20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਰਕਾਰੀ ਗਊਸ਼ਾਲਾ ਦੇ ਬਦਤਰ ਹਾਲਾਤ ਦਾ ਮਾਮਲਾ ਐੱਸ.ਡੀ.ਐੱਮ. ਰੰਧਾਵਾ ਪਹੁੰਚੇ ਜਾਇਜ਼ਾ ਲੈਣ, ਠੇਕੇਦਾਰ ਨੂੰ ਚਾਰਾ ਪੂਰਾ ਕਰਨ ਤੇ ਸਫ਼ਾਈ ਪ੍ਰਬੰਧਾਂ ਲਈ ਹਦਾਇਤਾਂ

ਕਲਾਨੌਰ, 20 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਕੈਟਲ ਪਾਊਂਡ ਸਰਕਾਰੀ ਗਊਸ਼ਾਲਾ ਦੇ ਬਦਤਰ ਹਲਾਤਾਂ ਦੇ ਉੱਠੇ ਮਾਮਲੇ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ’ਤੇ ਐੱਸ. ਡੀ.

Ad Position 21
No active advertisement
ਅਜੀਤ ਡੈਸਕ 21-08-2026
ਕਲਾਨੌਰ, 20 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਕੈਟਲ ਪਾਊਂਡ ਸਰਕਾਰੀ ਗਊਸ਼ਾਲਾ ਦੇ ਬਦਤਰ ਹਲਾਤਾਂ ਦੇ ਉੱਠੇ ਮਾਮਲੇ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ’ਤੇ ਐੱਸ.ਡੀ.ਐੱਮ. ਕਲਾਨੌਰ ਦੀ ਅਗਵਾਈ ’ਚ ਟੀਮ ਵਲੋਂ ਜਾਇਜ਼ਾ ਲਿਆ ਗਿਆ। ਐੱਸ.ਡੀ.ਐੱਮ. ਲਛਮਣ ਸਿੰਘ ਰੰਧਾਵਾ ਦੀ ਅਗਵਾਈ ਹੇਠ ਲੋਕ ਨਿਰਮਾਣ ਵਿਭਾਗ, ਮਾਲ ਵਿਭਾਗ, ਪੰਚਾਇਤ ਵਿਭਾਗ ਦੇ ਨੁਮਾਇੰਦਿਆਂ ਵਲੋਂ ਗਊਸ਼ਾਲਾ ’ਚ ਜਾ ਕੇ ਸ਼ੈੱਡਾਂ, ਰਸਤਿਆਂ, ਗਾਵਾਂ ਦੇ ਪੀਣ ਵਾਲੇ ਪਾਣੀ, ਬੈਠਣ ਵਾਲੇ ਸਥਾਨਾਂ ਤੇ ਚਾਰੇ ਆਦਿ ਸਮੇਤ ਤੂੜੀ ਸਟੋਰ ਕਰਨ ਵਾਲੇ ਗੋਦਾਮ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਐੱਸ.ਡੀ.ਐੱਮ. ਸ: ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵਲੋਂ ਗਊਸ਼ਾਲਾ ’ਚ ਪਹੁੰਚ ਕੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਓਥੇ ਮੌਕੇ ’ਤੇ ਸਾਹਮਣੇ ਆਈਆਂ ਖਾਮੀਆਂ ਜਿਵੇਂ ਪਸ਼ੂਆਂ ਦੇ ਬੈਠਣ ਵਾਲੇ ਸਥਾਨਾਂ ਦੀ ਸਫ਼ਾਈ, ਸਾਫ਼ ਪਾਣੀ, ਪਸ਼ੂਆਂ ਦੇ ਚਾਰੇ, ਗੋਬਰ ਦੀ ਚੁਕਾਈ ਆਦਿ ਸਾਹਮਣੇ ਆਈਆਂ, ਜਿਸ ’ਤੇ ਉਨ੍ਹਾਂ ਵਲੋਂ ਮੌਕੇ ’ਤੇ ਸਬੰਧਤ ਠੇਕੇਦਾਰ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਤੁਰੰਤ ਖਾਮੀਆਂ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਐੱਸ.ਡੀ.ਐੱਮ. ਰੰਧਾਵਾ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਪਸ਼ੂਆਂ ਦੇ ਚਾਰੇ ਦੇ ਪੈਸੇ ਦੀ ਅਦਾਇਗੀ ਸਬੰਧਤ ਠੇਕੇਦਾਰ ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ’ਚ ਨਵੇਂ ਹੋਣ ਵਾਲੇ ਵਿਕਾਸੀ ਕਾਰਜ਼ਾਂ ਦੀ ਸੂਚਨਾਂ ਤਿਆਰ ਕਰਨ ਲਈ ਲੋਕ ਨਿਰਮਾਣ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਐੱਸ.ਡੀ.ਅੱੈਮ. ਸ: ਰੰਧਾਵਾ ਨੇ ਕਿਹਾ ਕਿ ਗਊਸ਼ਾਲਾ ’ਚ ਵਧੇਰੇ ਸੁਧਾਰਾਂ ਲਈ ਵਿਕਾਸੀ ਕਾਰਜ਼ਾਂ ਦੀ ਮੁਕੰਮਲ ਸੂਚਨਾਂ ਡੀ.ਸੀ. ਗੁਰਦਾਸਪੁਰ ਨੂੰ ਭੇਜੀ ਜਾਵੇਗੀ। ਇਸ ਮੌਕੇ ਐੱਸ.ਡੀ.ਓ. ਰੋਹਿਨ ਕੁਮਾਰ, ਬੀ.ਡੀ.ਪੀ.ਓ. ਸੁਰਜੀਤ ਸਿੰਘ ਬਰਾੜ , ਕਾਨੂੰਗੋ ਭੁਪਿੰਦਰ ਸਿੰਘ, ਰਛਪਾਲ ਸਿੰਘ ਪਟਵਾਰੀ, ਮਨਦੀਪ ਸਿੰਘ ਬੁੱਟਰ ਰੀਡਰ, ਅਨਿਲ ਕੁਮਾਰ ਜੇ.ਈ., ਗੁਰਸ਼ਰਨਜੀਤ ਸਿੰਘ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਗਲੇ ਦੀ ਹੱਡੀ ਬਣ ਸਕਦਾ ਹੈ ਨਗਰ ਕੌਂਸਲ ਦੀਨਾਨਗਰ ’ਚ ਭਰਤੀ ਕੀਤੇ 56 ਸਫਾਈ ਕਰਮਚਾਰੀਆਂ ਦਾ ਮੁੱਦਾ *‘ ਆਪ’ ਤ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਹਿਤੈਸ਼ੀ ਪਾਰਟੀ- ਨਵਜੋਤ ਫੱਤੂਪੁਰ
Ad Position 24