04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸ੍ਰੀ ਹਨੂਮਾਨ ਦੀ ਗਦਾ ਯਾਤਰਾ ਦਾ ਮੰਡੀ ਗੋਬਿੰਦਗੜ੍ਹ ਪਹੁੰਚਣ ’ਤੇ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ

ਮੰਡੀ ਗੋਬਿੰਦਗੜ੍ਹ, 4 ਨਵੰਬਰ (ਇਕਬਾਲਦੀਪ ਸੰਧੂ)-ਕੰਚਨ ਸੇਵਾ ਸੰਸਥਾਨ ਉਦੈਪੁਰ ਦੇ ਤੱਤਵਾਧਾਨ ਹੇਠ ਭਗਵਾਨ ਸ਼੍ਰੀ ਹਨੂਮਾਨ ਜੀ ਮਹਾਰਾਜ ਦੀ 21 ਫੁੱਟ ਲੰਬੀ ਅਸ਼ਟਧਾਤੂ ਨਾਲ ਨਿਰਮਿਤ ਪਵਿੱਤਰ ਗਦਾ ਦੀ ਵਿਸ਼ਾਲ ਯਾਤਰਾ ਦੇਸ਼ ਭਰ ਦੇ ਵੱਖ-ਵੱਖ ਮੰਦਰਾਂ ਵਿਚ ਕੱਢੀ ਜਾ ਰਹੀ ਹੈ। ਇਹ ਯਾਤਰਾ 3 ਨਵੰਬਰ 2023 ਨੂੰ ਸ਼ੁਰੂ ਹੋਈ ਸੀ ਅਤੇ ਪਿਛਲੇ ਲਗਭਗ 36 ਮਹੀਨਿਆਂ ਤੋਂ ਭਾਰਤ ਦੇ ਵੱਖ-ਵੱਖ ਮੰਦਰਾਂ ਵਿਚ ਭ੍ਰਮਣ ਕਰ ਰਹੀ ਹੈ।

Ad Position 21
No active advertisement
ਅਜੀਤ ਡੈਸਕ 05-11-2026
ਮੰਡੀ ਗੋਬਿੰਦਗੜ੍ਹ, 4 ਨਵੰਬਰ (ਇਕਬਾਲਦੀਪ ਸੰਧੂ)-ਕੰਚਨ ਸੇਵਾ ਸੰਸਥਾਨ ਉਦੈਪੁਰ ਦੇ ਤੱਤਵਾਧਾਨ ਹੇਠ ਭਗਵਾਨ ਸ਼੍ਰੀ ਹਨੂਮਾਨ ਜੀ ਮਹਾਰਾਜ ਦੀ 21 ਫੁੱਟ ਲੰਬੀ ਅਸ਼ਟਧਾਤੂ ਨਾਲ ਨਿਰਮਿਤ ਪਵਿੱਤਰ ਗਦਾ ਦੀ ਵਿਸ਼ਾਲ ਯਾਤਰਾ ਦੇਸ਼ ਭਰ ਦੇ ਵੱਖ-ਵੱਖ ਮੰਦਰਾਂ ਵਿਚ ਕੱਢੀ ਜਾ ਰਹੀ ਹੈ। ਇਹ ਯਾਤਰਾ 3 ਨਵੰਬਰ 2023 ਨੂੰ ਸ਼ੁਰੂ ਹੋਈ ਸੀ ਅਤੇ ਪਿਛਲੇ ਲਗਭਗ 36 ਮਹੀਨਿਆਂ ਤੋਂ ਭਾਰਤ ਦੇ ਵੱਖ-ਵੱਖ ਮੰਦਰਾਂ ਵਿਚ ਭ੍ਰਮਣ ਕਰ ਰਹੀ ਹੈ। ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਪਹੁੰਚਣ ’ਤੇ ਸ਼ਰਧਾਲੂਆਂ ਵਲੋਂ ਪਵਿੱਤਰ ਗਦਾ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧੀਵਤ ਪੂਜਾ-ਅਰਚਨਾ ਕੀਤੀ ਗਈ, ਗਦਾ ’ਤੇ ਮੌਲੀ ਬੰਨ੍ਹ ਕੇ ਤਿਲਕ ਲਗਾਇਆ ਗਿਆ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਲੂਆਂ ਨੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਪਵਿੱਤਰ ਗਦਾ ਯਾਤਰਾ ਨੂੰ ਮੰਡੀ ਗੋਬਿੰਦਗੜ੍ਹ ਦੇ ਵੱਖ-ਵੱਖ ਧਾਰਮਿਕ ਸਥਾਨਾਂ ਅਤੇ ਮੰਦਰਾਂ ਵਿਚ ਲਿਜਾਇਆ ਗਿਆ। ਇਨ੍ਹਾਂ ਵਿਚ ਵਿਸ਼ੇਸ਼ ਤੌਰ ’ਤੇ ਸ੍ਰੀ ਪੀਪਲ ਵਾਲੇ ਹਨੂਮਾਨ ਮੰਦਰ, ਸ੍ਰੀ ਲਕਸ਼ਮੀ ਨਾਰਾਇਣ ਮੰਦਰ, ਸ੍ਰੀ ਬਾਵਾ ਲਾਲ ਦਿਆਲ ਮੰਦਰ, ਵਿਸ਼ਵਕਰਮਾ ਮੰਦਰ ਸ਼ਾਸਤਰੀ ਨਗਰ, ਮੇਨ ਬਾਜ਼ਾਰ, ਕ੍ਰਿਸ਼ਨਾ ਮੰਦਰ ਗੋਲ ਮਾਰਕੀਟ, ਕਾਲੀ ਮਾਤਾ ਮੰਦਰ ਗਾਂਧੀ ਨਗਰ, ਸ਼ਿਵ ਮੰਦਰ ਸੁਭਾਸ਼ ਨਗਰ, ਸ੍ਰੀ ਰਾਧਾ ਕ੍ਰਿਸ਼ਨ ਮੰਦਰ, ਭਗਵਾਨ ਪਰਸ਼ੂਰਾਮ ਮੰਦਰ, ਸਾਈਂ ਮੰਦਰ ਅਤੇ ਸ੍ਰੀ ਰਾਮ ਮੰਦਰ ਸ਼ਾਮਲ ਸਨ। ਇਸ ਤੋਂ ਬਾਅਦ ਸ੍ਰੀਰਾਮ ਭਵਨ, ਜੀ . ਟੀ. ਰੋਡ ਵਿਖੇ ਯਾਤਰਾ ਦਾ ਵਿਸ਼ਰਾਮ ਹੋਇਆ, ਜਿੱਥੇ ਸ਼ਰਧਾਲੂਆਂ ਲਈ ਰਾਤ ਦੇ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਸੁਰੇਸ਼ ਸਿੰਗਲਾ ਬਬਲੀ, ਨਰਿੰਦਰ ਭਾਟੀਆ, ਰਾਜੀਵ ਸਿੰਗਲਾ, ਸੰਜੇ ਗਰਗ, ਸੁਨੀਲ ਮਿੱਤਲ, ਸੰਜੇ ਗੋਇਲ, ਸੰਦੀਪ ਗੋਇਲ, ਅੰਕੁਰ ਗਰਗ, ਸੁਸ਼ੀਲ ਕੌਸ਼ਿਕ, ਰਿਸ਼ੀ ਰਾਜ ਗੋਇਲ, ਰਾਕੇਸ਼ ਕੁਮਾਰ ਗਰਗ, ਦਿਨੇਸ਼ ਗੋਇਲ, ਦੇਵੀ ਦਿਆਲ ਪਰਾਸ਼ਰ, ਬ੍ਰਿਜ ਮੋਹਨ ਗੁਪਤਾ, ਅਨਿਲ ਧੀਮਾਨ ਲਾਲੀ, ਦਵਿੰਦਰ ਪਰਾਸ਼ਰ, ਜਗਦੀਸ਼ ਸ਼ਾਹੀ, ਸੁਰੇਸ਼ ਕੁਮਾਰ, ਰਾਮ ਕਿਸ਼ਨ, ਵਿਸ਼ਾਲ ਸ਼ਾਹੀ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੇਵਾਦਾਰ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ 6 ਨਵੰਬਰ ਨੂੰ ਧੂਰੀ ਵਿਖੇ ਕੀਤਾ ਜਾਵੇਗਾ ਵਿਸ਼ਾਲ ਸੰਘਰਸ਼, ਮੰਗਾਂ ਦਾ ਹੱਲ ਨਾ ਹੋਣ ’ਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨ... ਅਗਲੀ ਖ਼ਬਰ ਕਾਂਗਰਸ ਦੀਆਂ ਨੀਤੀਆਂ ਕਾਰਨ ਪੰਜਾਬ ਨੂੰ ਲੰਮਾ ਸਮਾਂ ਸੰਤਾਪ ਭੋਗਣਾ ਪਿਆ-ਜਗਦੀਪ ਸਿੰਘ ਚੀਮਾ 1984 ਦੇ ਸਿੱਖ ਕਤਲੇਆਮ ਦੇ...
Ad Position 24