13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਰਕਾਰੀ ਸਕੂਲ ’ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ

ਰਾਜਪੁਰਾ, 13 ਅਕਤੂਬਰ (ਰਣਜੀਤ ਸਿੰਘ)- ਇਥੋਂ ਦੇ ਸੁਤੰਤਰਤਾ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ ਵਿਚ ਜ਼ੋਨ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਸੱਠ ਦੇ ਕਰੀਬ ਸਕੂਲਾਂ ਦੇ ਸੌ ਤੋਂ ਜ਼ਿਆਦਾ ਬੱਚਿਆਂ ਨੇ ਵੱਖ-ਵੱਖ ਖੇਡਾਂ ’ਚ ਭਾਗ ਲੈ ਕੇ ਸਫਲਤਾ ਦੇ ਝੰਡੇ ਗੱਡੇ।

Ad Position 21
No active advertisement
ਅਜੀਤ ਡੈਸਕ 14-10-2026
ਰਾਜਪੁਰਾ, 13 ਅਕਤੂਬਰ (ਰਣਜੀਤ ਸਿੰਘ)- ਇਥੋਂ ਦੇ ਸੁਤੰਤਰਤਾ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ ਵਿਚ ਜ਼ੋਨ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਸੱਠ ਦੇ ਕਰੀਬ ਸਕੂਲਾਂ ਦੇ ਸੌ ਤੋਂ ਜ਼ਿਆਦਾ ਬੱਚਿਆਂ ਨੇ ਵੱਖ-ਵੱਖ ਖੇਡਾਂ ’ਚ ਭਾਗ ਲੈ ਕੇ ਸਫਲਤਾ ਦੇ ਝੰਡੇ ਗੱਡੇ। ਬੱਚਿਆਂ ਦੇ ਜਜ਼ਬੇ ਮੂਹਰੇ ਧੁੱਪ ਅਤੇ ਗਰਮੀ ਨੇ ਇਕ ਤਰ੍ਹਾਂ ਨਾਲ ਗੋਡੇ ਟੇਕ ਦਿੱਤੇ ਸਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੀ. ਡੀ. ਪੀ. ਓ. ਸੰਦੀਪ ਸਿੰਘ ਅਤੇ ਸਕੂਲ ਮੁਖੀ ਸ੍ਰੀਮਤੀ ਵੀਨਾ ਅਰੋੜਾ ਨੇ ਦੱਸਿਆ ਕਿ ਰਾਜਪੁਰਾ ਸਮੇਤ ਘਨੌਰ ਅਤੇ ਡਾਹਰੀਆਂ ਬਲਾਕ ਦੇ ਸੱਠ ਸਕੂਲਾਂ ਦੇ ਸੌ ਤੋਂ ਜ਼ਿਆਦਾ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਆਤਮ-ਵਿਸ਼ਵਾਸ ਵਧਾਉਣ ਅਤੇ ਖੇਡਾਂ ਰਾਹੀਂ ਆਪਣੀਆਂ ਯੋਗਤਾਵਾਂ ਨੂੰ ਨਿਖਾਰਨ ਲਈ ਉਚਿੱਤ ਮੌਕੇ ਪ੍ਰਦਾਨ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਉੱਚ ਯੋਗਤਾ ਅਤੇ ਘੱਟ ਯੋਗਤਾ ਦੋ ਸ਼ੇ੍ਣੀਆਂ ਵਿਚ ਵੰਡਿਆਂ ਗਿਆ ਸੀ ਤਾਂ ਜੋ ਹਰ ਬੱਚੇ ਨੂੰ ਆਪਣੀ ਸਮਰੱਥਾ ਅਨੁਸਾਰ ਖੇਡਾਂ ਵਿਚ ਭਾਗ ਲੈਣ ਦਾ ਮੌਕਾ ਮਿਲ ਸਕੇ। ਉਨ੍ਹਾਂ ਨੇ ਦੱਸਿਆ ਕਿ ਪੰਜਾਹ ਮੀਟਰ, ਸੌ ਮੀਟਰ, ਦੋ ਸੌ ਮੀਟਰ, ਚਾਰ ਸੌ ਮੀਟਰ ਦੌੜ ਅਤੇ ਪੰਜਾਹ ਮੀਟਰ ਪੈਦਲ ਚਾਲ, ਸੌ ਮੀਟਰ ਪੈਦਲ ਚਾਲ, ਸਾਫ਼ਟ ਥਰੋਅ ਬਾਲ, ਸ਼ਾਟਪੁੱਟ, ਲੰਮੀ ਛਾਲ ਤੇ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਹ ਖੇਡਾਂ ਬਹੁਤ ਹੀ ਜ਼ਿਆਦਾ ਉਤਸ਼ਾਹ ਜਨਕ ਮਾਹੌਲ ਵਿਚ ਕਰਵਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਫ਼ੰਡਾਂ ਅਤੇ ਹੋਰ ਸਾਜੋ ਸਮਾਨ ਦੀ ਕੋਈ ਵੀ ਘਾਟ ਨਹੀਂ ਹੈ। ਖੇਡ ਦੇ ਮੈਦਾਨ ਵਿਚ ਬੱਚਿਆਂ ਦੇ ਜਜ਼ਬੇ ਅੱਗੇ ਧੁੱਪ, ਗਰਮੀ ਤੇ ਸਰੀਰਕ ਅਸਮਰਥਾ ਫਿੱਕੀ ਪਈ ਹੋਈ ਮਹਿਸੂਸ ਹੋ ਰਹੀ ਸੀ। ਖੇਡਾਂ ਵਿਚ ਝੰਡੇ ਗੱਡਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਬੱਚਿਆਂ ਦੇ ਜਜ਼ਬੇ ’ਤੇ ਤਗਮਿਆਂ ਦੀ ਵਰਖਾ ਹੋਈ ਪਈ ਸੀ। ਬੱਚਿਆਂ ਨੂੰ ਕੋਚ ਆਪੋ ਆਪਣੇ ਢੰਗ ਤਰੀਕੇ ਨਾਲ ਹੌਸਲਾ ਅਫਜਾਈ ਅਤੇ ਥਾਪੜੇ ਦੇ ਰਹੇ ਸਨ। ਇਸ ਮੌਕੇ ਸੰਸਥਾ ਮੁਖੀ ਵੀਨਾ ਅਰੋੜਾ ਨੇ ਆਏ ਹੋਏ ਮਹਿਮਾਨਾਂ, ਸਕੂਲਾਂ ਦੇ ਕੋਚ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਕ੍ਰਾਂਤੀ, ਪ੍ਰਦੀਪ, ਸਟਾਫ਼ ਮੈਂਬਰ ਅਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਬਗੀਚਾ ਸਿੰਘ ਵੜੈਚ ਨੇ ਬਾਪੂ ਤਰਸੇਮ ਸਿੰਘ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਅਮਰਬੀਰ ਸਿੰਘ ਚੀਮਾ ਦੀ ਪਲੇਠੀ ਪੁਸਤਕ ‘ਸਫ਼ਰਾਂ ਦਾ ਸਰਮਾਇਆ’ ਜਲਦ ਹੋਵੇਗੀ ਪਾਠਕਾਂ ਦੇ ਹੱਥਾਂ ਵਿਚ-ਪਰਮਜੀਤ ਕੌਰ ਸਰਹਿੰਦ
Ad Position 24