14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜੀ. ਪੀ. ਸੀ. ਦੇ ਵਿਦਿਆਰਥੀਆਂ ਨੇ ਪੀ. ਯੂ. ਜ਼ੋਨਲ ਯੂਥ ਤੇ ਹੈਰੀਟੇਜ ਫ਼ੈਸਟੀਵਲ ’ਚ 4 ਇਨਾਮ ਜਿੱਤੇ

ਮੰਡੀ ਗੋਬਿੰਦਗੜ੍ਹ, 13 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਮਾਲਵਾ ਕਾਲਜ, ਬੋਂਦਲੀ-ਸਮਰਾਲਾ ਵਿਖੇ ਆਯੋਜਿਤ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਤੇ ਹੈਰੀਟੇਜ ਫ਼ੈਸਟੀਵਲ (ਜ਼ੋਨ-2, ਲੁਧਿਆਣਾ) ਵਿਚ ਇਨਾਮ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਕਾਲਜ ਦੀ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 14-10-2026
ਮੰਡੀ ਗੋਬਿੰਦਗੜ੍ਹ, 13 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਮਾਲਵਾ ਕਾਲਜ, ਬੋਂਦਲੀ-ਸਮਰਾਲਾ ਵਿਖੇ ਆਯੋਜਿਤ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਤੇ ਹੈਰੀਟੇਜ ਫ਼ੈਸਟੀਵਲ (ਜ਼ੋਨ-2, ਲੁਧਿਆਣਾ) ਵਿਚ ਇਨਾਮ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਾਜਨੀ ਨੇ ਦੱਸਿਆ ਕਿ ਕਾਲਜ ਨੇ ਕੁੱਲ 4 ਇਨਾਮ ਜਿੱਤੇ ਹਨ, ਜਿਸ ਵਿਚ ਸਮੂਹਿਕ ਭਜਨ ਮੁਕਾਬਲੇ ਵਿਚ ਕਾਲਜ ਦੀ ਟੀਮ ਨੇ ਤੀਜਾ ਇਨਾਮ ਜਿੱਤਿਆ। ਟੀਮ ਦੇ ਮੈਂਬਰ ਅਦਿੱਤਿਆ ਮਿੱਤਲ (ਬੀ. ਏ. ਪਹਿਲਾ ਸਾਲ), ਰਿਸ਼ਭ ਠਾਕੁਰ (ਬੀ.ਸੀ.ਏ. ਦੂਜਾ ਸਾਲ), ਸਾਹਿਬਜੋਤ ਸਿੰਘ (ਬੀ. ਸੀ. ਏ. ਤੀਜਾ ਸਾਲ), ਸੰਦੀਪ ਕੌਰ (ਬੀ. ਏ. ਤੀਜਾ ਸਾਲ), ਟਵਿੰਕਲ (ਬੀ.ਏ. ਤੀਜਾ ਸਾਲ), ਲਵਪ੍ਰੀਤ ਕੌਰ (ਬੀ.ਏ. ਦੂਜਾ ਸਾਲ), ਮੰਜੂ ਰਾਣੀ (ਬੀ.ਏ. ਦੂਜਾ ਸਾਲ) ਸਮੂਹਿਕ ਭਜਨ (ਵਿਅਕਤੀਗਤ ਵਰਗ) ਵਿਚ ਆਦਿੱਤਿਆ ਮਿੱਤਲ ਨੇ ਦੂਜਾ ਇਨਾਮ ਜਿੱਤਿਆ। ‘ਗੀਤ’ ਮੁਕਾਬਲੇ ਵਿਚ ਰਿਸ਼ਭ ਠਾਕੁਰ ਨੇ ਤੀਜਾ ਇਨਾਮ ਜਿੱਤਿਆ। ਨਾਨ-ਪਰਕਸ਼ਨ ( ਦਿਲਰੁਬਾ) ਮੁਕਾਬਲੇ ਵਿਚ ਸਹਿਜਲੀਨ ਕੌਰ (ਬੀ.ਸੀ.ਏ. ਦੂਜਾ ਸਾਲ) ਨੇ ਤੀਜਾ ਇਨਾਮ ਜਿੱਤਿਆ। ਪ੍ਰਿੰਸੀਪਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਇਸ ਪ੍ਰਾਪਤੀ ਲਈ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਇੰਚਾਰਜ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋ. ਸੁਸ਼ਮਾ ਮਿਗਲਾਨੀ, ਪ੍ਰੋ. ਨਰਿੰਦਰ ਪਾਲ, ਪ੍ਰੋ. ਰੁਚਿਕਾ ਤੇ ਪ੍ਰੋ. ਮਨਦੀਪ ਸਿੰਘ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਪਿੰਡ ਰੁੜਕੀ ਤੋਂ ਸ਼ਰਧਾਲੂਆਂ ਦਾ ਜਥਾ ਦਰਸ਼ਨਾਂ ਲਈ ਰਵਾਨਾ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬ੍ਰਾਹਮਣ ਮਾਜਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24