08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੇਮ ਨਾਲੇ ਦੀ ਸਫ਼ਾਈ ਤੇ ਡੂੰਘਾਈ ਨਾ ਹੋਣ ਕਾਰਨ ਓਵਰਫ਼ਲੋ ਹੁੰਦਾ ਪਾਣੀ ਫ਼ਸਲਾਂ ਨੂੰ ਕਰਦਾ ਹੈ ਬਰਬਾਦ

Ad Position 21
No active advertisement
ਅਜੀਤ ਡੈਸਕ 23-01-2026
ਗੁਰਦਾਸਪੁਰ, 22 ਜਨਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਪੈਂਦੇ ਪਿੰਡ ਚਾਵਾ ਤੇ ਪੁਰਾਣਾ ਸ਼ਾਲਾ ਨਜ਼ਦੀਕ ਗੁਜ਼ਰਦੇ ਸੇਮ ਨਾਲੇ 'ਚ ਲੰਬੀ-ਲੰਬੀ ਘਾਹ ਬੂਟੀ ਉਗੀ ਹੋਣ ਕਰਕੇ ਮੀਂਹ ਦੇ ਦਿਨਾਂ ਵਿਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਨਾਲੇ ਦਾ ਪਾਣੀ ਓਵਰਫ਼ਲੋ ਹੋਣ ਕਾਰਨ ਨੇੜਲੇ ਖੇਤਾਂ ਵਿਚ ਪਾਣੀ ਚਲਾ ਜਾਂਦਾ ਹੈ | ਜਿਸ ਨਾਲ ਕਿਸਾਨਾਂ ਦੀ ਲੱਖਾਂ ਰੁਪਏ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ | ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸੇਮ ਨਾਲੇ ਦੀ ਲੰਬੇ ਸਮੇਂ ਤੋਂ ਸਫ਼ਾਈ ਤੇ ਡੂੰਘਾਈ ਨਾ ਹੋਣ ਕਾਰਨ ਇਸ 'ਚ ਕਾਫ਼ੀ ਜੜ੍ਹੀ ਬੂਟੀ ਜਮਾਂ ਹੋ ਗਈ ਹੈ | ਜਿਸ ਨਾਲ ਹਰ ਵੇਲੇ ਪਾਣੀ ਖੜ੍ਹਾ ਰਹਿੰਦਾ ਹੈ ਤੇ ਮੀਂਹ ਦੇ ਦਿਨਾਂ ਵਿਚ ਹੋਰ ਪਾਣੀ ਆਉਣ ਕਾਰਨ ਕਿਸਾਨਾਂ ਦੀ ਜ਼ਮੀਨ ਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ | ਇਸ ਤੋਂ ਇਲਾਵਾ ਇਸ ਸੜਕ 'ਤੇ ਦਿਨ-ਰਾਤ ਬੱਸਾਂ, ਟਰੱਕ ਆਦਿ ਦੀ ਆਵਾਜਾਈ ਲੱਗੀ ਰਹਿੰਦੀ ਹੈ ਤੇ ਇਸ ਨਾਲੇ ਦੀ ਰੇਿਲੰਗ ਨਾ ਹੋਣ ਕਾਰਨ ਦੋ ਪਹੀਆ ਵਾਹਨ ਚਾਲਕਾਂ ਦਾ ਤਾਂ ਹਰ ਵੇਲੇ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ | ਲੋਕਾਂ ਦੀ ਡਰੇਨੇਜ਼ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਪਾਸੋਂ ਮੰਗ ਹੈ ਕਿ ਇਸ ਸੇਮ ਨਾਲੇ ਦੀ ਸਫ਼ਾਈ ਤੇ ਡੂੰਘਾਈ ਕਰਨ ਤੋਂ ਇਲਾਵਾ ਇਸ ਪੁਲੀ ਦੀ ਰੇਿਲੰਗ ਬਣਾਈ ਜਾਵੇ ਤਾਂ ਜੋ ਕਿਸੇ ਵੇਲੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ |
Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫ਼ੈਸਲਾ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਸਾਮਾਨ-ਬਾਪੂ ਤਰਸੇਮ ਸਿੰਘ ਅਕਾਲੀ... ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਹਲਕੇ ਦੇ ਵਿਕਾਸ ਕਾਰਜ ਨਿਰੰਤਰ ਜਾਰੀ-ਸ਼ਮਸ਼ੇਰ ਸਿੰਘ ਮੂਲਿਆਂਵਾਲ
Ad Position 24