20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਪਿੰਡਾਂ ’ਚ ਖੇਡਾਂ ਦਾ ਵਧੀਆ ਮਾਹੌਲ ਬਣਾਉਣਾ ਸਮੇਂ ਦੀ ਮੰਗ- ਤੇਜਬੀਰ ਸਿੰਘ ਭਿੱਟੇਵੱਢ

ਕੋਟਲੀ ਸੂਰਤ ਮੱਲ੍ਹੀ, 20 ਅਗਸਤ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਕੋਟਲੀ ਭਿੱਟੇਵੱਢ ਦੇ ਸਾ. ਸਰਪੰਚ ਤੇ ਅਗਾਂਹਵਧੂ ਸੋਚ ਦੇ ਮਾਲਕ ਉੱਘੇ ਖੇਡ ਪ੍ਰਮੋਟਰ ਤੇਜਬੀਰ ਸਿੰਘ ਭਿੱਟੇਵੱਢ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਣਾ ਸਮੇਂ ਦੀ ਮੰਗ ਹੈ ਤੇ ਪਿੰਡਾਂ ’ਚ ਖੇਡਾਂ ਦਾ ਚੰਗਾ ਮਾਹੌਲ ਬਣਾਉਣ ਲਈ ਖੇਡ ਮੈਦਾਨ ਹੋਣੇ ਬਹੁਤ ਜ਼ਰੂਰੀ ਹਨ।

Ad Position 21
No active advertisement
ਤੇਜਬੀਰ ਸਿੰਘ ਭਿੱਟੇਵੱਢ। 21-08-2026
ਕੋਟਲੀ ਸੂਰਤ ਮੱਲ੍ਹੀ, 20 ਅਗਸਤ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਕੋਟਲੀ ਭਿੱਟੇਵੱਢ ਦੇ ਸਾ. ਸਰਪੰਚ ਤੇ ਅਗਾਂਹਵਧੂ ਸੋਚ ਦੇ ਮਾਲਕ ਉੱਘੇ ਖੇਡ ਪ੍ਰਮੋਟਰ ਤੇਜਬੀਰ ਸਿੰਘ ਭਿੱਟੇਵੱਢ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਣਾ ਸਮੇਂ ਦੀ ਮੰਗ ਹੈ ਤੇ ਪਿੰਡਾਂ ’ਚ ਖੇਡਾਂ ਦਾ ਚੰਗਾ ਮਾਹੌਲ ਬਣਾਉਣ ਲਈ ਖੇਡ ਮੈਦਾਨ ਹੋਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪਿੰਡਾਂ ’ਚ ਖੇਡ ਮੈਦਾਨ ਨਾ ਹੋਣ ਕਰਕੇ ਬਹੁਤੇ ਨੌਜਵਾਨ ਮੋਬਾਇਲ ਫ਼ੋਨ ਦੀ ਗ੍ਰਿਫ਼ਤ ’ਚ ਆ ਗਏ ਹਨ ਤੇ ਖੇਡ ਮੈਦਾਨ ਤੋਂ ਦੂਰ ਹੋ ਗਏ ਹਨ ਜਿਹੜਾ ਕਿ ਇਕ ਚਿੰਤਾ ਦਾ ਵਿਸ਼ਾ ਹੈ। ਨੌਜਵਾਨ ਵਰਗ ਨੂੰ ਮਾਂ ਖੇਡ ਕਬੱਡੀ ਨਾਲ ਜੋੜਣ ਲਈ ਸਖ਼ਤ ਮਿਹਨਤ ਕਰਨ ਵਾਲੇ ਸਰਪੰਚ ਤੇਜਬੀਰ ਸਿੰਘ ਭਿੱਟੇਵੱਢ ਦਾ ਕਹਿਣਾ ਹੈ ਕਿ ਉਸ ਦੀ ਦਿਲੀ ਇੱਛਾ ਸੀ ਕਿ ਪਿੰਡ ’ਚ ਚੰਗਾ ਖੇਡ ਮੈਦਾਨ ਹੋਵੇ ਜਿਥੇ ਆਮ ਲੋਕ ਤੇ ਨੌਜਵਾਨ ਸਵੇਰੇ ਸ਼ਾਮ ਸੈਰ ਕਰਨ, ਖੇਡਣ ਤੇ ਆਪਸੀ ਭਾਈਚਾਰਕ ਸਾਂਝ ਵਧੇ ਜਿਸ ਕਰਕੇ ਉਨ੍ਹਾਂ ਸਾਂਸਦ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਪਿੰਡ ’ਚ ਸ਼ਾਨਦਾਰ ਖੇਡ ਮੈਦਾਨ ਤੇ ਓਪਨ ਜਿੰਮ ਬਣਾਈ ਸੀ, ਜਿੱਥੇ ਹੋਰਨਾਂ ਪਿੰਡਾਂ ਦੇ ਨੌਜਵਾਨ ਵੀ ਆ ਕੇ ਮਿਹਨਤ ਕਰਦੇ ਤੇ ਕਬੱਡੀ ਖੇਡਦੇ ਸਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਸੀ, ਪਰ ਹੁਣ ਇਹ ਖੇਡ ਮੈਦਾਨ ਨੈਸ਼ਨਲ ਹਾਈਵੇਅ ’ਚ ਆਉਣ ਕਰਕੇ ਨੌਜਵਾਨਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਨਰੋਈ ਸੋਚ ਦੇ ਮਾਲਕ ਤੇ ਯਾਰਾਂ ਦੇ ਯਾਰ ਤੇਜਬੀਰ ਸਿੰਘ ਭਿੱਟੇਵੱਢ ਜਿੱਥੇ ਆਪ ਕਬੱਡੀ ਦਾ ਸ਼ਾਨਦਾਰ ਖਿਡਾਰੀ ਰਿਹਾ, ਉਥੇ ਇਲਾਕੇ ਦੇ ਨੌਜਵਾਨਾਂ ਨੂੰ ਉਹ ਕਬੱਡੀ ਦੇ ਸਟਾਰ ਦੇਖਣਾ ਚਾਹੁੰਦਾ ਹੈ, ਜਿਸ ਕਰਕੇ ਅਕਸਰ ਉਹ ਨੌਜਵਾਨਾਂ ਨੂੰ ਕਬੱਡੀ ਖੇਡਣ ਲਈ ਪ੍ਰੇਰਿਤ ਕਰਦਿਆਂ ਕਬੱਡੀ ਖੇਡਣ ਦੀ ਸਿਖਲਾਈ ਦਿੰਦਾ ਰਹਿੰਦਾ ਹੈ ਜਿਸ ਕਰਕੇ ਇਲਾਕੇ ਦੇ ਨੌਵਜਾਨ ਤੇ ਪਿੰਡ ਵਾਸੀ ਉਸ ਨੂੰ ਪਿਆਰ ਦਿੰਦੇ ਹਨ ਤੇ ਉਹ ਹਰ ਸਮੇਂ ਲੋਕਾਂ ਦੀ ਸਹਾਇਤਾ ਤੇ ਨੌਜਵਾਨਾਂ ਨੂੰ ਮਾਂ ਖੇਡ ਕਬੱਡੀ ਨਾਲ ਜੋੜਣ ਲਈ ਤਤਪਰ ਰਹਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦਾ ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲਾ 160 ਵਿਦਿਆਰਥੀਆਂ ਨੂੰ ਉ... ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੀ ਵਿਦਿਆਰਥਣ ਨੂੰ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ’ਚ ਰਾਜ ਪੱਧਰੀ ਮੁਕਾਬਲੇ ਲਈ ਚੁਣਿਆ
Ad Position 24