03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕਿਸਾਨਾਂ ਦੀਆਂ 2 ਟਿਊਬਵੈੱਲ ਮੋਟਰਾਂ ਚੋਰੀ

ਕਾਹਨੂੰਵਾਨ, 2 ਸਤੰਬਰ (ਨਿਸ਼ਾਨ ਸਿੰਘ ਚਾਹਲ)-ਪੁਲਿਸ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਕੋਟਲੀ ਸੈਣੀਆਂ ਦੇ 2 ਕਿਸਾਨਾਂ ਦੀਆਂ ਕਾਹਨੂੰਵਾਨ ਦੀ ਹੱਦਬਸਤ ਅੰਦਰ ਲੱਗੀਆਂ 2 ਟਿਊਬਵੈੱਲ ਮੋਟਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਾ.

Ad Position 21
repet_subhas-goyals [Copy P29]
ਚੋਰੀ ਹੋਈਆਂ ਟਿਊਬਵੈੱਲ ਮੋਟਰਾਂ। ਤਸਵੀਰ : ਨਿਸ਼ਾਨ ਸਿੰਘ ਚਾਹਲ 03-09-2026
ਕਾਹਨੂੰਵਾਨ, 2 ਸਤੰਬਰ (ਨਿਸ਼ਾਨ ਸਿੰਘ ਚਾਹਲ)-ਪੁਲਿਸ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਕੋਟਲੀ ਸੈਣੀਆਂ ਦੇ 2 ਕਿਸਾਨਾਂ ਦੀਆਂ ਕਾਹਨੂੰਵਾਨ ਦੀ ਹੱਦਬਸਤ ਅੰਦਰ ਲੱਗੀਆਂ 2 ਟਿਊਬਵੈੱਲ ਮੋਟਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਾ. ਸਰਪੰਚ ਸਲਵਿੰਦਰ ਸਿੰਘ ਵਾਸੀ ਕੋਟਲੀ ਸੈਣੀਆਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਨੇੜੇ ਖੇਤਾਂ ’ਚ ਉਨ੍ਹਾਂ ਦੇ ਚਾਚੇ ਜਗੀਰ ਸਿੰਘ ਪੁੱਤਰ ਅਰਜਨ ਸਿੰਘ ਤੇ ਅਰਜਨ ਸਿੰਘ ਪੁੱਤਰ ਮਹਿੰਗਾ ਸਿੰਘ ਦੇ ਨਾਮ ’ਤੇ ਚੱਲ ਰਹੇ 2 ਟਿਊਬਵੈੱਲਾਂ ਦੀਆਂ ਮੋਟਰਾਂ ਕਿਸੇ ਅਣਪਛਾਤੇ ਚੋਰ ਗਿਰੋਹ ਵਲੋਂ ਚੋਰੀ ਕਰ ਲਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਕ ਦਿਨ ਪਹਿਲਾਂ ਉਹ ਆਪਣੇ ਝੋਨੇ ਦੇ ਖੇਤਾਂ ਨੂੰ ਪਾਣੀ ਦੇਣ ਲਈ ਆਪਣੇ ਟਿਊਬਵੈੱਲ ਮੋਟਰਾਂ ਨੂੰ ਚਲਾ ਕੇ ਆਪਣੇ ਘਰਾਂ ਨੂੰ ਪਰਤ ਗਏ। ਅਗਲੇ ਦਿਨ ਸਵੇਰੇ ਜਦੋਂ ਆਪਣੇ ਖੇਤਾਂ ’ਚ ਪਹੁੰਚੇ ਤਾਂ ਉਨ੍ਹਾਂ ਨੂੰ ਖੇਤਾਂ ਵਿਚੋਂ ਟਿਊਬਵੈੱਲ ਮੋਟਰਾਂ ਗਾਇਬ ਮਿਲੀਆਂ। ਮੋਟਰਾਂ ਚੋਰੀ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ । ਪੀੜਤ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਕੇ ਅਣਪਛਾਤੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ 6 ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਐਸ.ਆਈ.ਆਰ ਨਾਲ ਸੰਬੰਧਿਤ ਲੱਗਣਗੇ ਵਿਸ਼ੇਸ਼ ਕੈਂਪ ਅਗਲੀ ਖ਼ਬਰ ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਜ਼ਮੀਨ ਦਾ ਕਬਜ਼ਾ ਕਰਵਾਇਆ ਵਾਪਸ
Ad Position 24