20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਮੀਟਿੰਗ

ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਸਥਾਨਕ ਅਰਬਨ ਅਸਟੇਟ ਕਲੋਨੀ ਸਥਿਤ ਬਟਾਲਾ ਵਿਧਾਨ ਸਭਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੇ ਨਿਵਾਸ ਸਥਾਨ ’ਤੇ ਕਾਂਗਰਸੀ ਵਰਕਰਾਂ ਦਾ ਵਿਸ਼ਾਲ ਤੇ ਬੇਮਿਸਾਲ ਇਕੱਠ ਹੋਇਆ। ਦੱਸਣਯੋਗ ਹੈ ਕਿ ਬਟਾਲਾ ਹਲਕੇ ਵਿਚ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਮੌਜੂਦਗੀ ਨੇ ਇਹ ਯਕੀਨੀ ਬਣਾਇਆ ਹੈ ਕਿ ਕਾਂਗਰਸ ਪਾਰਟੀ ਪੂਰੀ ਏਕਤਾ ਨਾਲ ਕੰਮ ਕਰ ਰਹੀ ਹੈ, ਜਿਸ ਦੇ ਨਤੀਜੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਬਿਨ੍ਹਾਂ ਸ਼ੱਕ ਸਕਾਰਾਤਮਕ ਆਉਣਗੇ।

Ad Position 21
No active advertisement
ਅਜੀਤ ਡੈਸਕ 20-08-2026
ਬਟਾਲਾ, 19 ਅਗਸਤ (ਸਤਿੰਦਰ ਸਿੰਘ)-ਸਥਾਨਕ ਅਰਬਨ ਅਸਟੇਟ ਕਲੋਨੀ ਸਥਿਤ ਬਟਾਲਾ ਵਿਧਾਨ ਸਭਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੇ ਨਿਵਾਸ ਸਥਾਨ ’ਤੇ ਕਾਂਗਰਸੀ ਵਰਕਰਾਂ ਦਾ ਵਿਸ਼ਾਲ ਤੇ ਬੇਮਿਸਾਲ ਇਕੱਠ ਹੋਇਆ। ਦੱਸਣਯੋਗ ਹੈ ਕਿ ਬਟਾਲਾ ਹਲਕੇ ਵਿਚ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਮੌਜੂਦਗੀ ਨੇ ਇਹ ਯਕੀਨੀ ਬਣਾਇਆ ਹੈ ਕਿ ਕਾਂਗਰਸ ਪਾਰਟੀ ਪੂਰੀ ਏਕਤਾ ਨਾਲ ਕੰਮ ਕਰ ਰਹੀ ਹੈ, ਜਿਸ ਦੇ ਨਤੀਜੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਬਿਨ੍ਹਾਂ ਸ਼ੱਕ ਸਕਾਰਾਤਮਕ ਆਉਣਗੇ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਅੱਜ ਛੋਟੇ ਜਿਹੇ ਸੱਦੇ ’ਤੇ ਹੋਏ ਏਨੇ ਵੱਡੇ ਇਕੱਠ ਨੇ ਵਿਰੋਧੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਬਟਾਲਾ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਹੈ, ਜਿਸ ਲਈ ਉਹ ਬਟਾਲਾ ਹਲਕੇ ਦੇ ਸ਼ਹਿਰੀ ਤੇ ਪੇਂਡੂ ਖੇਤਰ ’ਚ ਰਹਿਣ ਵਾਲੇ ਪਾਰਟੀ ਵਰਕਰਾਂ ਤੇ ਆਮ ਲੋਕਾਂ ਨਾਲ ਲਗਾਤਾਰ ਸੰਪਰਕ ਵਿਚ ਹਨ ਤੇ ਹਰ ਸੰਭਵ ਮਸਲਿਆਂ ਨੂੰ ਹੱਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਜਿੱਤ ਦਾ ਝੰਡਾ ਲਹਿਰਾਏਗੀ ਤੇ ਸਮੂਹ ਕਾਂਗਰਸ ਪਾਰਟੀ ਵਰਕਰਾਂ ਤੇ ਆਗੂਆਂ ਦੇ ਸਮਰਥਨ ਨਾਲ ਕਾਂਗਰਸ ਬਟਾਲਾ ਹਲਕੇ ਦੀ ਸੀਟ ਜਿੱਤੇਗੀ। ਇਸ ਮੌਕੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਪੰਮਾ, ਰਮੇਸ਼ ਕੁਮਾਰ ਬੂਰਾ, ਕਸਤੂਰੀ ਲਾਲ, ਜਸਪਾਲ ਸਿੰਘ ਤੱਤਲਾ ਜਨਰਲ ਸਕੱਤਰ ਪੰਜਾਬ, ਬਾਊ ਸਰਪੰਚ ਪਿੰਡ ਕਲੇਰ ਕਲਾਂ, ਅਜੇ ਕਾਲੀਆ ਕਲੇਰ ਕਲਾਂ, ਮਨੋਹਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਦੇਵ ਸਿੰਘ ਅਠਵਾਲ ਬਲਾਕ ਸੰਮਤੀ ਮੈਂਬਰ, ਮਸਤਾਨ ਸਿੰਘ ਖੇਮੇਵਾਲ, ਗੁਰਦੇਵ ਸਿੰਘ ਧੂਰੀ ਕਲਾਂ, ਡਾ. ਸੁਚੇਤਗੜ੍ਹ, ਮਨਦੀਪ ਸਿੰਘ ਹਾਈ-ਫਾਈ ਹੋਟਲ ਵਾਲੇ, ਸਰਪੰਚ ਨਿਰੰਜਨ ਦਾਸ ਕਲੇਰ ਖੁਰਦ, ਰਿੰਪਾ ਕਲੇਰ ਖੁਰਦ, ਬੱਬੂ, ਹਰਭਜਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੀ ਅਚਲੇਸ਼ਵਰ ਧਾਮ ’ਚ ਲੱਗਣ ਵਾਲੇ ਸ਼੍ਰੀ ਰਾਮ ਲੱਲਾ ਦੇ ਸਰੂਪ ਲਈ ਐਡਵੋਕੇਟ ਅਮਨਦੀਪ ਜੈਂਤੀਪੁਰ ਤੇ ਪਰਿਵਾਰ ਨੇ ਪਿਤਾ ਸਵ.... ਅਗਲੀ ਖ਼ਬਰ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫਗਾਨਾ ਵਿਖੇ 80ਵਾਂ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24