ਲਾਇਨਜ਼ ਕਲੱਬ ਵਲੋਂ 37ਵਾਂ ਮੁਫ਼ਤ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਕੱਲ੍ਹ
ਮੰਡੀ ਗੋਬਿੰਦਗੜ੍ਹ, 24 ਅਕਤੂਬਰ (ਰਾਜੇਸ਼ ਸ਼ਰਮਾ)-ਲਾਇਨਜ਼ ਇੰਟਰਨੈਸ਼ਨਲ ਦੀ ਅਗਵਾਈ ਹੇਠ ਸਵ. ਸੇਠ ਗਜਾਨੰਦ ਗੋਇਲ ਦੀ ਯਾਦ ਨੂੰ ਸਮਰਪਿਤ 37ਵਾਂ ਮੁਫ਼ਤ ਅੱਖਾਂ ਦੀ ਜਾਂਚ ਤੇ ਅਪਰੇਸ਼ਨ ਕੈਂਪ 26 ਅਕਤੂਬਰ, ਦਿਨ ਸੋਮਵਾਰ ਨੂੰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਕਲੱਬ ਦੇ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ।
ਕ
ਕਲੱਬ ਦੇ ਪ੍ਰਧਾਨ ਐਮ.ਜੇ.ਐਫ. ਸੰਚਿਤ ਸਿੰਗਲਾ।
25-10-2026
ਮੰਡੀ ਗੋਬਿੰਦਗੜ੍ਹ, 24 ਅਕਤੂਬਰ (ਰਾਜੇਸ਼ ਸ਼ਰਮਾ)-ਲਾਇਨਜ਼ ਇੰਟਰਨੈਸ਼ਨਲ ਦੀ ਅਗਵਾਈ ਹੇਠ ਸਵ. ਸੇਠ ਗਜਾਨੰਦ ਗੋਇਲ ਦੀ ਯਾਦ ਨੂੰ ਸਮਰਪਿਤ 37ਵਾਂ ਮੁਫ਼ਤ ਅੱਖਾਂ ਦੀ ਜਾਂਚ ਤੇ ਅਪਰੇਸ਼ਨ ਕੈਂਪ 26 ਅਕਤੂਬਰ, ਦਿਨ ਸੋਮਵਾਰ ਨੂੰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਕਲੱਬ ਦੇ ਪ੍ਰਧਾਨ ਸੰਚਿਤ ਸਿੰਗਲਾ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਪ੍ਰਧਾਨ ਸੰਚਿਤ ਸਿੰਗਲਾ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਰਾਮ ਭਵਨ ਵਿਖੇ ਲਗਾਇਆ ਜਾਵੇਗਾ। ਕੈਂਪ ਦੌਰਾਨ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਇਲਾਜ ਤੇ ਅਪਰੇਸ਼ਨ ਸਬੰਧੀ ਸਲਾਹ ਦਿੱਤੀ ਜਾਵੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਲਾਭ ਉਠਾਉਣ ਅਤੇ ਲੋੜਵੰਦ ਲੋਕਾਂ ਨੂੰ ਵੀ ਕੈਂਪ ਬਾਰੇ ਜਾਣਕਾਰੀ ਦੇਣ। ਉਨ੍ਹਾਂ ਦੱਸਿਆ ਕਿ ਕੈਂਪ ਦੇ ਸੁਚੱਜੇ ਪ੍ਰਬੰਧਾਂ ਲਈ ਸੁਰੇਸ਼ ਗੁਪਤਾ ਨੂੰ ਤਾਲਮੇਲਕਰਤਾ, ਸੁਮਿਤ ਗਰਗ ਨੂੰ ਪ੍ਰਾਜੈਕਟ ਚੇਅਰਮੈਨ, ਓ.ਪੀ. ਵਰਮਾ ਨੂੰ ਸਕੱਤਰ, ਗੋਪਾਲ ਕ੍ਰਿਸ਼ਨ ਬਾਂਸਲ ਨੂੰ ਖ਼ਜ਼ਾਨਚੀ, ਸੁਰਿੰਦਰ ਗਰਗ ਨੂੰ ਲੋਕ ਸੰਪਰਕ ਅਧਿਕਾਰੀ ਅਤੇ ਆਸ਼ੀਸ਼ ਗੁਪਤਾ ਤੇ ਨਰੇਸ਼ ਪੁਰੀ ਨੂੰ ਸਹਿ-ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੈਂਪ ਵਿਚ ਭਾਰਤਮ ਗਰੁੱਪ ਦੇ ਚੇਅਰਮੈਨ ਤੇ ਕਲੱਬ ਦੇ ਸੰਸਥਾਪਕ ਮੈਂਬਰ ਰਾਜ ਗੋਇਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਆਰ.ਕੇ. ਗਰੁੱਪ ਦੇ ਚੇਅਰਮੈਨ ਰਮੇਸ਼ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਣਗੇ। ਸੰਚਿਤ ਸਿੰਗਲਾ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਕਲੱਬ ਦੀਆਂ ਮੁੱਖ ਤਰਜੀਹਾਂ ਵਿਚੋਂ ਇਕ ਹੈ। ਅਜਿਹੇ ਸਿਹਤ ਜਾਂਚ ਕੈਂਪਾਂ ਰਾਹੀਂ ਸਮਾਜ ਦੇ ਲੋੜਵੰਦ ਵਰਗਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾਂਦਾ ਹੈ।