13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਚੋਅ ਦੇ ਪੁਰਾਤਨ ਪੁਲ ਦੀ ਟੁੱਟੀ ਹੋਈ ਰੇਲਿੰਗ ਦੀ ਕੋਈ ਨਹੀਂ ਲੈ ਰਿਹਾ ਸਾਰ

. ਫਤਹਿਗੜ੍ਹ ਸਾਹਿਬ, 13 ਨਵੰਬਰ (ਰਾਜਿੰਦਰ ਸਿੰਘ)-ਸਰਹਿੰਦ-ਬਸੀ ਪਠਾਣਾਂ ਮੁੱਖ ਸੜਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੋਲ ਚੋਏ ਉੱਤੇ ਬਣੇ ਪੁਰਾਤਨ ਪੁੱਲ ਦੀ ਬਣੀ ਰੇਲਿੰਗ ਦਾ ਦੋ ਥਾਵਾਂ ਤੋਂ ਕਾਫ਼ੀ ਹਿੱਸਾ ਟੁੱਟਾ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 14-11-2026
. ਫਤਹਿਗੜ੍ਹ ਸਾਹਿਬ, 13 ਨਵੰਬਰ (ਰਾਜਿੰਦਰ ਸਿੰਘ)-ਸਰਹਿੰਦ-ਬਸੀ ਪਠਾਣਾਂ ਮੁੱਖ ਸੜਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੋਲ ਚੋਏ ਉੱਤੇ ਬਣੇ ਪੁਰਾਤਨ ਪੁੱਲ ਦੀ ਬਣੀ ਰੇਲਿੰਗ ਦਾ ਦੋ ਥਾਵਾਂ ਤੋਂ ਕਾਫ਼ੀ ਹਿੱਸਾ ਟੁੱਟਾ ਹੋਇਆ ਹੈ। ਜਿਸ ਨਾਲ ਉੱਥੇ ਕਾਫ਼ੀ ਵੱਡਾ ਪਾੜ ਪਿਆ ਹੋਇਆ ਹੈ ਅਤੇ ਜਿਸ ਕਾਰਨ ਕਿਸੇ ਸਮੇਂ ਵੀ ਸੜਕ ’ਤੇ ਰੋਕ ਨਾ ਹੋਣ ਕਰਕੇ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਵਤਾਰ ਸਿੰਘ ਜੱਸਲ, ਇੰਦਰਜੀਤ ਸਿੰਘ ਬਠਲਾ ਨੇ ਦੱਸਿਆ ਕਿ ਮੁੱਖ ਸੜਕ ਹੋਣ ਕਰਕੇ ਇੱਥੋਂ ਸਾਰੇ ‎ਸ਼ਹਿਰਾਂ ਅਤੇ ਦੂਜੇ ਸੂਬਿਆਂ ਦੀ ਟਰੈਫ਼ਿਕ ਲੰਘਦੀ ਹੈ। ਇੱਥੋਂ ਹੀ ਵੱਡੇ ਵਾਹਨਾਂ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੀਆਂ ਬੱਸਾਂ ਆਦਿਕ ਵੀ ਇਸ ਸੜਕ ਤੋਂ ਰੋਜ਼ਾਨਾ ਲੰਘਦੀਆਂ ਹਨ। ਉਨ੍ਹਾ ਕਿਹਾ ਕਿ ਇਸ ਰੂਟ ਤੇ ਭਾਰੀ ਟਰੈਫ਼ਿਕ ਹੋਣ ਕਰਕੇ ਕਿਸੇ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ ਅਤੇ ਸ਼ਹੀਦੀ ਸਭਾ ਨਜ਼ਦੀਕ ਆਉਣ ਕਰਕੇ ਇੱਥੇ ਸੰਗਤਾਂ ਦਾ ਵੱਡੀ ਗਿਣਤੀ ਵਿਚ ਆਉਣਾ ਸ਼ੁਰੂ ਹੋ ਜਾਵੇਗਾ। ਉਨ੍ਹਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ ਤੇ ਇਸ ਪੁਰਾਤਨ ਪੁਲ ਦੀ ਟੁੱਟੀ ਹੋਈ ਰੇਲਿਗ ਦੀ ਉਸਾਰੀ ਜਲਦੀ ਕਰਵਾਈ ਜਾਵੇ ਤਾਂ ਕਿ ਕਿਸੇ ਕਿਸਮ ਦਾ ਕੋਈ ਹਾਦਸਾ ਇੱਥੇ ਨਾ ਵਾਪਰੇ
Ad Position 22
No active advertisement
ਪਿਛਲੀ ਖ਼ਬਰ ਦੋ ਨੰਬਰ ਦਾ ਧੰਦਾ ਕਰਨ ਵਾਲਿਆਂ ਨੇ ਡੋਬੀ ਲੋਹਾ ਨਗਰੀ ਅਗਲੀ ਖ਼ਬਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਵਿਅਕਤੀ ਦੀ ਕੁੱਟਮਾਰ ਕਰਨ ਦੇ ਲਗਾਏ ਪਿਤਾ ਨੇ ਦੋਸ਼
Ad Position 24