24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ

ਕਲਾਨੌਰ, 23 ਅਗਸਤ (ਪੁਰੇਵਾਲ)-ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ’ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁੱਖਜੀਤ ਕੌਰ ਮੱਲ੍ਹੀ, ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਦੀ ਰਹਿਨੁਮਾਈ ਤੇ ਉਪ ਪ੍ਰਿੰਸੀਪਲ ਮੈਡਮ ਜਗਪ੍ਰੀਤ ਕੌਰ, ਕਿੰਡਰਗਾਰਟਨ ਮੁੱਖ ਅਧਿਆਪਕ ਪਵਨਪ੍ਰੀਤੀ , ਕੋਆਰਡੀਨੇਟਰ ਮੈਡਮ ਗੁਰਮੀਤ ਕੌਰ ਤੇ ਮੈਡਮ ਸਰਬਜੀਤ ਕੌਰ ਤੇ ਸਮੂਹ ਸਕੂਲ ਸਟਾਫ਼ ਦੀ ਯੋਗ ਅਗਵਾਈ ਹੇਠ ਸਕੂਲ ਵਿਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।

Ad Position 21
No active advertisement
ਤੀਆਂ ਦੇ ਤਿਉਹਾਰ ਮੌਕੇ ਵਿਦਿਅਰਥਣਾਂ ਦੀ ਗਿੱਧਾ ਟੀਮ ਨਾਲ ਪ੍ਰਿੰ. ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ। ਤਸਵੀਰ : ਪੁਰੇਵਾਲ 24-08-2026
ਕਲਾਨੌਰ, 23 ਅਗਸਤ (ਪੁਰੇਵਾਲ)-ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ’ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁੱਖਜੀਤ ਕੌਰ ਮੱਲ੍ਹੀ, ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਦੀ ਰਹਿਨੁਮਾਈ ਤੇ ਉਪ ਪ੍ਰਿੰਸੀਪਲ ਮੈਡਮ ਜਗਪ੍ਰੀਤ ਕੌਰ, ਕਿੰਡਰਗਾਰਟਨ ਮੁੱਖ ਅਧਿਆਪਕ ਪਵਨਪ੍ਰੀਤੀ , ਕੋਆਰਡੀਨੇਟਰ ਮੈਡਮ ਗੁਰਮੀਤ ਕੌਰ ਤੇ ਮੈਡਮ ਸਰਬਜੀਤ ਕੌਰ ਤੇ ਸਮੂਹ ਸਕੂਲ ਸਟਾਫ਼ ਦੀ ਯੋਗ ਅਗਵਾਈ ਹੇਠ ਸਕੂਲ ਵਿਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਤੀਆਂ ਦੇ ਤਿਉਹਾਰ ਦਾ ਪੰਜਾਬ ਦੇ ਸੱਭਿਆਚਾਰ ’ਚ ਵਿਸ਼ੇਸ਼ ਸਥਾਨ ਹੈ ਅਤੇ ਇਸ ਦਿਨ ਕੁੜੀਆਂ ਤੇ ਔਰਤਾਂ ਪਿੰਡਾਂ ’ਚ ਇਕੱਠ ਕਰਕੇ ਬੋਲੀਆਂ ਤੇ ਗਿੱਧੇ ਦੇ ਰੂਪ ’ਚ ਇਸ ਤਿਉਹਾਰ ਨੂੰ ਮਨਾਉਂਦੀਆਂ ਹਨ। ਸਕੂਲ ’ਚ ਵਿਦਿਆਰਥਣਾਂ ਨੇ ਤੀਆਂ ਦੇ ਇਸ ਤਿਉਹਾਰ ਮੌਕੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਨਾਚ ਪੇਸ਼ ਕੀਤੇ ਅਤੇ ਕਈਆਂ ਵਿਦਿਆਰਥਣਾਂ ਵਲੋਂ ਬੋਲੀਆਂ ਤੇ ਗਿੱਧੇ ਦੇ ਰੂਪ ’ ਚ ਇਸ ਤਿਉਹਾਰ ਨੂੰ ਮਨਾਇਆ ਗਿਆ। ਇਸ ਮੌਕੇੇ ਵਿਦਿਆਰਥੀਆਂ ਵਲੋਂ ਭੰਗੜਾ, ਲੁੱਡੀ, ਝੁੰਮਰ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਵਲੋਂ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਆਖਰ ’ਚ ਪ੍ਰਿੰਸੀਪਲ ਡਾ. ਕਾਹਲੋਂ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਮੁਕੱਦਮਿਆਂ ’ਚ ਗੁਰਦਾਸਪੁਰ ਪੁਲਿਸ ਵਲੋਂ ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ ਔਰਤ ਸਣੇ 4 ਕਾਬੂ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਖਿਡਾਰੀਆਂ ਨੇ ਬਾਸਕਟਬਾਲ ’ਚ ਹਾਸਿਲ ਕੀਤਾ ਪਹਿਲਾ ਸਥਾਨ
Ad Position 24