‘ ਆਪ’ ਦੇ ਸੂਬਾ ਉਪ ਪ੍ਰਧਾਨ ਐਡਵੋਕੇਟ ਸੇਖਵਾਂ ਦਾ ਸਾ. ਚੇਅਰਮੈਨ ਨਰੇਸ਼ ਗੋਇਲ ਵਲੋਂ ਸਨਮਾਨ
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਆਮ ਆਦਮੀ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਨਵੀਆਂ ਨਿਯੁਕਤੀਆਂ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੂੰ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਸੇਖਵਾਂ ਦੀ ਇਸ ਨਿਯੁਕਤੀ ’ਤੇ ਵੱਖ-ਵੱਖ ਆਗੂਆਂ ਵਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ ਜਾ ਰਿਹਾ ਹੈ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦਾ ਸੂਬਾ ਉਪ ਪ੍ਰਧਾਨ ਬਣਨ ’ਤੇ ਸਨਮਾਨ ਕਰਦੇ ਨਰੇਸ਼ ਗੋਇਲ ਤੇ ਹੋਰ। ਅਜੀਤ ਤਸਵੀਰ
09-08-2026