09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅਣਉਚਿਤ, ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ ਚੋਣ ਕਮਿਸ਼ਨ ਦਾ ਵਤੀਰਾ - ਕਾਰਤੀ ਚਿਦੰਬਰਮ

ਨਵੀਂ ਦਿੱਲੀ, 9 ਅਕਤੂਬਰ - ਚੋਣ ਕਮਿਸ਼ਨ ਵਿਰੁੱਧ ਵਿਰੋਧੀ ਪਾਰਟੀਆਂ ਦੇ ਪ੍ਰਦਰਸ਼ਨ 'ਤੇ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ, "ਸਾਡਾ ਮੰਨਣਾ...

Ad Position 21
No active advertisement
ਅਜੀਤ ਡੈਸਕ 09-10-2026

ਨਵੀਂ ਦਿੱਲੀ, 9 ਅਕਤੂਬਰ - ਚੋਣ ਕਮਿਸ਼ਨ ਵਿਰੁੱਧ ਵਿਰੋਧੀ ਪਾਰਟੀਆਂ ਦੇ ਪ੍ਰਦਰਸ਼ਨ 'ਤੇ ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਚੋਣ ਕਮਿਸ਼ਨ ਦਾ ਵਤੀਰਾ ਅਣਉਚਿਤ, ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ, ਖ਼ਾਸ ਕਰਕੇ ਮੁੱਖ ਚੋਣ ਕਮਿਸ਼ਨਰ ਦਾ ਵਤੀਰਾ, ਜੋ ਇਕਪਾਸੜ ਫ਼ੈਸਲੇ ਲੈ ਰਹੇ ਹਨ। ਸਾਨੂੰ ਲੱਗਦਾ ਹੈ ਕਿ ਐਸ.ਆਈ.ਆਰ. ਨੂੰ ਲਾਗੂ ਕਰਨ ਦੀ ਪ੍ਰਕਿਰਿਆ ਬਹੁਤ ਗਲਤ ਹੈ ਅਤੇ ਫਾਰਮ 6 ਵਿਚ ਗੰਭੀਰ ਬੇਨਿਯਮੀਆਂ ਅਤੇ ਫਾਰਮ 7 ਦੀ ਭਾਰੀ ਦੁਰਵਰਤੋਂ ਹੋਈ ਹੈ। ਅਸੀਂ ਇਸ ਮੁੱਦੇ ਨੂੰ ਉਠਾਉਂਦੇ ਰਹਾਂਗੇ; ਇਸ ਮੁੱਖ ਚੋਣ ਕਮਿਸ਼ਨਰ ਦੀ ਨਿਗਰਾਨੀ ਹੇਠ ਕਰਵਾਈ ਜਾਣ ਵਾਲੀ ਇਹ ਚੋਣ ਸ਼ੱਕ ਦੇ ਘੇਰੇ ਵਿਚ ਰਹੇਗੀ।"
ਦਿੱਲੀ ਪੁਲਿਸ ਵਲੋਂ 10 ਅਕਤੂਬਰ ਦੇ ਕਾਕਰੋਚ ਜਨਤਾ ਪਾਰਟੀ (ਕੇ.ਜੀ.ਪੀ.) ਪ੍ਰਦਰਸ਼ਨ ਨੂੰ "ਗੈਰ-ਕਾਨੂੰਨੀ" ਕਰਾਰ ਦਿੱਤੇ ਜਾਣ 'ਤੇ  ਕਾਰਤੀ ਚਿਦੰਬਰਮ ਨੇ ਕਿਹਾ, "ਮੈਨੂੰ ਸਮਝ ਨਹੀਂ ਆਉਂਦੀ ਕਿ ਡੀ.ਸੀ.ਪੀ. ਕੋਲ ਭਾਰਤ ਦੇ ਕਿਸੇ ਨਾਗਰਿਕ ਦਾ ਮੌਲਿਕ ਅਧਿਕਾਰ ਖੋਹਣ ਦਾ ਅਧਿਕਾਰ ਕਿਵੇਂ ਹੈ। ਸਰਕਾਰ ਕਿਸੇ ਪ੍ਰਦਰਸ਼ਨ 'ਤੇ ਰੋਕ ਲਗਾ ਸਕਦੀ ਹੈ, ਪਰ ਉਹ ਭਾਰਤ ਦੇ ਨੌਜਵਾਨਾਂ ਦੇ ਮੂਡ ਅਤੇ ਉਨ੍ਹਾਂ ਦੇ ਰੋਹ ਨੂੰ ਨਹੀਂ ਦਬਾ ਸਕਦੀ।"

 

 

Ad Position 22
No active advertisement
ਪਿਛਲੀ ਖ਼ਬਰ ਰੂਪ ਕੌਰ ਸੰਧੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸ਼ਿਕਾਇਤ ਪੱਤਰ ਸੌਂਪਿਆ ਹੈ, ਪਰ ਕੋਈ ਵੀ ਸਬੂਤ ਨਾਲ ਨਹੀਂ ਦਿੱਤ... ਅਗਲੀ ਖ਼ਬਰ ਕੇਰਲ ਹਾਈ ਕੋਰਟ ਵਲੋਂ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ
Ad Position 24