08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰੋਡ ਸੇਫ਼ਟੀ ਮਹੀਨੇ ਦੇ ਸੰਬੰਧ 'ਚ ਸੈਮੀਨਾਰ

Ad Position 21
No active advertisement
ਅਜੀਤ ਡੈਸਕ 23-01-2026
ਗੁਰਦਾਸਪੁਰ, 22 ਜਨਵਰੀ (ਚੱਕਰਾਜਾ)-ਅੱਜ ਟਰੈਫ਼ਿਕ ਪੁਲਿਸ ਵਲੋਂ ਮਨਾਏ ਜਾ ਰਹੇ ਰੋਡ ਸੇਫ਼ਟੀ ਮਹੀਨੇ ਦੇ ਸਬੰਧ 'ਚ ਆਰ.ਟੀ.ਏ. ਮੈਡਮ ਨਵਜੋਤ ਸ਼ਰਮਾ, ਏ.ਆਰ.ਟੀ.ਏ. ਸੰਗਰਾਮ ਸਿੰਘ ਤੇ ਟਰੈਫ਼ਿਕ ਇੰਚਾਰਜ ਸਤਨਾਮ ਸਿੰਘ ਵਲੋਂ ਸਾਂਝਾ ਸੈਮੀਨਾਰ ਪਨਿਆੜ ਵਿਖੇ ਲਗਾਇਆ ਗਿਆ | ਜਿਸ ਵਿਚ ਟਰੱਕ ਚਾਲਕਾਂ ਨੂੰ ਸ਼ਾਮਿਲ ਕਰਕੇ ਓਵਰਲੋਡ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਸਬੰਧੀ ਜਾਗਰੂਕ ਕੀਤਾ ਗਿਆ ਤੇ ਓਵਰਲੋਡ ਸਬੰਧੀ ਹੋਣ ਵਾਲੇ ਟਰੈਫ਼ਿਕ ਚਲਾਨ ਤੇ ਜੁਰਮਾਨੇ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ | ਉਨ੍ਹਾਂ ਰੋਡ ਸੇਫ਼ਟੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਤੇ ਸੜਕ 'ਤੇ ਚੱਲਦੇ ਸਮੇਂ ਗੱਡੀ ਖੜੀ ਕਰਨ ਸਮੇਂ ਸਹੀ ਪਾਰਕਿੰਗ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਗੱਡੀਆਂ ਦੇ ਪਿੱਛੇ ਰਿਫ਼ਲੈਕਟਰ ਟੇਪਾਂ ਤੇ ਰਿਫ਼ਲੈਕਟਰ ਲਗਾਏ ਗਏ ਤੇ ਟਰੱਕ ਚਾਲਕਾਂ ਨੂੰ ਹਮੇਸ਼ਾ ਟਰੈਫ਼ਿਕ ਰੂਲ ਦੀ ਪਾਲਨਾ ਕਰਨ ਸਬੰਧੀ ਦੱਸਿਆ ਗਿਆ | ਉਨ੍ਹਾਂ ਐਕਸੀਡੈਂਟ ਪੀੜਤ ਦੀ ਮਦਦ ਲਈ ਫ਼ਰਿਸ਼ਤੇ ਸਕੀਮ, ਹੈਲਪ ਲਾਈਨ ਨੰਬਰ 112, 1033 ਬਾਰੇ ਤੇ ਨਸ਼ੇ ਦੇ ਬੁਰੇ ਪ੍ਰਭਾਵ ਤੋਂ ਵੀ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ 31 ਜਨਵਰੀ ਤੱਕ ਜਾਰੀ ਰੱਖਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਦੀ ਸਰਸਪੁਰ ਬਹੁਮੰਤਵੀ ਐਗਰੀਕਲਚਰ ਸੁਸਾਇਟੀ ਕਿਸਾਨਾਂ ਲਈ ਵਰਦਾਨ ਸਾਬਤ-ਪ੍ਰਧਾਨ ਅਮਰੀਕ ਸਿੰਘ ਅਗਲੀ ਖ਼ਬਰ -ਸਾਡੇ ਚਾਨਣ ਮੁਨਾਰੇ- ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ
Ad Position 24