08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪ੍ਰੋ. ਇਮਾਨੁਏਲ ਨਾਹਰ ਤੇ ਡਾ. ਸੁਭਾਸ਼ ਥੋਬਾ ਵਲੋਂ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 23-01-2026
ਧਾਰੀਵਾਲ, 22 ਜਨਵਰੀ (ਜੇਮਸ ਨਾਹਰ)-ਭਾਰਤ ਵਿਚ ਵੱਸਦੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਦੀ ਕਾਂਗਰਸ ਪਾਰਟੀ ਸਦਾ ਤੋਂ ਹਾਮੀ ਰਹੀ ਹੈ | ਆਪਣੇ ਰਾਜ ਅੰਦਰ ਘੱਟ ਗਿਣਤੀਆਂ ਦੇ ਹੱਕ-ਹਕੂਕ ਮਹਫੂਜ਼ ਰੱਖਣ ਲਈ ਕਾਂਗਰਸ ਪਾਰਟੀ ਦਿਨ-ਰਾਤ ਮਿਹਨਤ ਕਰਦੀ ਆ ਰਹੀ ਹੈ ਤੇ ਅੱਗੇ ਵੀ ਕਰਦੀ ਰਹੇਗੀ | ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. ਇਮਾਨੁਏਲ ਨਾਹਰ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਦੇ ਪੰਜਾਬ ਪ੍ਰਧਾਨ ਡਾਕਟਰ ਸੁਭਾਸ਼ ਥੋਬਾ ਨੇ ਕੀਤਾ | ਚਰਨਜੀਤ ਸਿੰਘ ਚੰਨੀ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਇੱਥੇ ਗੱਲਬਾਤ ਕਰਦਿਆਂ ਡਾਕਟਰ ਸੁਭਾਸ਼ ਥੋਬਾ ਨੇ ਕਿਹਾ ਕਿ ਸਰਹੱਦੀ ਇਲਾਕਿਆਂ 'ਚ ਵੱਸਦਾ ਇਸਾਈ ਭਾਈਚਾਰਾ, ਜੋ ਵੱਡੇ ਪੱਧਰ 'ਤੇ ਦਲਿਤ, ਬੇਜ਼ਮੀਨਾ ਤੇ ਮਜ਼ਦੂਰ ਵਰਗ ਨਾਲ ਸੰਬੰਧਿਤ ਹੈ, ਸਦਾ ਤੋਂ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦਾ ਆ ਰਿਹਾ ਹੈ ਤੇ ਅੱਗੇ ਵੀ ਚਲਦਾ ਰਹੇਗਾ | ਉਨ੍ਹਾਂ ਨੇ ਮਨਰੇਗਾ ਵਰਗੀਆਂ ਗਰੀਬ-ਹਿੱਤ ਸਕੀਮਾਂ ਵਿਚ ਲੁਕਵੇਂ ਢੰਗ ਨਾਲ ਕੀਤੀਆਂ ਤਬਦੀਲੀਆਂ ਨੂੰ ਮੰਦਭਾਗਾ ਕਰਾਰ ਦਿੱਤਾ | ਇਸ ਦੌਰਾਨ ਪ੍ਰੋ. ਇਮਾਨੁਏਲ ਨਾਹਰ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਜ਼ਿਲ੍ਹੇ ਵਿਚ ਇਸ ਮਾਮਲੇ ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ | ਇਸ ਮੌਕੇ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਦੇ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਜਸਬੀਰ ਸੰਧੂ, ਸਕੱਤਰ ਯਾਦਵਿੰਦਰ ਲਾਡੀ, ਕੋਆਰਡੀਨੇਟਰ ਰਾਜ ਰੂਫਨ, ਉਪ ਪ੍ਰਧਾਨ ਈਸਾ ਦਾਸ ਟੋਨੀ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਵਾਰਸ ਮਸੀਹ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਐਡਵੋਕੇਟ ਅਬਰਾਹਾਮ, ਪਾਸਟਰ ਸ੍ਰੀ ਟਾਈਟਸ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ 'ਚ ਐੱਨ.ਐੱਸ.ਐੱਸ. ਕੈਂਪ ਦੇ ਤੀਸਰੇ ਦਿਨ ਲੈਕਚਰ ਕਰਵਾਇਆ ਅਗਲੀ ਖ਼ਬਰ ਸੰਪ੍ਰਦਾਇ ਨੀਲਧਾਰੀ ਟਰੱਸਟ ਨੌਸ਼ਹਿਰਾ ਸਾਹਿਬ ਵਲੋਂ ਹੋਲੇ-ਮਹੱਲੇ ਦੇ ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਸੇਵਾ ਕਾਰਜ ਆਰੰ...
Ad Position 24