29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ੍ਰੀ ਹਰਿਗੋਬਿੰਦਪੁਰ ਵਿਖੇ ਹੋਲੀ ਫ਼ੈਮਲੀ ਕਾਨਵੈਂਟ ਸਕੂਲ 'ਚ ਸਹੁੰ ਚੁੱਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 02-04-2026
ਸ੍ਰੀ ਹਰਿਗੋਬਿੰਦਪੁਰ, 1 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਧੀਰੋਵਾਲ ਵਿਖੇ ਸਥਿਤ ਹੋਲੀ ਫ਼ੈਮਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ 1 ਅਪ੍ਰੈਲ 2026 ਦਾ ਦਿਨ ਬੁੱਧਵਾਰ ਨੂੰ ਸਹੁੰ ਚੁੱਕ ਸਮਾਗਮ ਬੜੇ ਗੌਰਵ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰਸੀਪਲ ਸਿਸਟਰ ਅਨੀਸ਼ਾ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਰੈਵ. ਸਿਸਟਰ ਅਲੀਨਾ ਚੀਫ਼ ਪਿੰ੍ਰਸੀਪਲ ਸੈਂਟ ਫ਼ਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀਆਂ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਦੌਰਾਨ ਸਕੂਲ ਦੇ ਹੈੱਡ ਲੜਕੇ-ਲੜਕੀ ਤੇ ਜੂਨੀਅਰ ਹੈੱਡ ਲੜਕੇ-ਹੈੱਡ ਲੜਕੀ, ਖੇਡ ਕੈਪਟਨ, ਹਾਊਸ ਕੈਪਟਨ, ਸਕੂਲ ਕੌਂਸਲ ਤੇ ਸਕੂਲ ਪ੍ਰਫੈਕਟਸ ਨੂੰ ਬੈਜ ਤੇ ਸੈਸ਼ ਪਵਾਉਣ ਉਪਰੰਤ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਸਮੇਂ ਸਿਸਟਰ ਨੈਂਸੀ ਵਲੋਂ ਵਿਦਿਆਥੀਆਂ ਲਈ ਲੀਡਰਸ਼ਿਪ ਕਲਾਸ ਵੀ ਲਗਾਈ ਗਈ | ਮੁੱਖ ਮਹਿਮਾਨ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਫ਼ਰਜ਼ ਨਿਭਾਉਣ ਲਈ ਵੀ ਉਤਸ਼ਾਹਿਤ ਕੀਤਾ ਗਿਆ | ਇਹ ਸਮਾਗਮ ਦੇਸ਼ ਭਗਤੀ, ਨੇਤਿ੍ਤਵ ਦੇ ਜਜ਼ਬੇ ਨਾਲ ਭਰਪੂਰ ਹੋ ਕਿ ਸਮਾਪਤ ਹੋ ਗਿਆ | ਇਸ ਸਮੇਂ ਸਕੂਲ ਪਿ੍ੰਸੀਪਲ ਸਿਸਟਰ ਅਨੀਸ਼ਾ ਤੇ ਸਕੂਲ ਮੈਨੇਜਰ ਸਿਸਟਰ ਸੁਦੀਪਾ ਵਲੋਂ ਮੁੱਖ ਮਹਿਮਾਨ ਦਾ ਸਕੂਲ ਆਉਣ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਹੋ ਰਹੀ ਸ਼ਲਾਘਾ : 'ਆਪ' ਆਗੂ
Ad Position 24