08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਦਿਨ-ਦਿਹਾੜੇ ਸਬਜ਼ੀ ਵਾਲੀ ਦੁਕਾਨ ਤੋਂ ਪਿਆਜ਼ਾਂ ਦਾ ਬੋਰਾ ਚੋਰੀ

Ad Position 21
No active advertisement
ਅਜੀਤ ਡੈਸਕ 23-01-2026
ਕਾਦੀਆਂ, 22 ਜਨਵਰੀ (ਕੁਲਵਿੰਦਰ ਸਿੰਘ)-ਕਾਦੀਆਂ ਦੇ ਬੁੱਟਰ ਰੋਡ ਚੌਕ ਛੋਟੇ ਬਿਜਲੀ ਘਰ ਦੇ ਸਾਹਮਣੇ ਸਬਜ਼ੀ ਦੀ ਰੇਹੜੀ-ਫੜ੍ਹੀ ਲਗਾਉਣ ਵਾਲੇ ਵਿਅਕਤੀ ਦਾ ਪਿਆਜ਼ਾਂ ਦਾ ਬੋਰਾ ਚੋਰੀ ਹੋ ਗਿਆ | ਇਸ ਸੰਬੰਧੀ ਰੇਹੜੀ ਫੜ੍ਹੀ ਲਗਾਉਣ ਵਾਲੇ ਮਾਲਕ ਨਰੇਸ਼ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਰੇਹੜੀ ਲਗਾ ਕੇ ਬੱਚਿਆਂ ਨੂੰ ਸਕੂਲ ਛੱਡਣ ਲਈ ਘਰ ਚਲਾ ਗਿਆ ਤਾਂ ਉਸ ਦੇ ਪਿੱਛੋਂ ਕਿਸੇ ਚੋਰ ਵਲੋਂ ਉਸ ਦਾ ਪਿਆਜ਼ਾਂ ਦਾ ਭਰਿਆ ਬੋਰਾ ਚੋਰੀ ਕਰ ਲਿਆ ਗਿਆ, ਜਿਸ ਦੀ ਕੁੱਲ ਕੀਮਤ ਮਾਰਕੀਟ ਵਿਚ 1200 ਰੁਪਏ ਦੇ ਕਰੀਬ ਬਣਦੀ ਹੈ | ਚਿੱਟੇ ਦਿਨ ਹੋਈ ਇਸ ਵਾਰਦਾਤ ਤੋਂ ਬਾਅਦ ਇੰਝ ਲਗਦਾ ਹੈ ਕਿ ਸਥਾਨਕ ਪੁਲਿਸ ਪ੍ਰਸ਼ਾਸਨ ਦਾ ਵੀ ਚੋਰਾਂ ਨੂੰ ਕੋਈ ਡਰ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਰੂਪਤਜਿੰਦਰ ਸਿੰਘ ਨਿੱਕੋਸਰਾਂ ਨੇ ਵਿਧਾਇਕ ਰੰਧਾਵਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਕੀਤੀ ਘਰ ਵਾਪਸੀ ਅਗਲੀ ਖ਼ਬਰ ਮੌਜੋਵਾਲ ਤੋਂ ਨਵੇਂ ਚੁਣੇ ਸਰਪੰਚ ਹਰਦੀਪ ਸਿੰਘ ਮਠਾਰੂ ਵਲੋਂ ਸਫ਼ਾਈ ਕਾਰਜਾਂ ਦੀ ਸ਼ੁਰੂਆਤ
Ad Position 24