03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਲੋਕ ਸਭਾ ਮੈਂਬਰ ਸੁਖਜਿੰਦਰ ਰੰਧਾਵਾ ਕਾਮਰੇਡ ਬਖਤਪੁਰਾ ਦਾ ਹਾਲ ਚਾਲ ਜਾਣਨ ਲਈ ਗ੍ਰਹਿ ਪਹੁੰਚੇ

ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਸੀਪੀਆਈਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੂੰ ਉਨਾਂ ਦੀ ਬਟਾਲਾ ਰਿਹਾਇਸ਼ ’ਤੇ ਹਾਲ ਚਾਲ ਜਾਨਣ ਲਈ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ। ਇਸ ਮੋਕੇ ਮੁਲਾਕਾਤ ਦੌਰਾਨ ਸੁਖਜਿੰਦਰ ਰੰਧਾਵਾ ਤੇ ਕਾਮਰੇਡ ਬਖਤਪੁਰਾ ਵਲੋਂ ਰਾਜਨੀਤਿਕ ਤੇ ਸਮਾਜਿਕ ਮੁੱਦਿਆਂ ’ਤੇ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।

Ad Position 21
repet_subhas-goyals [Copy P29]
ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ। ਅਜੀਤ ਤਸਵੀਰ 03-09-2026
ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਸੀਪੀਆਈਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੂੰ ਉਨਾਂ ਦੀ ਬਟਾਲਾ ਰਿਹਾਇਸ਼ ’ਤੇ ਹਾਲ ਚਾਲ ਜਾਨਣ ਲਈ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ। ਇਸ ਮੋਕੇ ਮੁਲਾਕਾਤ ਦੌਰਾਨ ਸੁਖਜਿੰਦਰ ਰੰਧਾਵਾ ਤੇ ਕਾਮਰੇਡ ਬਖਤਪੁਰਾ ਵਲੋਂ ਰਾਜਨੀਤਿਕ ਤੇ ਸਮਾਜਿਕ ਮੁੱਦਿਆਂ ’ਤੇ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਕਾਮਰੇਡ ਬਖਤਪੁਰਾ ਨੇ ਕਿਹਾ ਕਿ ਪੰਜਾਬ ਵਿਚਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰ ਵਰਗ ਦੁਖੀ ਹੋਇਆ ਪਿਆ ਹੈ, ਲੋਕਾਂ ਨੂੰ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ ਲੇਕਿਨ ਸਰਕਾਰ ਮੰਗਾਂ ਮੰਨਣ ਦੀ ਬਜਾਏ ਲਾਠੀਆਂ ਵਰ੍ਹਾ ਰਹੀ ਹੈ। ਸਰਕਾਰ ਵਲੋਂ ਲੋਕਤੰਤਰ ਦਾ ਘਾਣ ਕਰਦੇ ਹੋਏ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ ਜਿਸ ਕਰਕੇ ਲੋਕ ਹੁਣ ਇਸ ਸਰਕਾਰ ਨੂੂੰ ਚਲਦਾ ਕਰਨ ਦਾ ਮੰਨ ਬਣਾ ਚੁੱਕੇ ਹਨ। ਬਖਤਪੁਰਾ ਨੇ ਇਸ ਸਮੇ ਕਿਹਾ ਕਿ ਭਾਵੇ ਪੰਜਾਬ ਵਿੱਚ ਕਾਂਗਰਸ ਪਾਰਟੀ, ਮਾਨ ਸਰਕਾਰ ਦਾ ਬਦਲ ਬਣ ਸਕਦੀ ਹੈ ਪਰ ਪੰਜਾਬ ਵਿਚਲੀ ਕਾਂਗਰਸ ਦੀ ਆਪਸੀ ਫੁੱਟ ਅਤੇ ਕਾਂਗਰਸ ਦੀ ਹਾਈ ਕਮਾਂਡ ਦੀ ਚੁੱਪ ਨਾਲ ਪੰਜਾਬ ਕਾਂਗਰਸ ਹਰਿਅਣਾ ਕਾਂਗਰਸ ਦੀ ਤਰਾਂ ਆਪਣੀ ਹਾਰ ਵਲ ਵੱਧ ਰਹੀ ਹੈ। ਉਨਾਂ ਕਿਹਾ ਕਿ ਕਾਂਗਰਸ ਦੀ ਹਾਈ ਕਮਾਂਡ ਲਗਾਤਾਰ ਇਕ ਇਕ ਕਰਕੇ ਆਪਣੀਆ ਹਾਰਾਂ ਦਰਜ ਕਰਾ ਰਹੀ ਹੈ ਅਤੇ ਲਗਦਾ ਹੈ ਕਿ ਪਾਰਟੀ ਹਾਈ ਕਮਾਂਡ ਦਾ ਪਾਰਟੀ ’ਤੇ ਕੋਈ ਕੰਟਰੋਲ ਨਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦਾ ਆਈ.ਸੀ.ਐਸ.ਈ. ਬੋਰਡ ਵਲੋਂ ਸਨਮਾਨ ਅਗਲੀ ਖ਼ਬਰ ਜੂਡੋ ਖਿਡਾਰੀਆਂ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਦਿੱਤੀ ਸ਼ਰਧਾਂਜਲੀ
Ad Position 24