18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਘੁਮਾਣ ਵਿਖੇ ਘੁੰਮਣ ਤੇ ਸੰਧੂ ਵਲੋਂ ‘ਚਾਏ ਨਗਰੀ ਰੈਸਟੋਰੈਂਟ’ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 24-06-2026
ਘੁਮਾਣ, 23 ਜੂਨ (ਬੰਮਰਾਹ)-ਕਸਬਾ ਘੁਮਾਣ ਵਿਖੇ ‘ਚਾਏ ਨਗਰੀ ਰੈਸਟੋਰੈਂਟ’ ਦੀ ਚੇਨ ਵਲੋਂ ਘੁਮਾਣ ਦੇ ਮੁੱਖ ਬਾਜ਼ਾਰ ਵਿਚ ਰੈਸਟੋਰੈਂਟ ਖੋਲਿ੍ਆ ਗਿਆ, ਜਿਸ ਦਾ ਉਦਘਾਟਨ ਚਾਏ ਨਗਰੀ ਦੇ ਐਮ. ਡੀ. ਸਿਮਰਨ ਸਿੰਘ ਅਤੇ ਦਿਵਮ ਵਧਵਾ ਵਲੋਂ ਉਚੇਚੇ ਤੌਰ ’ਤੇ ਪਹੁੰਚ ਕੇ ਕੀਤਾ। ਇਸ ਮੌਕੇ ਰੈਸਟੋਰੈਂਟ ਖੋਲਣ ਵਾਲੇ ਜਗਜੀਤ ਸਿੰਘ ਘੁੰਮਣ ਤੇ ਕੈਪਟਨ ਸਿੰਘ ਸੰਧੂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਉਪਰੰਤ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਰੈਸਟੋਰੈਂਟ ਚੇਨ ਦੇ ਐਮ. ਡੀ. ਨੇ ਦੱਸਿਆ ਕਿ ‘ਚਾਏ ਨਗਰੀ’ ਦੀ ਸ਼ੁਰੂਆਤ ਚਿਤਕਾਰਾ ਯੂਨੀਵਰਸਿਟੀ ਵਿਖੇ ਖੋਲੇ੍ ਗਏ ਛੋਟੇ ਜਿਹੇ ਰੈਸਟੋਰੈਂਟ ਤੋਂ ਕੀਤੀ ਗਈ ਸੀ ਤੇ ਹੁਣ ਤੱਕ ਪੰਜਾਬ ਅਤੇ ਬਾਹਰੀ ਰਾਜਾਂ ਵਿਚ ਵੀ 50 ਤੋਂ ਵਧੇਰੇ ‘ਚਾਏ ਨਗਰੀ’ ਦੀਆਂ ਬਰਾਂਚਾਂ ਖੁੱਲ੍ਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਸਾਡੇ ਰੈਸਟੋਰੈਂਟਾਂ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਇਸ ਨਾਲ ਜਿੱਥੇ ਨੌਜਵਾਨਾਂ ਨੂੰ ਵੱਡਾ ਰੁਜ਼ਗਾਰ ਮਿਲੇਗਾ, ਉੱਥੇ ਨੌਜਵਾਨ ਵਿਦੇਸ਼ਾਂ ਦੀ ਤਾਂਘ ਨੂੰ ਛੱਡ ਕੇ ਪੰਜਾਬ ਵਿਚ ਰਹਿ ਕੇ ਹੀ ਆਪਣਾ ਕਾਰੋਬਾਰ ਕਰ ਸਕਦੇ ਹਨ। ਇਸ ਮੌਕੇ ਜਗਜੀਤ ਸਿੰਘ ਘੁੰਮਣ ਤੇ ਕੈਪਟਨ ਸਿੰਘ ਸੰਧੂ ਨੇ ਦੱਸਿਆ ਕਿ ਸਾਡੇ ਇਸ ਰੈਸਟੋਰੈਂਟ ਵਿਚ 15 ਤੋਂ ਵਧੇਰੇ ਕਿਸਮਾਂ ਦੀ ਚਾਹ ਤਿਆਰ ਕੀਤੀ ਜਾਂਦੀ ਹੈ, ਇਸ ਦੇ ਨਾਲ ਹੀ 155 ਦੇ ਕਰੀਬ ਵੱਖ-ਵੱਖ ਖਾਣ-ਪੀਣ ਵਾਲੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਚਾਏ ਨਗਰੀ ਦੀ ਆਪਣੀ ਵਿਸ਼ੇਸ਼ ਚਾਹ ਪੱਤੀ ਵੱਖ-ਵੱਖ ਤਰ੍ਹਾਂ ਦੀਆਂ ਪੈਕਿੰਗਾਂ ਵਿਚ ਗ੍ਰਾਹਕਾਂ ਨੂੰ ਵੇਚੀ ਜਾਵੇਗੀ ਤਾਂ ਜੋ ਆਪਣੇ ਘਰ ਜਾ ਕੇ ਵੀ ਇਸ ਚਾਹ ਦਾ ਸਵਾਦ ਲੈ ਸਕਣਗੇ। ਇਸ ਮੌਕੇ ਅਮਨਪ੍ਰੀਤ ਸਿੰਘ ਬਾਵਾ, ਪਰਮਜੀਤ ਸਿੰਘ ਬਾਵਾ, ਹਰਪਾਲ ਸਿੰਘ ਪ੍ਰਾਪਰਟੀ ਸਲਾਹਕਾਰ, ਹੰਸਾ ਸਿੰਘ ਨੰਬਰਦਾਰ, ਨਿਰਮਲ ਸਿੰਘ ਬਜੋਤਰਾ, ਰਮੇਸ਼ ਕੁਮਾਰ ਮੇਸ਼ੀ, ਕੇ.ਕੇ. ਟੇਲਰ, ਸੁਖਦੇਵ ਸਿੰਘ ਸ਼ਕਤੀ, ਦਾਸ ਮੈਡੀਕਲ ਸਟੋਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਾਜ਼ਾਰ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਜ਼ ਵਲੋਂ ਮੁਹਾਲੀ ਵਿਖੇ 17 ਜੁਲਾਈ ਨੂੰ ਮਹਾਂ ਰੈਲੀ ਦਾ ਐਲਾਨ ਅਗਲੀ ਖ਼ਬਰ ਵਜਰਾ ਕੌਰ ਪੈਂਥਰ ਡਵੀਜ਼ਨ ਦੀ 346 ਫੀਲਡ ਰੈਜਮੈਂਟ ਤਿੱਬੜੀ ਕੈਂਟ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
Ad Position 24