ਗੁਰਦੁਆਰਾ ਸਤਿਕਰਤਾਰੀਆਂ ਦੇ ਨਵੇਂ ਦਰਬਾਰ ਦੀ ਉਸਾਰੀ ਲਈ ਸੇਵਾ ਦਾ ਟੱਪ ਅੱਜ- ਜਥੇਦਾਰ ਗੋਰਾ
ਬਟਾਲਾ, 9 ਅਗਸਤ (ਹਰਦੇਵ ਸਿੰਘ ਸੰਧੂ)- ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਬਟਾਲਾ ਦੇ ਨਵੇਂ ਦਰਬਾਰ ਦੀ ਉਸਾਰੀ ਲਈ ਅੱਜ ਸੇਵਾ ਦਾ ਟੱਪ ਲਗਾਇਆ ਜਾਵੇਗਾ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਬਟਾਲਾ ਜਥੇਦਾਰ ਗੁਰਿੰਦਰਪਾਲ ਸਿੰਘ ਗੌਰਾ ਨੇ ਦੱਸਿਆ ਕਿ ਗੁਰਦੁਆਰਾ ਸਤਿਕਰਤਾਰੀਆਂ ਦੇ ਨਵੇਂ ਦਰਬਾਰ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੂੂੰ ਸੋਂਪੀ ਗਈ ਹੈ।
ਬਟਾਲਾ, 9 ਅਗਸਤ (ਹਰਦੇਵ ਸਿੰਘ ਸੰਧੂ)- ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਬਟਾਲਾ ਦੇ ਨਵੇਂ ਦਰਬਾਰ ਦੀ ਉਸਾਰੀ ਲਈ ਅੱਜ ਸੇਵਾ ਦਾ ਟੱਪ ਲਗਾਇਆ ਜਾਵੇਗਾ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਬਟਾਲਾ ਜਥੇਦਾਰ ਗੁਰਿੰਦਰਪਾਲ ਸਿੰਘ ਗੌਰਾ ਨੇ ਦੱਸਿਆ ਕਿ ਗੁਰਦੁਆਰਾ ਸਤਿਕਰਤਾਰੀਆਂ ਦੇ ਨਵੇਂ ਦਰਬਾਰ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੂੂੰ ਸੋਂਪੀ ਗਈ ਹੈ। ਜਿਸ ਦਾ ਅੱਜ ਸੇਵਾ ਟੱਪ ਬਾਬਾ ਸੇਵਾ ਸਿੰਘ ਜੀ ਤੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਆਪਣੇ ਕਰ ਕਮਲਾਂ ਨਾਲ ਅੱਜ ਮਿਤੀ 10 ਅਗਸਤ ਨੂੰ ਸਵੇਰੇ 10 ਵਜੇ ਲਗਾਉਣਗੇ। ਜਥੇਦਾਰ ਗੌਰਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਨਵੇਂ ਦਰਬਾਰ ਦੀ ਕਾਰ ਸੇਵਾ ਦੀ ਆਰੰਭਤਾ ਮੌਕੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।