ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ ਦੇ ਬੀ. ਐੱਡ. ਦੂਜੇ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
ਪਠਾਨਕੋਟ, 25 ਅਗਸਤ (ਸੰਧੂ)-ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ ਬਧਾਨੀ ਦੇ ਬੀ. ਐਡ.
ਪਠਾਨਕੋਟ, 25 ਅਗਸਤ (ਸੰਧੂ)-ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ ਬਧਾਨੀ ਦੇ ਬੀ.ਐਡ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੀ ਵਿਦਿਆਰਥਣ ਅਮਿਤਾ ਦੇਵੀ ਨੇ 8.30 ਐਸ.ਜੀ.ਪੀ.ਏ. ਨਾਲ ਪਹਿਲਾ, ਸ਼ਬਨਮ ਤੇ ਪੱਲਵੀ ਦੇਵੀ ਨੇ 8.00 ਐਸ.ਜੀ.ਪੀ.ਏ. ਨਾਲ ਦੂਜਾ ਤੇ ਸ਼ਰੁਤੀ, ਵਿਸ਼ਾਲੀ ਸੈਣੀ, ਨਿਤਾਸ਼ਾ ਸੈਣੀ ਤੇ ਜਾਨਵੀ ਨੇ 7.90 ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਗਰੁੱਪ ਦੇ ਚੇਅਰਮੈਨ ਐਸ.ਕੇ ਪੁੰਜ, ਐਮ.ਡੀ. ਤ੍ਰਿਪਤਾ ਪੁੰਜ ਅਤੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ । ਪ੍ਰਿੰਸੀਪਲ ਡਾ: ਨਵਦੀਪ ਸਾਂਵਲ, ਵਿਭਾਗ ਮੁਖੀ ਡਾ: ਜਸਵੰਤ ਕੌਰ ਅਤੇ ਸਮੂਹ ਸਟਾਫ਼ ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ।