05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਤਿਉਹਾਰਾਂ ਅਤੇ ਨਵੇਂ ਸਾਲ ਮੌਕੇ ਪਟਾਕੇ ਵਜਾਉਣ, ਵੇਚਣ ਤੇ ਖ਼ਰੀਦਣ ਲਈ ਸਮਾਂ ਤੇ ਸਥਾਨ ਕੀਤੇ ਗਏ ਨਿਰਧਾਰਿਤ

ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰੀਨ ਪਟਾਕੇ ਵੇਚਣ ਤੋਂ ਇਲਾਵਾ ਖ਼ਤਰਨਾਕ/ਕੈਮੀਕਲ ਪਟਾਕੇ ਵੇਚਣ, ਖ਼ਰੀਦਣ ਤੇ ਸਟੋਰ ਕਰਨ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

Ad Position 21
No active advertisement
ਅਜੀਤ ਡੈਸਕ 06-11-2026
ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰੀਨ ਪਟਾਕੇ ਵੇਚਣ ਤੋਂ ਇਲਾਵਾ ਖ਼ਤਰਨਾਕ/ਕੈਮੀਕਲ ਪਟਾਕੇ ਵੇਚਣ, ਖ਼ਰੀਦਣ ਤੇ ਸਟੋਰ ਕਰਨ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾ ਦੀਵਾਲੀ, ਗੁਰਪੁਰਬ, ਕ੍ਰਿਸ਼ਮਿਸ਼ ਅਤੇ ਨਵਾਂ ਸਾਲ ਮਨਾਉਣ ਲਈ ਕੇਵਲ ਗਰੀਨ ਪਟਾਕਿਆਂ ਦਾ ਹੀ ਇਸਤੇਮਾਲ ਕਰਨ, ਵੇਚਣ ਤੇ ਖ਼ਰੀਦਣ ਲਈ ਸਮਾਂ ਤੇ ਸਥਾਨ ਵੀ ਨਿਸ਼ਚਿਤ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ 8 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਰਾਤ 8:00 ਵਜੇ ਤੋਂ 10:00 ਵਜੇ ਤੱਕ ਗਰੀਨ ਪਟਾਕੇ ਵਜਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸੇ ਤਰਾਂ 24 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ, ਕ੍ਰਿਸਮਿਸ ਵਾਲੇ ਦਿਨ 25-26 ਦਸੰਬਰ ਰਾਤ 11:55 ਤੋਂ ਸਵੇਰੇ 12:30 ਵਜੇ ਤੱਕ ਅਤੇ 31 ਦਸੰਬਰ 2026 ਤੇ 1 ਜਨਵਰੀ 2027 ਨੂੰ ਨਵੇਂ ਸਾਲ ਮੌਕੇ ਰਾਤ 11.55 ਤੋਂ 12.30 ਵੱਜੇਂ ਤੱਕ ਗਰੀਨ ਪਟਾਕੇ ਚਲਾਏ ਜਾ ਸਕਣਗੇ। ਡਾ. ਸੋਨਾ ਥਿੰਦ ਨੇ ਕੇਵਲ ਗਰੀਨ ਪਟਾਕੇ ਵੇਚਣ ਤੇ ਖ਼ਰੀਦਣ ਲਈ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਵਿਚ ਦੁਸ਼ਹਿਰਾ ਗਰਾਊਂਡ ਸਰਹਿੰਦ ਸ਼ਹਿਰ, ਸਬ ਡਵੀਜ਼ਨ ਅਮਲੋਹ ਵਿਖੇ ਮਾਘੀ ਕਾਲਜ ਅਮਲੋਹ ਦੇ ਸਾਹਮਣੇ ਵਾਲੀ ਜਗ੍ਹਾ, ਆਊਟ ਡੋਰ ਸਟੇਡੀਅਮ (ਦੁਸ਼ਹਿਰਾ ਗਰਾਊਂਡ) ਮੰਡੀ ਗੋਬਿੰਦਗੜ੍ਹ, ਸਬ ਡਵੀਜ਼ਨ ਬਸੀ ਪਠਾਣਾਂ ਵਿਖੇ ਨਾਮਦੇਵ ਮੰਦਿਰ ਦੁਸ਼ਹਿਰਾ ਗਰਾਊਂਡ ਬਸੀ ਪਠਾਣਾਂ, ਅਨਾਜ ਮੰਡੀ ਚੁੰਨੀ ਕਲਾਂ, ਸਬ ਡਵੀਜ਼ਨ ਖਮਾਣੋਂ ਵਿਖੇ ਦੁਸ਼ਹਿਰਾ ਗਰਾਊਂਡ ਖਮਾਣੋਂ, ਚੱਕੀ ਸੰਘੋਲ ਸੀਤਲਾ ਦਾਸ ਜੀ ਦੀ ਸਮਾਧ ਦੁਸ਼ਹਿਰਾ ਗਰਾਊਂਡ ਸੰਘੋਲ, ਸੀਨੀਅਰ ਸੈਕੰਡਰੀ ਸਕੂਲ ਖੇੜੀ ਨੌਧ ਸਿੰਘ ਦੇ ਖੇਡ ਗਰਾਊਂਡ ਅਤੇ ਸੀਨੀਅਰ ਸੈਕੰਡਰੀ ਸਕੂਲ ਭੜੀ ਨਿਰਧਾਰਿਤ ਕੀਤੇ ਗਏ ਹਨ। ਇਹ ਹੁਕਮ 1 ਜਨਵਰੀ, 2027 ਤੱਕ ਲਾਗੂ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕਾਂ ਨੂੰ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਕੋਈ ਉਮੀਦ ਨਹੀਂ ਰਹੀ-ਜਥੇਦਾਰ ਅਵਤਾਰ ਸਿੰਘ ਰਿਆ ਅਗਲੀ ਖ਼ਬਰ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਪਿਛਲੇ ਸਾਲ ਦੇ ਚੌਲਾਂ ਦੀ ਡਲਿਵਰੀ ਲੈਣ ਦੀ ਤਰੀਕ ’ਚ ਵਾਧਾ
Ad Position 24