03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਹਿੰਦਰਾ ਪਿੱਕਅਪ ਨੇ ਨੌਜਵਾਨ ਨੂੰ ਕੁਚਲਿਆ-ਮੌਕੇ ’ਤੇ ਮੌਤ

ਦੀਨਾਨਗਰ, 2 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਬੀਤੀ ਰਾਤ ਜੀ. ਟੀ ਰੋਡ ਦੀਨਾਨਗਰ ਵਿਖੇ ਕੇਸਰ ਸਿਨੇਮਾ ਨੇੜੇ ਵਾਪਰੇ ਇਕ ਹਾਦਸੇ ਵਿਚ ਮਹਿੰਦਰਾ ਪਿਕਅਪ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਦੀਨਾਨਗਰ, 2 ਸਤੰਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਬੀਤੀ ਰਾਤ ਜੀ.ਟੀ ਰੋਡ ਦੀਨਾਨਗਰ ਵਿਖੇ ਕੇਸਰ ਸਿਨੇਮਾ ਨੇੜੇ ਵਾਪਰੇ ਇਕ ਹਾਦਸੇ ਵਿਚ ਮਹਿੰਦਰਾ ਪਿਕਅਪ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਜਤ ਕੁਮਾਰ (26) ਪੁੱਤਰ ਰਾਮ ਮੂਰਤੀ ਵਾਸੀ ਗਾਂਧੀ ਗੇਟ ਦੀਨਾਨਗਰ ਵਜੋਂ ਹੋਈ ਹੈ ਜੋ ਨੇੜਲੀ ਹੀ ਇਕ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਦੁਕਾਨ ਬੰਦ ਹੋਣ ਮਗਰੋਂ ਘਰ ਪਰਤ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਰਜਤ ਕੁਮਾਰ ਦੁਕਾਨ ਬੰਦ ਕਰਨ ਮਗਰੋਂ ਰਾਤ ਦੱਸ ਵਜੇ ਦੇ ਕਰੀਬ ਸੜਕ ਕੰਢੇ ਇਕ ਹੋਰ ਵਿਅਕਤੀ ਨਾਲ ਖੜਾ ਸੀ ਕਿ ਅਚਾਨਕ ਇਕ ਮਹਿੰਦਰਾ ਪਿਕਅਪ ਪੀ.ਬੀ.35.ਏ.ਪੀ.6882 ਵਲੋਂ ਕੁਚਲ ਦੇਣ ਨਾਲ ਰਜਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਗੱਡੀ ਦਾ ਡਰਾਈਵਰ ਮੌਕੇ ਤੋਂ ਭੱਜਣ ’ਚ ਕਾਮਯਾਬ ਰਿਹਾ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਘਟਨਾ ਮਹਿੰਦਰਾ ਪਿਕਅਪ ਦੇ ਡਰਾਈਵਰ ਦੀ ਲਾਪਰਵਾਹੀ ਨਾਲ ਵਾਪਰੀ ਹੈ, ਫਿਲਹਾਲ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ ’ ਤੇ ਪਹੁੰਚ ਕੇ ਲਾਸ਼ ਤੇ ਮਹਿੰਦਰਾ ਪਿਕਅਪ ਗੱਡੀ ਕਬਜੇ ’ਚ ਲੈਣ ਮਗਰੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੀ ਮੀਟਿੰਗ ਹੋਈ ਅਗਲੀ ਖ਼ਬਰ 6 ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਐਸ.ਆਈ.ਆਰ ਨਾਲ ਸੰਬੰਧਿਤ ਲੱਗਣਗੇ ਵਿਸ਼ੇਸ਼ ਕੈਂਪ
Ad Position 24