25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮੁਕਾਰੋਂਪੁਰ ਵਿਖੇ ਪੂਰਨਮਾਸ਼ੀ ’ਤੇ ਦਿਲ ਦੇ ਰੋਗਾਂ ਦਾ ਕੈਂਪ 26 ਨੂੰ-ਹਰਮਲਜੀਤ ਸਿੰਘ, ਜੋਰਾ ਸਿੰਘ

ਫ਼ਤਹਿਗੜ੍ਹ ਸਾਹਿਬ, 24 ਅਕਤੂਬਰ (ਬਲਜਿੰਦਰ ਸਿੰਘ)-ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੁਕਾਰੋਂਪੁਰ ਦੇ ਪ੍ਰਧਾਨ ਹਰਮਲਜੀਤ ਸਿੰਘ ਅਤੇ ਮੈਂਬਰ ਜੋਰਾ ਸਿੰਘ ਮਕਾਰੋਂਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਨ ਪ੍ਰਤੀ ਦਿਨ ਵੱਧ ਰਹੀਆਂ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ 26 ਅਕਤੂਬਰ ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮੁਕਾਰੋਂਪੁਰ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਤੇ ਚੀਮਾ ਸੁਪਰ ਸਪੈਸ਼ਲਿਸਟ ਹਸਪਤਾਲ ਮੋਹਾਲੀ ਫੇਸ-4 ਦੇ ਸੀਨੀਅਰ ਡਾਕਟਰਾਂ ਵਲੋਂ 12 ਵਜੇ ਤੋਂ 4 ਵੱਜੇ ਤੱਕ ਵਿਸ਼ੇਸ਼ ਚੈਕਿੰਗ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦਿਲ ਦੇ ਰੋਗਾਂ ਦੇ ਸੁਪਰ ਸਪੈਸ਼ਲਿਸਟ ਡਾ.

Ad Position 21
No active advertisement
ਅਜੀਤ ਡੈਸਕ 25-10-2026
ਫ਼ਤਹਿਗੜ੍ਹ ਸਾਹਿਬ, 24 ਅਕਤੂਬਰ (ਬਲਜਿੰਦਰ ਸਿੰਘ)-ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੁਕਾਰੋਂਪੁਰ ਦੇ ਪ੍ਰਧਾਨ ਹਰਮਲਜੀਤ ਸਿੰਘ ਅਤੇ ਮੈਂਬਰ ਜੋਰਾ ਸਿੰਘ ਮਕਾਰੋਂਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਨ ਪ੍ਰਤੀ ਦਿਨ ਵੱਧ ਰਹੀਆਂ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ 26 ਅਕਤੂਬਰ ਦਿਨ ਸੋਮਵਾਰ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮੁਕਾਰੋਂਪੁਰ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਤੇ ਚੀਮਾ ਸੁਪਰ ਸਪੈਸ਼ਲਿਸਟ ਹਸਪਤਾਲ ਮੋਹਾਲੀ ਫੇਸ-4 ਦੇ ਸੀਨੀਅਰ ਡਾਕਟਰਾਂ ਵਲੋਂ 12 ਵਜੇ ਤੋਂ 4 ਵੱਜੇ ਤੱਕ ਵਿਸ਼ੇਸ਼ ਚੈਕਿੰਗ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦਿਲ ਦੇ ਰੋਗਾਂ ਦੇ ਸੁਪਰ ਸਪੈਸ਼ਲਿਸਟ ਡਾ. ਅਮਿਤੋਜ ਸਿੰਘ (ਐਮ.ਡੀ. ਮੈਡੀਸਨ), ਡੀ.ਐਮ ਕਾਰਡਿਓਲੋਜੀ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਮਰੀਜਾਂ ਦਾ ਚੈੱਕਅਪ ਕਰੇਗੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਇਲਾਕਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਕੈਂਪ ਵਿਚ ਪਹੁੰਚ ਕੇ ਆਪਣੀ ਸਿਹਤ ਦਾ ਚੈੱਕਅਪ ਕਰਵਾਉਣ ਅਤੇ ਕੈਂਪ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਕੋਲ ਪਹਿਲਾਂ ਚੱਲ ਰਹੇ ਇਲਾਜ ਦਾ ਰਿਕਾਰਡ ਹੈ, ਉਹ ਵੀ ਨਾਲ ਲੈ ਕੇ ਆਉਣ।
Ad Position 22
No active advertisement
ਪਿਛਲੀ ਖ਼ਬਰ ਡੀ.ਬੀ.ਯੂ ਦੇ ਫਾਰਮੇਸੀ ਵਿਦਿਆਰਥੀਆਂ ਨੇ ਆਈ.ਆਈ.ਐਸ.ਈ.ਆਰ ਵਿਚ ਉੱਨਤ ਖੋਜ ਸਹੂਲਤਾਂ ਬਾਰੇ ਹਾਸਿਲ ਕੀਤੀ ਜਾਣਕਾਰੀ ਅਗਲੀ ਖ਼ਬਰ ਨਸ਼ਾ ਤਸਕਰਾਂ ਨੂੰ ਸਿਆਸੀ ਸਰਪ੍ਰਸਤੀ ਮਿਲਣ ਕਾਰਨ ਪੰਜਾਬ ’ਚ ਅਪਰਾਧੀਆਂ ਦੇ ਹੌਸਲੇ ਬੁਲੰਦ-ਰਾਜੂ ਖੰਨਾ ਪਰਵਿੰਦਰ ਸਿੰਘ ਝੋਟ...
Ad Position 24