ਮਹਾਜਨ ਯੁਵਾ ਵਿੰਗ ਵਲੋਂ ਚਾਹ ’ਤੇ ਚਰਚਾ ਪ੍ਰੋਗਰਾਮ
ਨੌਜਵਾਨਾਂ ਨੂੰ ਸਮਾਜ ਸੇਵਾ ਲਈ ਕੀਤਾ ਉਤਸ਼ਾਹਿਤ
ਪਠਾਨਕੋਟ, 25 ਅਗਸਤ (ਸੰਧੂ)-ਮਹਾਜਨ ਯੁਵਾ ਵਿੰਗ ਵਲੋਂ ਚਾਹ ’ਤੇ ਚਰਚਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮਾਜ ਸੇਵਾ ਤੇ ਨੌਜਵਾਨ ਸ਼ਕਤੀ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਿਆ। ਪ੍ਰੋਗਰਾਮ ਵਿਚ ਸਮਾਜ ਸੇਵਕ ਸ੍ਰੀਜਲ ਗੁਪਤਾ ਤੇ ਸਾਬਕਾ ਡਿਪਟੀ ਕਮਾਂਡੈਂਟ ਬੀ.
ਪਠਾਨਕੋਟ, 25 ਅਗਸਤ (ਸੰਧੂ)-ਮਹਾਜਨ ਯੁਵਾ ਵਿੰਗ ਵਲੋਂ ਚਾਹ ’ਤੇ ਚਰਚਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮਾਜ ਸੇਵਾ ਤੇ ਨੌਜਵਾਨ ਸ਼ਕਤੀ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਿਆ। ਪ੍ਰੋਗਰਾਮ ਵਿਚ ਸਮਾਜ ਸੇਵਕ ਸ੍ਰੀਜਲ ਗੁਪਤਾ ਤੇ ਸਾਬਕਾ ਡਿਪਟੀ ਕਮਾਂਡੈਂਟ ਬੀ.ਐਸ.ਐਫ. ਸਮਰਾਟ ਖੋਸਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਦੋਵਾਂ ਮਹਿਮਾਨਾਂ ਨੇ ਮਹਾਜਨ ਯੁਵਾ ਵਿੰਗ ਦੀ ਨੌਜਵਾਨ ਟੀਮ ਨਾਲ ਮੁਲਾਕਾਤ ਕਰਕੇ ਉਨ੍ਹਾਂ ਵਲੋਂ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮਾਜ ਸੇਵਕ ਸ੍ਰੀਜਲ ਗੁਪਤਾ ਨੇ ਕਿਹਾ ਕਿ ਸਮਾਜ ਦੀ ਤਰੱਕੀ ਤੇ ਉਸਾਰੂ ਬਦਲਾਅ ’ਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਮਹਾਜਨ ਯੁਵਾ ਵਿੰਗ ਦੇ ਨੌਜਵਾਨ ਜਿਸ ਨਿਸ਼ਠਾ ਨਾਲ ਲੋਕ ਭਲਾਈ ਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾ ਰਹੇ ਹਨ, ਉਹ ਬੇਹੱਦ ਸ਼ਲਾਘਾਯੋਗ ਹੈ । ਸਾਬਕਾ ਡਿਪਟੀ ਕਮਾਂਡੈਂਟ ਬੀ.ਐਸ.ਐਫ. ਸਮਰਾਟ ਖੋਸਲਾ ਨੇ ਵੀ ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ । ਸ੍ਰੀਜਲ ਗੁਪਤਾ ਅਤੇ ਸਮਰਾਟ ਖੋਸਲਾ ਨੇ ਮਹਾਜਨ ਯੁਵਾ ਵਿੰਗ ਦੀ ਟੀਮ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਉਹ ਵਿੰਗ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ ਅਤੇ ਸਮਾਜ ਸੇਵਾ ਨਾਲ ਜੁੜੇ ਕਾਰਜਾਂ ਲਈ ਹਰ ਸੰਭਵ ਸਹਿਯੋਗ ਅਤੇ ਮਾਰਗ ਦਰਸ਼ਨ ਪ੍ਰਦਾਨ ਕਰਨਗੇ । ਇਸ ਮੌਕੇ ਪੰਜਾਬ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ, ਫਾਊਂਡਰ ਸੰਜੂ ਮਹਾਜਨ, ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ, ਸਿਟੀ ਪ੍ਰਧਾਨ ਰੋਹਿਤ ਮਹਾਜਨ, ਪੰਜਾਬ ਜ਼ੋਨਲ ਵਾਈਸ ਪ੍ਰਧਾਨ ਅਜੇ ਮਹਾਜਨ, ਕੈਸ਼ੀਅਰ ਪੰਕਜ ਗੁਪਤਾ, ਅਮਿਤ ਮਹਾਜਨ, ਅਮਿਤ ਮਹਾਜਨ (ਪੀ.ਡਬਲਿਊ.ਡੀ.), ਸਿਟੀ ਮਹਾਂਮੰਤਰੀ ਵਿਸ਼ਾਲ ਮਹਾਜਨ, ਅਭੈ ਮਹਾਜਨ ਅਤੇ ਵਿਵੇਕ ਮਹਾਜਨ ਆਦਿ ਹਾਜ਼ਰ ਸਨ ।