮਾਣ ਵਿਖੇ ਬਟਾਲਾ ਰੋਡ ’ਤੇ ਸਥਿਤ ਮੀਟ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਵਲੋਂ ਸਿਲੰਡਰ, ਬੈਟਰੀ ਅਤੇ ਨਗਦੀ ਚੋਰੀ ਕਰ ਲਈ। ਦੁਕਾਨ ਦੇ ਮਾਲਕ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਦ ਸਵੇਰੇ ਕਰੀਬ 11 ਵਜੇ ਦੁਕਾਨ ’ਤੇ ਪਹੁੰਚੇ ਤਾਂ ਦੇਖਿਆ ਕਿ ਸ਼ਟਰ ਦੀਆਂ ਪੱਤੀਆਂ ਟੁੱਟੀਆਂ ਹੋਈਆਂ ਸਨ, ਅੰਦਰ ਜਾ ਕੇ ਦੇਖਿਆ ਕਿ ਚੋਰ ਇਕ ਗੈਸ ਸਿਲੰਡਰ, ਇਕ ਬੈਟਰੀ ਅਤੇ 500 ਰੁਪਏ ਚੋਰੀ ਕਰ ਕੇ ਲੈ ਗਏ।
ਮੀਟ ਦੀ ਦੁਕਾਨ ਦੇ ਮਾਲਕ ਸੁਰਿੰਦਰਪਾਲ ਸਿੰਘ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਬੰਮਰਾਹ
04-09-2026