‘ ਆਪ’ ਆਗੂ ਹਰਦੀਪ ਸਿੰਘ ਬਾਠ ਨੇ ਪਿੰਡ ਬੁੱਲੋਵਾਲ ’ਚ ਵੰਡੀਆਂ ਰਾਸ਼ਨ ਕਿੱਟਾਂ
ਅਲੀਵਾਲ, 9 ਅਗਸਤ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਕੱਲ੍ਹ ਹਲਕਾ ਇੰਚਾਰਜ ਜੋਬਨ ਸਿੰਘ ਰੰਧਾਵਾ ਦੀ ਅਗਵਾਈ ’ਚ ‘ਆਪ’ ਆਗੂ ਤੇ ਸਾਬਕਾ ਸਰਪੰਚ ਹਰਦੀਪ ਸਿੰਘ ਬਾਠ ਵਲੋਂ ਪਿੰਡ ਬੁੱਲੋਵਾਲ ਦੇ ਲਾਭਪਾਤਰੀਆਂ ਨੂੰ ‘ਮੇਰੀ ਰਸੋਈ’ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਜਾਣਕਾਰੀ ਦਿੰਦਿਆਂ ‘ਆਪ’ ਆਗੂ ਹਰਦੀਪ ਸਿੰਘ ਬਾਠ ਨੇ ਦੱਸਿਆ ਕਿ ਮਾਨ ਸਰਕਾਰ ਦੀ ਜਰੂਰਤਮੰਦ ਪਰਿਵਾਰ ਨੂੰ ਲਈ ਮੁਫ਼ਤ ਰਾਸ਼ਨ ਦੇਣੀਆਂ ਬਹੁਤ ਹੀ ਵਧੀਆ ਕਦਮ ਹੈ।
ਅਲੀਵਾਲ, 9 ਅਗਸਤ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਕੱਲ੍ਹ ਹਲਕਾ ਇੰਚਾਰਜ ਜੋਬਨ ਸਿੰਘ ਰੰਧਾਵਾ ਦੀ ਅਗਵਾਈ ’ਚ ‘ਆਪ’ ਆਗੂ ਤੇ ਸਾਬਕਾ ਸਰਪੰਚ ਹਰਦੀਪ ਸਿੰਘ ਬਾਠ ਵਲੋਂ ਪਿੰਡ ਬੁੱਲੋਵਾਲ ਦੇ ਲਾਭਪਾਤਰੀਆਂ ਨੂੰ ‘ਮੇਰੀ ਰਸੋਈ’ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਜਾਣਕਾਰੀ ਦਿੰਦਿਆਂ ‘ਆਪ’ ਆਗੂ ਹਰਦੀਪ ਸਿੰਘ ਬਾਠ ਨੇ ਦੱਸਿਆ ਕਿ ਮਾਨ ਸਰਕਾਰ ਦੀ ਜਰੂਰਤਮੰਦ ਪਰਿਵਾਰ ਨੂੰ ਲਈ ਮੁਫ਼ਤ ਰਾਸ਼ਨ ਦੇਣੀਆਂ ਬਹੁਤ ਹੀ ਵਧੀਆ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਹਿਲੀ ਵਾਰੀ ਹੋਇਆ ਹੈ ਕਿ ਸਾਰੇ ਵਰਗਾਂ ਦੇ ਹਿੱਤਾਂ ਬਾਰੇ ਸੋਚਣ ਵਾਲੀ ਸਰਕਾਰ ਬਣੀ ਹੈ। ਮਾਨ ਸਰਕਾਰ ਜਿੱਥੇ ਗਰੀਬਾਂ ਬਾਰੇ ਸੋਚਦੀ ਹੈ, ਉਥੇ ਆਮ ਵਰਗ ਬਾਰੇ ਵੀ ਬਹੁਤ ਕੁਝ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਆਪ ਹੋਰ ਵੀ ਜਨਤਾ ਦੀ ਭਲਾਈ ਲਈ ਸਕੀਮਾਂ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਪੰਜਾਬ ਦੀ ਜਨਤਾ ਨੂੰ ਹੋਰ ਵੀ ਸਹੂਲਤਾਂ ਪ੍ਰਾਪਤ ਹੋਣਗੀਆਂ।