15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗ੍ਰਾਮ ਪੰਚਾਇਤ ਪੱਤੀ ਰੂੜ ਚੰਦ ਨੰਗਲ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਅੱਚਲ ਸਾਹਿਬ, 14 ਅਗਸਤ (ਗੁਰਚਰਨ ਸਿੰਘ)-ਗ੍ਰਾਮ ਪੰਚਾਇਤ ਪਿੰਡ ਰੂੜ ਚੰਦ ਨੰਗਲ ਵਿਖੇ ਸਰਪੰਚ ਗੁਰਮੀਤ ਸਿੰਘ ਲਾਲਕਾ ਦੇ ਯਤਨਾਂ ਸਦਕਾ ਤੀਆਂ ਦਾ ਤਿਉਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੜਕੀਆਂ ਤੇ ਪਿੰਡ ਦੀਆਂ ਔਰਤਾਂ ਵਲੋਂ ਸੱਭਿਆਚਾਰਕ ਵਿਰਸੇ ਵਿਚ ਰੰਗ ਕੇ ਗਿੱਧਾ, ਭੰਗੜਾ ਤੇ ਬੋਲੀਆਂ ਪਾਈਆਂ, ਮੁਟਿਆਰਾਂ ਵਲੋਂ ਕਿੱਕਲੀ ਪਾਈ ਅਤੇ ਪੀਂਘਾਂ ਝੂਟੀਆ ਛੋਟੀਆਂ ਬੱਚੀਆਂ ਨੇ ਵੀ ਸੋਹਣੇ ਪਹਿਰਾਵੇ ਪਾ ਕੇ ਗਿੱਧਾ ਤੇ ਬੋਲੀਆਂ ਪਾ ਕੇ ਖੂਬ ਰੰਗ ਬੰਨਿਆ।

Ad Position 21
No active advertisement
ਅਜੀਤ ਡੈਸਕ 15-08-2026
ਅੱਚਲ ਸਾਹਿਬ, 14 ਅਗਸਤ (ਗੁਰਚਰਨ ਸਿੰਘ)-ਗ੍ਰਾਮ ਪੰਚਾਇਤ ਪਿੰਡ ਰੂੜ ਚੰਦ ਨੰਗਲ ਵਿਖੇ ਸਰਪੰਚ ਗੁਰਮੀਤ ਸਿੰਘ ਲਾਲਕਾ ਦੇ ਯਤਨਾਂ ਸਦਕਾ ਤੀਆਂ ਦਾ ਤਿਉਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੜਕੀਆਂ ਤੇ ਪਿੰਡ ਦੀਆਂ ਔਰਤਾਂ ਵਲੋਂ ਸੱਭਿਆਚਾਰਕ ਵਿਰਸੇ ਵਿਚ ਰੰਗ ਕੇ ਗਿੱਧਾ, ਭੰਗੜਾ ਤੇ ਬੋਲੀਆਂ ਪਾਈਆਂ, ਮੁਟਿਆਰਾਂ ਵਲੋਂ ਕਿੱਕਲੀ ਪਾਈ ਅਤੇ ਪੀਂਘਾਂ ਝੂਟੀਆ ਛੋਟੀਆਂ ਬੱਚੀਆਂ ਨੇ ਵੀ ਸੋਹਣੇ ਪਹਿਰਾਵੇ ਪਾ ਕੇ ਗਿੱਧਾ ਤੇ ਬੋਲੀਆਂ ਪਾ ਕੇ ਖੂਬ ਰੰਗ ਬੰਨਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਰਪੰਚ ਗੁਰਮੀਤ ਸਿੰਘ ਲਾਲਕਾ ਨੇ ਕਿਹਾ ਕਿ ਆਪਣੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ ਤੇ ਇਸ ਨਾਲ ਆਪਸੀ ਭਾਈਚਾਰਕ ਸਾਂਝ ਵੀ ਵਧਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ’ਚ ਤੀਆਂ ਦੇ ਤਿਉਹਾਰ ਮੌਕੇ ਛੋਟਾ ਜਿਹਾ ਉਪਰਾਲਾ ਕਰਕੇ ਮੰਨ ਨੂੰ ਬਹੁਤ ਖੁਸ਼ੀ ਤੇ ਸਕੂਨ ਮਿਲਿਆ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਲਾਲਕਾ ਤੇ ਪੰਚਾਇਤ ਵਲੋਂ ਤੀਆਂ ’ਚ ਭਾਗ ਲੈਣ ਵਾਲੀਆਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਡੀ.ਡੀ.ਆਈ. ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕੀਤਾ ਅਗਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਤਰੰਜ ਮੁਕਾਬਲੇ ’ਚ ਜਿੱਤਿਆ ਸੋਨ ਤਗਮਾ
Ad Position 24