19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦਿਨ ਸਮੇਂ ਤਾਰਾਗੜ੍ਹ ’ਚ ਚੱਲ ਰਹੇ ਟਰੱਕ ਟਿੱਪਰ ਬੰਦ ਕੀਤੇ ਜਾਣ-ਇਲਾਕਾ ਵਾਸੀ

ਤਾਰਾਗੜ੍ਹ, 19 ਅਗਸਤ (ਸੋਹਨ ਲਾਲ)-ਤਾਰਾਗੜ੍ਹ ’ਚ ਦਿਨ ਸਮੇਂ ਜਾ ਰਹੇ ਟਰੱਕ ਟਿੱਪਰ ਬੰਦ ਕੀਤੇ ਜਾਣ ਦੀ ਇਲਾਕਾ ਵਾਸੀਆਂ ਵਲੋਂ ਮੰਗ ਕੀਤੀ ਗਈ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇ ਪ੍ਰਸ਼ਾਸਨ ਨੇ ਇਨ੍ਹਾਂ ਟਰੱਕ, ਟਿੱਪਰਾਂ ਦਾ ਸਮਾਂ 9 ਤੋਂ ਸਵੇਰੇ 5 ਵਜੇ ਤੱਕ ਕੀਤਾ ਹੋਇਆ ਹੈ, ਤਾਂ ਇਹ ਟਰੱਕ-ਟਿੱਪਰ ਪਹਿਲਾਂ ਕਿਉਂ ਆਉਂਦੇ ਹਨ ?

Ad Position 21
No active advertisement
ਅਜੀਤ ਡੈਸਕ 20-08-2026
ਤਾਰਾਗੜ੍ਹ, 19 ਅਗਸਤ (ਸੋਹਨ ਲਾਲ)-ਤਾਰਾਗੜ੍ਹ ’ਚ ਦਿਨ ਸਮੇਂ ਜਾ ਰਹੇ ਟਰੱਕ ਟਿੱਪਰ ਬੰਦ ਕੀਤੇ ਜਾਣ ਦੀ ਇਲਾਕਾ ਵਾਸੀਆਂ ਵਲੋਂ ਮੰਗ ਕੀਤੀ ਗਈ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇ ਪ੍ਰਸ਼ਾਸਨ ਨੇ ਇਨ੍ਹਾਂ ਟਰੱਕ, ਟਿੱਪਰਾਂ ਦਾ ਸਮਾਂ 9 ਤੋਂ ਸਵੇਰੇ 5 ਵਜੇ ਤੱਕ ਕੀਤਾ ਹੋਇਆ ਹੈ, ਤਾਂ ਇਹ ਟਰੱਕ-ਟਿੱਪਰ ਪਹਿਲਾਂ ਕਿਉਂ ਆਉਂਦੇ ਹਨ ? ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਟਰੱਕ, ਟਿੱਪਰ ਦਿਨ ਸਮੇਂ ਬਹੁਤ ਜਾਂਦੇ ਹਨ। ਜਿਸ ਕਾਰਨ ਤਾਰਾਗੜ੍ਹ ਜਾਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਰਾਗੜ੍ਹ ਦੇ ਦੁਕਾਨਦਾਰ ਮਦਨ ਲਾਲ, ਗੁਰਸੇਵਕ ਸਿੰਘ, ਵਿਸ਼ੂ ਮਹਾਜਨ, ਹੈਪੀ ਸੈਣੀ, ਪਰਮਜੀਤ ਸਿੰਘ ਤੇ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਟਰੱਕ, ਟਿੱਪਰ ਬਹੁਤ ਤੇਜ਼ ਰਫਤਾਰ ਨਾਲ ਜਾਂਦੇ ਹਨ । ਲੋਕਾਂ ਨੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਟਰੱਕ, ਟਿੱਪਰਾਂ ਵਾਲਿਆਂ ਨੂੰ ਤਹਿ ਸਮੇਂ ’ਤੇ ਚੱਲਣ ਦੀ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਵੇ ਤਾਂ ਜੋ ਇਹ ਟਰੱਕ, ਟਿੱਪਰ ਦਿੱਤੇ ਸਮੇਂ ’ਤੇ ਹੀ ਚੱਲਣ।
Ad Position 22
No active advertisement
ਪਿਛਲੀ ਖ਼ਬਰ ਸਫਾਈ ਸੇਵਕ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਮਾਪਿਆਂ ਦਾ ਸਤਿਕਾਰ ਹੀ ਸੱਚੀ ਸੇਵਾ * ਗੌਰੀ ਸ਼ੰਕਰ ਸੇਵਾ ਕਮੇਟੀ ਨੇ ਨੁੱਕੜ ਨਾਟਕ ਰਾਹੀਂ ਦਿੱਤਾ ਭਾਵੁਕ ਸੰਦੇਸ਼
Ad Position 24