ਮਾਪਿਆਂ ਦਾ ਸਤਿਕਾਰ ਹੀ ਸੱਚੀ ਸੇਵਾ
* ਗੌਰੀ ਸ਼ੰਕਰ ਸੇਵਾ ਕਮੇਟੀ ਨੇ ਨੁੱਕੜ ਨਾਟਕ ਰਾਹੀਂ ਦਿੱਤਾ ਭਾਵੁਕ ਸੰਦੇਸ਼
ਪਠਾਨਕੋਟ, 19 ਅਗਸਤ (ਸੁਮਿਤ)-ਗੌਰੀ ਸ਼ੰਕਰ ਸੇਵਾ ਕਮੇਟੀ ਵਲੋਂ ‘ਸਾਂਭ ਲਓ ਮਾਪੇ, ਰੱਬ ਮਿਲਜੂ ਆਪੇ’ ਨੂੰ ਸਮਰਪਿਤ ਇਕ ਵਿਲੱਖਣ ਅਤੇ ਦਿਲ ਨੂੰ ਛੂਹ ਲੈਣ ਵਾਲੇ ਨੁੱਕੜ ਨਾਟਕ ਦਾ ਆਯੋਜਨ ਡਾਕਖਾਨਾ ਚੌਕ ਪਠਾਨਕੋਟ ਵਿਖੇ ਕੀਤਾ ਗਿਆ । ਇਹ ਪ੍ਰੋਗਰਾਮ ਕਮੇਟੀ ਦੇ ਚੇਅਰਮੈਨ ਸੰਜੀਵ ਮਲਹਨ ਦੀ ਅਗਵਾਈ ਹੇਠ ਕਰਵਾਇਆ ਗਿਆ ।
ਪਠਾਨਕੋਟ, 19 ਅਗਸਤ (ਸੁਮਿਤ)-ਗੌਰੀ ਸ਼ੰਕਰ ਸੇਵਾ ਕਮੇਟੀ ਵਲੋਂ ‘ਸਾਂਭ ਲਓ ਮਾਪੇ, ਰੱਬ ਮਿਲਜੂ ਆਪੇ’ ਨੂੰ ਸਮਰਪਿਤ ਇਕ ਵਿਲੱਖਣ ਅਤੇ ਦਿਲ ਨੂੰ ਛੂਹ ਲੈਣ ਵਾਲੇ ਨੁੱਕੜ ਨਾਟਕ ਦਾ ਆਯੋਜਨ ਡਾਕਖਾਨਾ ਚੌਕ ਪਠਾਨਕੋਟ ਵਿਖੇ ਕੀਤਾ ਗਿਆ । ਇਹ ਪ੍ਰੋਗਰਾਮ ਕਮੇਟੀ ਦੇ ਚੇਅਰਮੈਨ ਸੰਜੀਵ ਮਲਹਨ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਮਾਪਿਆਂ ਪ੍ਰਤੀ ਸਤਿਕਾਰ, ਪਿਆਰ ਅਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣ ਦਾ ਸੰਦੇਸ਼ ਦਿੱਤਾ ਗਿਆ । ਇਸ ਦੇ ਨਾਲ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਮਾਪਿਆਂ ਦੀ ਬੁਢਾਪੇ ਵਿਚ ਪੂਰੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ । ਨਾਟਕ ਨੇ ਮੌਜੂਦ ਲੋਕਾਂ ਨੂੰ ਭਾਵੁਕ ਕਰ ਦਿੱਤਾ ਅਤੇ ਮਾਪਿਆਂ ਦੀ ਸੇਵਾ ਦੀ ਮਹੱਤਤਾ ਨੂੰ ਉਜਾਗਰ ਕੀਤਾ । ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤ ਮਹਾਜਨ, ਰਾਜੇਸ਼ ਪੁਰੀ, ਪਾਰਸ ਕਸ਼ਯਪ (ਕੌਂਸਲਰ) ਅਤੇ ਪਰਮ ਜਸਵਾਨੀ ਹਾਜ਼ਰ ਰਹੇ । ਇਸ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਦਵਿੰਦਰ ਮਲਹੋਤਰਾ, ਰੱਜਤ ਬਾਲੀ ਸਮੇਤ ਕਈ ਪਤਵੰਤੇ ਅਤੇ ਸ਼ਹਿਰ ਵਾਸੀ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਏ ।