24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਛੱਪੜ ਦੀ ਸੰਭਾਲ ਲਈ ਲੱਖਾਂ ਦੀ ਲਾਗਤ ਨਾਲ ਬਣਾਏ ਚੁਬੱਚੇ ਅਤੇ ਮੋਟਰ ਨੂੰ ਨੁਕਸਾਨ ਪਹੁੰਚਾਇਆ ਧਿਆਨਪੁਰ ਦੇ ਸਰਪੰਚ ਨੇ ਕੀਤੀ ਪ੍ਰਸ਼ਾਸਨ ਨੂੰ ਸ਼ਿਕਾਇਤ

ਧਿਆਨਪੁਰ, 23 ਅਗਸਤ (ਕੁਲਦੀਪ ਸਿੰਘ ਸੋਨੂੰ)-ਲਗਭਗ 15 ਲੱਖ ਦੀ ਲਾਗਤ ਨਾਲ ਸੀਚੇਵਾਲ ਮਾਡਲ ਤਹਿਤ ਛੱਪੜ ਦੀ ਸਫਾਈ ਲਈ ਪ੍ਰੋਜੈਕਟ ਬਣਾਇਆ ਗਿਆ ਸੀ, ਜਿਸ ਦੀ ਸਫਾਈ ਲਈ ਬਣਾਏ ਚੁਬੱਚੇ ਤੇ ਮੋਟਰ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਬੀ. ਡੀ.

Ad Position 21
No active advertisement
ਧਿਆਨਪੁਰ ਛੱਪੜ ਦੀ ਤਰਸਯੋਗ ਹਾਲਤ। ਤਸਵੀਰ : ਕੁਲਦੀਪ ਸਿੰਘ ਸੋਨੂੰ 24-08-2026
ਧਿਆਨਪੁਰ, 23 ਅਗਸਤ (ਕੁਲਦੀਪ ਸਿੰਘ ਸੋਨੂੰ)-ਲਗਭਗ 15 ਲੱਖ ਦੀ ਲਾਗਤ ਨਾਲ ਸੀਚੇਵਾਲ ਮਾਡਲ ਤਹਿਤ ਛੱਪੜ ਦੀ ਸਫਾਈ ਲਈ ਪ੍ਰੋਜੈਕਟ ਬਣਾਇਆ ਗਿਆ ਸੀ, ਜਿਸ ਦੀ ਸਫਾਈ ਲਈ ਬਣਾਏ ਚੁਬੱਚੇ ਤੇ ਮੋਟਰ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਬੀ.ਡੀ.ਪੀ.ਓ. ਡੇਰਾ ਬਾਬਾ ਨਾਨਕ ਨੂੰ ਸ਼ਿਕਾਇਤ ਕੀਤੀ ਗਈ ਹੈ। ਇਹ ਪ੍ਰਗਟਾਵਾ ਧਿਆਨਪੁਰ ਦੇ ਮੌਜੂਦਾ ਸਰਪੰਚ ਤਰਸੇਮ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ 15 ਲੱਖ ਰੁਪਏ ਲਾ ਕੇ ਮਨਰੇਗਾ ਦੇ ਨਾਲ ਮਿਹਨਤ ਕਰਕੇ ਪੰਜ ਸਾਲਾਂ ’ਚ ਇਸ ਛੱਪੜ ਨੂੰ ਸੀਚੇਵਾਲ ਮਾਡਲ ਬਣਾਇਆ ਗਿਆ ਸੀ, ਪਰ ਇਸ ਮਹੱਲੇ ਦੇ ਕੁਝ ਸ਼ਰਾਰਤੀ ਲੋਕਾਂ ਦੀ ਅਣਗਹਿਲੀ ਕਰਕੇ ਲੋਕਾਂ ਵਲੋਂ ਛੱਪੜ ’ਚ ਕੂੜਾ ਸੁੱਟਿਆ ਜਾਂਦਾ ਹੈ। ਕੋਈ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ। ਸਰਪੰਚ ਤਰਸੇਮ ਸਿੰਘ ਧਿਆਨਪੁਰ ਨੇ ਦੱਸਿਆ ਕਿ ਇਥੇ ਇਕ ਮੋਟਰ ਲਾ ਕੇ 12 ਪਾਇਪ ਪਾ ਕੇ ਪੈਲੀਆਂ ਨੂੰ ਪਾਣੀ ਲਾਉਣ ਵਾਸਤੇ ਇਹ ਸਾਰਾ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ। ਸਰਪੰਚ ਤਰਸੇਮ ਸਿੰਘ ਧਿਆਨਪੁਰ ਨੇ ਕਿਹਾ ਕਿ ਲੱਖ ਰੁਪਏ ਲਾ ਕੇ ਚੁਬੱਚਾ ਬਣਾਇਆ ਸੀ, ਮੋਟਰ ਪਾਇਪ ਸਭ ਫਿੱਟ ਕੀਤਾ ਗਿਆ ਸੀ, ਪਰ ਲੱਕੀ ਮਸੀਹ ਨੇ ਆਪਣੀ ਬੇਸਮੈਂਟ ਬਣਾਉਣ ਦੇ ਚੱਕਰ ’ਚ ਸਾਰਾ ਕੁਝ ਤੋੜ ਕੇ ਪੱਧਰਾ ਕਰਤਾ ਤੇ ਹੁਣ ਜਦੋਂ ਵੀ ਮੀਂਹ ਪੈਂਦਾ, ਉਦੋਂ ਮੋਟਰ ਭਿੱਜ ਕੇ ਸੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ, ਜਿਸ ਕਰ ਕੇ ਪੰਚਾਇਤ ਵਲੋਂ ਬੀ.ਡੀ.ਪੀ.ਓ. ਡੇਰਾ ਬਾਬਾ ਨਾਨਕ ਨੂੰ ਫੋਨ ’ਤੇ ਦੱਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛੱਪੜ ਦੇ ਚੁਫੇਰੇ 1000 ਬੂਟਾ ਲਾਇਆ ਗਿਆ ਸੀ ਤਾਂ ਕਿ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾਂ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬੂਟਿਆਂ ਦੀਆਂ ਜਾਲੀਆਂ ਵੀ ਤੋੜ ਦਿੱਤੀਆਂ ਹਨ। ਉਨ੍ਹਾਂ ਦੇ ਨਾਲ ਡੰਗਰ ਬੰਨ ਕੇ ਬੂਟੇ ਵੀ ਖਰਾਬ ਕਰਤੇ ਹਨ। ਉਨ੍ਹਾਂ ਕਿਹਾ ਕਿ ਸੀਚੇਵਾਲ ਮਾਡਲ ਦੀ ਸਫਾਈ ਵੀ ਨਹੀਂ ਮੁੜ ਕੇ ਹੋ ਸਕੀ, ਕਿਉਂਕਿ ਪੰਚਾਇਤ ਦੇ ਕੋਲ ਆਪਣੀ ਕੋਈ ਆਮਦਨ ਨਹੀਂ ਹੈ, ਜੇ ਪੰਚਾਇਤ ਕੋਲ ਕੋਈ ਆਮਦਨ ਹੋਵੇ ਤੇ ਇਸ ਦੀ ਸਾਫ ਸਫਾਈ ਕਰਵਾਈ ਜਾਵੇ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਇਸ ਦੀ ਵਿਸ਼ੇਸ਼ ਸਾਫ ਸਫਾਈ ਕਰਵਾਉਣ ਵਾਸਤੇ ਸਾਨੂੰ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਕਿ ਅਸੀਂ ਇਸ ਦਾ ਹੋਰ ਵੀ ਵਧੀਆ ਤਰੀਕੇ ਨਾਲ ਪ੍ਰਬੰਧ ਕਰ ਸਕੀਏ। ਇਸ ਸਬੰਧੀ ਜਦ ਲੱਕੀ ਮਸੀਹ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਜਿਹੜੇ ਇਲਜਾਮ ਲੱਗ ਰਹੇ ਹਨ, ਉਹ ਸਿਆਸਤ ਤੋਂ ਪ੍ਰੇਰਿਤ ਹਨ, ਜੋ ਸਭ ਝੂਠੇ ਹਨ। ਚੁਬੱਚਾ ਮੀਂਹ ਦੇ ਪਾਣੀ ਦੇ ਨਾਲ ਟੁੱਟਿਆ ਹੈ, ਉਸ ਨੇ ਨਹੀਂ ਤੋੜਿਆ। ਇਸ ਸਬੰਧੀ ਬੀ.ਡੀ.ਪੀ.ਓ. ਸ: ਸੁਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਵੀ ਕੋਈ ਲਿਖਤੀ ਸ਼ਿਕਾਇਤ ਸਾਡੇ ਕੋਲ ਆਈ ਤਾਂ ਇਸ ’ਤੇ ਕਾਰਵਾਈ ਜਰੂਰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਵਿਚ 2027 ਦੀਆਂ ਚੋਣਾਂ ’ਚ ਸਰਗਰਰਮੀ ਤੇਜ਼ ਅਗਲੀ ਖ਼ਬਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਨਾਲ ਵਿਕਾਸ ਨੂੰ ਇਕ ਨਵੀਂ ਦਿਸ਼ਾ ਮਿਲੇਗੀ-ਰਜੇਸ਼ ਬਾਘਾ
Ad Position 24