08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ੍ਰੀ ਸਾਈਂ ਕਾਲਜ ਦੇ ਬੀ.ਐੱਡ. ਚੌਥੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ

ਪਠਾਨਕੋਟ, 8 ਅਗਸਤ (ਸੰਧੂ)-ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ ਬਧਾਨੀ ਪਠਾਨਕੋਟ ਕੈਂਪਸ ਦੇ ਬੀ. ਐਡ.

Ad Position 21
No active advertisement
ਅਜੀਤ ਡੈਸਕ 09-08-2026
ਪਠਾਨਕੋਟ, 8 ਅਗਸਤ (ਸੰਧੂ)-ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ ਬਧਾਨੀ ਪਠਾਨਕੋਟ ਕੈਂਪਸ ਦੇ ਬੀ.ਐਡ. ਦੇ ਚੌਥੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ । ਪ੍ਰਿੰਸੀਪਲ ਡਾ: ਨਵਦੀਪ ਸਾਂਵਲ ਨੇ ਦੱਸਿਆ ਕਿ ਅਸਮਿਤਾ ਸਿੰਘ (8.15) ਨੇ ਪਹਿਲਾ, ਕੋਮਲ (8.13) ਨੇ ਦੂਜਾ ਅਤੇ ਸਾਕਸ਼ੀ ਠਾਕੁਰ (7.95) ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸ੍ਰੀ ਸਾਈਂ ਕਾਲਜ ਆਫ਼ ਐਜੂਕੇਸ਼ਨ ਬਧਾਨੀ ਪਠਾਨਕੋਟ ਕੈਂਪਸ ਦੇ ਸਾਰੇ ਬੀ.ਐਡ. ਵਿਦਿਆਰਥੀਆਂ ਨੇ 80 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਤੇ ਉਨ੍ਹਾਂ ਦੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ । ਇਸ ਮੌਕੇ ਗਰੁੱਪ ਚੇਅਰਮੈਨ ਐਸ.ਕੇ. ਪੁੰਜ, ਐਮ.ਡੀ. ਤ੍ਰਿਪਤਾ ਪੁੰਜ ਤੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਨੇ ਵਿਦਿਆਰਥੀਆਂ, ਪ੍ਰਿੰਸੀਪਲ ਤੇ ਸਟਾਫ ਨੂੰ ਵਧਾਈ ਦਿੱਤੀ । ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ । ਐਮ.ਡੀ. ਤ੍ਰਿਪਤਾ ਪੁੰਜ ਨੇ ਵੀ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਵਧਾਈ ਦਿੱਤੀ । ਇਸ ਮੌਕੇ ਡਾਇਰੈਕਟਰ ਰਣਜੀਤ ਸਿੰਘ, ਪ੍ਰਿੰਸੀਪਲ ਡਾ: ਨਵਦੀਪ ਸਾਂਵਲ, ਵਿਭਾਗ ਮੁਖੀ ਜਸਵੰਤ ਕੌਰ ਤੇ ਸਟਾਫ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਦੋਗਲਾਪਨ ਲਗਾਤਾਰ ਨੰਗਾ ਹੋ ਰਿਹਾ-ਕਾਮਰੇਡ ਨੱਥਾ ਸਿੰਘ/ਸ਼ਿਵ ਕੁਮਾਰ ਅਗਲੀ ਖ਼ਬਰ 15 ਅਗਸਤ ਦੇ ਮੌਕੇ ਨੂੰ ਲੈ ਕੇ ਸੁਰੱਖਿਆ ਦੇ ਪੱਖੋਂ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ’ਤੇ ਚਲਾਇਆ ਸਰਚ ਅਭਿਆਨ
Ad Position 24