ਦ ਮਿਲੇਨੀਅਮ ਸਕੂਲ ਨੇ ਅੰਡਰ-14 ਟੇਬਲ ਟੈਨਿਸ ’ਚ ਪੂਰੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ
ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਦ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੀ ਅੰਡਰ-14 ਬੋਇਜ਼ ਟੇਬਲ ਟੈਨਿਸ ਟੀਮ ਨੇ ਬਟਾਲਾ ਵਿਚ ਹੋਏ ਜ਼ਿਲ੍ਹਾ ਗੁਰਦਾਸਪੁਰ ਅੰਡਰ-14 ਟੇਬਲ ਟੈਨਿਸ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਜੇਤੂ ਟੀਮ ਵਿਚ ਕਲਾਸ 6ਵੀਂ ਦੇ ਸਮਰਥ ਸਿੰਘ, ਲਕਸ਼ਯ ਮਹਾਜਨ ਤੇ ਰਿਸ਼ਾਨ ਮਰਵਾਹਾ ਸ਼ਾਮਲ ਸਨ।
ਪ
ਪ੍ਰਿੰਸੀਪਲ ਤੇ ਅਧਿਆਪਕ ਜੇਤੂ ਵਿਦਿਆਰਥੀਆਂ ਨਾਲ। ਅਜੀਤ ਤਸਵੀਰ
03-09-2026
ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਦ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੀ ਅੰਡਰ-14 ਬੋਇਜ਼ ਟੇਬਲ ਟੈਨਿਸ ਟੀਮ ਨੇ ਬਟਾਲਾ ਵਿਚ ਹੋਏ ਜ਼ਿਲ੍ਹਾ ਗੁਰਦਾਸਪੁਰ ਅੰਡਰ-14 ਟੇਬਲ ਟੈਨਿਸ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਜੇਤੂ ਟੀਮ ਵਿਚ ਕਲਾਸ 6ਵੀਂ ਦੇ ਸਮਰਥ ਸਿੰਘ, ਲਕਸ਼ਯ ਮਹਾਜਨ ਤੇ ਰਿਸ਼ਾਨ ਮਰਵਾਹਾ ਸ਼ਾਮਲ ਸਨ। ਸਾਰੇ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ, ਮਿਹਨਤ ਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਜਿੱਤ ’ਤੇ ਵਿਦਿਆਰਥੀਆਂ ਨੇ ਆਪਣੀ ਖੁਸ਼ੀ ਅਤੇ ਮਾਣ ਪ੍ਰਗਟ ਕੀਤਾ। ਪ੍ਰਿੰਸੀਪਲ ਸ: ਗੁਰਮੀਤ ਸਿੰਘ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਵੀ ਆਪਣੀ ਖੁਸ਼ੀ ਤੇ ਮਾਣ ਪ੍ਰਗਟ ਕੀਤਾ ਤੇ ਸਕੂਲ ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸਰਾਹਨਾ ਕੀਤੀ। ਸਕੂਲ ਪ੍ਰਬੰਧਨ ਨੇ ਕੋਚ ਹਰਪਾਲ ਸਿੰਘ ਦੇ ਯਤਨਾਂ ਤੇ ਮਾਰਗਦਰਸ਼ਨ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਦੀ ਸਿਖਲਾਈ ਤੇ ਮਿਹਨਤ ਨੇ ਟੀਮ ਨੂੰ ਇਹ ਸ਼ਾਨਦਾਰ ਸਫ਼ਲਤਾ ਹਾਸਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਦ ਮਿਲੇਨੀਅਮ ਸੀ.ਸੈਕੰ. ਸਕੂਲ ਬਟਾਲਾ ਹਮੇਸ਼ਾਂ ਵਿਦਿਆਰਥੀਆਂ ਨੂੰ ਖੇਡਾਂ ਵਿਚ ਅੱਗੇ ਵਧਣ ਲਈ ਪ੍ਰੋਤਸਾਹਿਤ ਕਰਦਾ ਹੈ। ਇਹ ਜਿੱਤ ਸਕੂਲ ਲਈ ਇਕ ਹੋਰ ਮਾਣ ਵਾਲਾ ਮੌਕਾ ਹੈ।