29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਘੱਟ ਫੀਸ 'ਤੇ ਵਧੀਆ ਪੜ੍ਹਾਈ ਮੁਹੱਈਆ ਕਰਵਾ ਰਿਹਾ ਸੀ.ਬੀ.ਐਸ.ਈ. ਬੋਰਡ ਅਧੀਨ ਸਰਕਾਰੀ ਸੀਨੀਅਰ ਮਾਡਲ ਸਕੂਲ-ਪਿ੍ੰਸੀਪਲ ਅਰੁਨਾ ਕੁਮਾਰੀ

Ad Position 21
No active advertisement
ਅਜੀਤ ਡੈਸਕ 02-04-2026
ਸ਼ਾਹਪੁਰ ਕੰਢੀ, 1 ਅਪ੍ਰੈਲ (ਰਣਜੀਤ ਸਿੰਘ)- ਰਣਜੀਤ ਸਾਗਰ ਡੈਮ ਦਾ ਸਰਕਾਰੀ ਸੀਨੀਅਰ ਮਾਡਲ ਸਕੂਲ ਅੱਜ ਵੀ ਸੀ.ਬੀ.ਐਸ.ਈ. ਅਧੀਨ ਹੈ ਅਤੇ ਅਤੇ ਘੱਟ ਫੀਸਾਂ 'ਤੇ ਵਧੀਆ ਪੜ੍ਹਾਈ ਮੁਹੱਈਆ ਕਰਵਾ ਰਿਹਾ ਹੈ | ਇਹ ਜਾਣਕਾਰੀ ਸਕੂਲ ਦੀ ਪਿ੍ੰਸੀਪਲ ਅਰੁਨਾ ਕੁਮਾਰੀ ਨੇ ਦਿੰਦਿਆਂ ਦੱਸਿਆ ਕਿ ਇਹ ਅਫਵਾਹ ਫੈਲਾਈ ਜਾ ਰਹੀ ਸੀ ਕਿ ਇਹ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧੀਨ ਆ ਗਿਆ ਹੈ, ਜੋ ਕਿ ਗ਼ਲਤ ਤੇ ਬੇ-ਬੁਨਿਆਦ ਹੈ | ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੈ, ਜੋ ਕਿ ਸੀ.ਬੀ.ਐਸ.ਈ. ਅਧੀਨ ਹੈ ਤੇ ਸਹੂਲਤਾਂ ਸਾਰੀਆਂ ਪੰਜਾਬ ਸਰਕਾਰ ਵਾਲੀਆਂ ਹਨ | ਆਧੁਨਿਕ ਕੰਪਿਊਟਰ ਲੈਬ, ਯੋਗ ਤੇ ਅਨੁਭਵੀ ਸਟਾਫ਼, ਬੱਚਿਆਂ ਨੰੂ ਵਰਦੀਆਂ ਮੁਫ਼ਤ, ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ, 11ਵੀਂ ਤੇ 12ਵੀਂ ਜਮਾਤਾਂ ਲਈ ਮੈਡੀਕਲ, ਨਾਨ ਮੈਡੀਕਲ ਤੇ ਆਰਟਸ ਸਟ੍ਰੀਮ ਉਪਲੱਬਧ, ਪ੍ਰਾਈਵੇਟ ਸਕੂਲ ਤੋਂ ਬਹੁਤ ਘੱਟ ਫੀਸਾਂ ਹਨ | ਇਲਾਕੇ ਦੇ ਸਾਰੇ ਬੱਚਿਆਂ ਲਈ ਦਾਖ਼ਲਾ ਸ਼ੁਰੂ ਹੈ | ਉਨ੍ਹਾਂ ਇਲਾਕਾ ਨਿਵਾਸੀਆਂ ਨੰੂ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਤੇ ਚੰਗੇ ਭਵਿੱਖ ਲਈ ਵੱਧ ਤੋਂ ਵੱਧ ਬੱਚਿਆਂ ਦੇ ਦਾਖਲੇ ਕਰਵਾਉਣ |
Ad Position 22
No active advertisement
ਪਿਛਲੀ ਖ਼ਬਰ ਜੀ.ਐਨ.ਡੀ.ਯੂ. ਕਾਲਜ ਪਠਾਨਕੋਟ ਦੇ ਕੈਂਪਸ 'ਚ ਸਾਲਾਨਾ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ 5 ਰੋਜ਼ਾ ਸੰਤ ਸਮਾਗਮ ਸਮਾਪਤ
Ad Position 24