ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੇ ਕੀਤਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੌਰਾ
ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੌਰੇ ’ਤੇ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਵਿਚ ਹਥਿਆਰਬੰਦ ਸੈਨਾਵਾਂ ਪ੍ਰਤੀ ਘਟ ਰਹੀ ਦਿਲਚਸਪੀ ਨੂੰ ਮੁੜ ਜਗਾਉਣ, ਉਨ੍ਹਾਂ ਨੂੰ ਮਹਾਨ ਜਰਨੈਲਾਂ ਨਾਲ ਮਿਲਾਉਣ ਤੇ ਇਹ ਸਮਝਾਉਣ ਦਾ ਉਪਰਾਲਾ ਕੀਤਾ ਗਿਆ ਕਿ ਸਾਡੇ ਵਡੇਰਿਆਂ ਨੇ 1965 ’ਚ ਕਿਸ ਤਰ੍ਹਾਂ ਆਪਣੀ ਧਰਤੀ ਦੀ ਰਾਖੀ ਕੀਤੀ ਸੀ। ਇਸ ਦੌਰਾਨ “1965 ਦੀ ਭਾਰਤ-ਪਾਕਿਸਤਾਨ ਜੰਗ: ਅੰਮ੍ਰਿਤਸਰ ਸੈਕਟਰ ’ਚ ਸੈਨਿਕ ਕਾਰਵਾਈਆਂ” ਵਿਸ਼ੇ ’ਤੇ ਕਰਵਾਏ ਗਏ ਵਿਸ਼ੇਸ਼ ਸੈਸ਼ਨ ’ਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਸ਼ਾਨਦਾਰ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦਿਆਂ ਬਾਜ਼ ਬਟਾਲੀਅਨ ਵਲੋਂ ਲਗਾਈ ਗਈ ਆਧੁਨਿਕ ਤੇ ਪ੍ਰਾਚੀਨ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ।
ਰ
ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੌਰੇ ਦੌਰਾਨ। ਅਜੀਤ ਤਸਵੀਰ
03-09-2026
ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੌਰੇ ’ਤੇ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਵਿਚ ਹਥਿਆਰਬੰਦ ਸੈਨਾਵਾਂ ਪ੍ਰਤੀ ਘਟ ਰਹੀ ਦਿਲਚਸਪੀ ਨੂੰ ਮੁੜ ਜਗਾਉਣ, ਉਨ੍ਹਾਂ ਨੂੰ ਮਹਾਨ ਜਰਨੈਲਾਂ ਨਾਲ ਮਿਲਾਉਣ ਤੇ ਇਹ ਸਮਝਾਉਣ ਦਾ ਉਪਰਾਲਾ ਕੀਤਾ ਗਿਆ ਕਿ ਸਾਡੇ ਵਡੇਰਿਆਂ ਨੇ 1965 ’ਚ ਕਿਸ ਤਰ੍ਹਾਂ ਆਪਣੀ ਧਰਤੀ ਦੀ ਰਾਖੀ ਕੀਤੀ ਸੀ। ਇਸ ਦੌਰਾਨ “1965 ਦੀ ਭਾਰਤ-ਪਾਕਿਸਤਾਨ ਜੰਗ: ਅੰਮ੍ਰਿਤਸਰ ਸੈਕਟਰ ’ਚ ਸੈਨਿਕ ਕਾਰਵਾਈਆਂ” ਵਿਸ਼ੇ ’ਤੇ ਕਰਵਾਏ ਗਏ ਵਿਸ਼ੇਸ਼ ਸੈਸ਼ਨ ’ਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਸ਼ਾਨਦਾਰ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦਿਆਂ ਬਾਜ਼ ਬਟਾਲੀਅਨ ਵਲੋਂ ਲਗਾਈ ਗਈ ਆਧੁਨਿਕ ਤੇ ਪ੍ਰਾਚੀਨ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ਮਸ਼ੀਨ ਗੰਨ, ਹਾਈਬ੍ਰਿਡ ਏ.ਕੇ. ਰਾਕੇਟ ਲਾਂਚਰ, ਡਰੋਨ ਇੰਟਰਸੈਪਟਰ, ਸਨਾਈਪਰ ਰਾਈਫ਼ਲਾਂ, ਗ੍ਰਨੇਡ, ਨਾਈਟ ਵਿਜ਼ਨ ਗੋਗਲਜ਼ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਫੌਜੀ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਜੰਗੀ ਸਾਜ਼ੋ-ਸਾਮਾਨ ਤੇ ਉਨ੍ਹਾਂ ਦੀ ਵਰਤੋਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ, ਜਿਸ ਤੋਂ ਵਿਦਿਆਰਥੀ ਫੌਜੀ ਜਵਾਨਾਂ ਦੀ ਆਪਣੀ ਡਿਊਟੀ ਪ੍ਰਤੀ ਨਿਸ਼ਠਾ, ਅਨੁਸ਼ਾਸਨ, ਸਾਦਗੀ, ਹਲੀਮੀ ਤੇ ਹਸਮੁਖ ਚਿਹਰਿਆਂ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰਸਿੱਧ ਜਨਰਲ ਟੀ.ਐੱਸ. ਸ਼ੇਰਗਿੱਲ, ਮਹਾਨ ਜਨਰਲ ਰਜਿੰਦਰ ਸਿੰਘ ਸਪੈਰੋ ਦੇ ਪੁੱਤਰ, ਦੇ ਨਾਲ-ਨਾਲ ਜਨਰਲ ਛੀਨਾ ਤੇ ਜਨਰਲ ਜੇ.ਐੱਸ. ਚੀਮਾ ਨੂੰ ਰੂਬਰੂ ਮਿਲਣ ਦਾ ਸੁਨਹਿਰੀ ਮੌਕਾ ਮਿਲਿਆ। ਵਿਦਿਆਰਥੀਆਂ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਪ੍ਰੋ. ਡਾ. ਹਰਬਿਲਾਸ ਸਿੰਘ ਰੰਧਾਵਾ ਤੇ ਆਏ ਹੋਏ ਫੌਜੀ ਜਨਰਲਾਂ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ। ਜਨਰਲ ਸ਼ੇਰਗਿੱਲ ਨੇ ਵਿਦਿਆਰਥੀਆਂ ਨਾਲ ਦਿਲੋਂ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਜੀਵਨ ’ਚ ਹਮੇਸ਼ਾ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਡਾਇਰੈਕਟਰ ਮਨਪ੍ਰੀਤ ਕੌਰ ਤੇ ਸੰਚਾਲਕ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਸੱਚੀ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਹੁੰਦੀ। ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਕੌਰ, ਕੋਆਰਡੀਨੇਟਰ ਸੁਖਦੀਪ ਕੌਰ, ਕੋਆਰਡੀਨੇਟਰ ਸੁਰਜੀਤ ਕੌਰ, ਡੀ.ਪੀ.ਈ. ਜਤਿੰਦਰ ਕੁਮਾਰ, ਗੁਰਮੁਖ ਸਿੰਘ ਔਲਖ, ਜੀਨਸ ਤੇ ਹਰਪ੍ਰੀਤ ਸਿੰਘ ਹਾਜ਼ਰ ਸਨ।