25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮਾਤਾ ਆਸ਼ਾਪੂਰਨੀ ਦੇ ਪਾਵਨ ਜਾਗਰਨ ਦਾ ਪਹਿਲਾ ਸੱਦਾ ਪੱਤਰ ਮਾਤਾ ਦੇ ਚਰਨਾਂ ਵਿਚ ਅਰਪਿਤ

ਪਠਾਨਕੋਟ, 25 ਅਗਸਤ (ਸੁਮਿਤ)-ਮਾਤਾ ਆਸ਼ਾਪੂਰਨੀ ਦੇ ਪਾਵਨ ਜਾਗਰਣ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸੇ ਤਹਿਤ ਮਾਤਾ ਆਸ਼ਾਪੂਰਨੀ ਮੰਦਿਰ ਕਮੇਟੀ ਵਲੋਂ ਜਾਗਰਣ ਦਾ ਪਹਿਲਾ ਸੱਦਾ ਪੱਤਰ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਾਤਾ ਜੀ ਦੇ ਚਰਨਾਂ ਵਿਚ ਅਰਪਿਤ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 26-08-2026
ਪਠਾਨਕੋਟ, 25 ਅਗਸਤ (ਸੁਮਿਤ)-ਮਾਤਾ ਆਸ਼ਾਪੂਰਨੀ ਦੇ ਪਾਵਨ ਜਾਗਰਣ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸੇ ਤਹਿਤ ਮਾਤਾ ਆਸ਼ਾਪੂਰਨੀ ਮੰਦਿਰ ਕਮੇਟੀ ਵਲੋਂ ਜਾਗਰਣ ਦਾ ਪਹਿਲਾ ਸੱਦਾ ਪੱਤਰ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਾਤਾ ਜੀ ਦੇ ਚਰਨਾਂ ਵਿਚ ਅਰਪਿਤ ਕੀਤਾ ਗਿਆ । ਸਹਿਕਾਰ ਭਾਰਤੀ ਪੰਜਾਬ ਦੇ ਉਪ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਠਾਕੁਰ ਵਲੋਂ ਮੰਦਿਰ ਕਮੇਟੀ ਵਲੋਂ ਇਹ ਪਹਿਲਾ ਸੱਦਾ ਪੱਤਰ ਮਾਤਾ ਨੂੰ ਅਰਪਿਤ ਕੀਤਾ ਗਿਆ । ਇਸ ਮੌਕੇ ਸ਼ਰਧਾਲੂਆਂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਜਾਗਰਣ ਦੀ ਸਫਲਤਾ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ । ਰਵਿੰਦਰ ਸਿੰਘ ਠਾਕੁਰ ਨੇ ਮੰਦਿਰ ਕਮੇਟੀ ਦੇ ਪ੍ਰਧਾਨ ਵਿਨੋਦ ਮਲਹੋਤਰਾ ਸਮੇਤ ਸਮੂਹ ਸਨਮਾਨਿਤ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਸ਼ਰਧਾਲੂਆਂ ਵਲੋਂ ਜੈ ਮਾਤਾ ਦੀ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣਾ ਦਿੱਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਮਹਾਜਨ ਯੁਵਾ ਵਿੰਗ ਵਲੋਂ ਚਾਹ ’ਤੇ ਚਰਚਾ ਪ੍ਰੋਗਰਾਮ ਨੌਜਵਾਨਾਂ ਨੂੰ ਸਮਾਜ ਸੇਵਾ ਲਈ ਕੀਤਾ ਉਤਸ਼ਾਹਿਤ ਅਗਲੀ ਖ਼ਬਰ ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ ਦੇ ਬੀ. ਐੱਡ. ਦੂਜੇ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
Ad Position 24