13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅਮਰਬੀਰ ਸਿੰਘ ਚੀਮਾ ਦੀ ਪਲੇਠੀ ਪੁਸਤਕ ‘ਸਫ਼ਰਾਂ ਦਾ ਸਰਮਾਇਆ’ ਜਲਦ ਹੋਵੇਗੀ ਪਾਠਕਾਂ ਦੇ ਹੱਥਾਂ ਵਿਚ-ਪਰਮਜੀਤ ਕੌਰ ਸਰਹਿੰਦ

ਫ਼ਤਹਿਗੜ੍ਹ ਸਾਹਿਬ, 13 ਅਕਤੂਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਇਕੱਤਰਤਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਵਿਖੇ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬੀਬੀ ਪਰਮਜੀਤ ਕੌਰ, ਪ੍ਰੇਮ ਲਤਾ ਤੇ ਬਲਤੇਜ ਸਿੰਘ ਬਠਿੰਡਾ ਮੰਚ ’ਤੇ ਸੁਸ਼ੋਭਿਤ ਰਹੇ, ਜਦਕਿ ਸਭਾ ਦੇ ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾ ਨੇ ਮੰਚ ਸੰਚਾਲਨ ਕੀਤਾ।

Ad Position 21
No active advertisement
ਅਜੀਤ ਡੈਸਕ 14-10-2026
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ (ਬਲਜਿੰਦਰ ਸਿੰਘ)- ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਇਕੱਤਰਤਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਵਿਖੇ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬੀਬੀ ਪਰਮਜੀਤ ਕੌਰ, ਪ੍ਰੇਮ ਲਤਾ ਤੇ ਬਲਤੇਜ ਸਿੰਘ ਬਠਿੰਡਾ ਮੰਚ ’ਤੇ ਸੁਸ਼ੋਭਿਤ ਰਹੇ, ਜਦਕਿ ਸਭਾ ਦੇ ਪ੍ਰੈਸ ਸਕੱਤਰ ਅਮਰਬੀਰ ਸਿੰਘ ਚੀਮਾ ਨੇ ਮੰਚ ਸੰਚਾਲਨ ਕੀਤਾ। ਇਕੱਤਰਤਾ ਦੀ ਸ਼ੁਰੂਆਤ ਮੌਕੇ ਲਿਖਾਰੀ ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਦੇ ਨੌਜਵਾਨ ਭਾਣਜੇ ਦਵਿੰਦਰਜੀਤ ਸਿੰਘ ਦੀ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲਿਖਾਰੀ ਸਭਾ ਵਿਚ ਪਹਿਲੀ ਵਾਰ ਪਹੁੰਚੇ ਬਲਦੇਵ ਜਲਾਲ ਦਾ ਸਵਾਗਤ ਕੀਤਾ ਗਿਆ। ਉਪਰੰਤ ਕਵੀ ਦਰਬਾਰ ਦੌਰਾਨ ਅਜਮੇਰ ਸਿੰਘ ਮਾਨ ਨੇ ਕਵਿਤਾ, ਤਵਿੰਦਰ ਸਿੰਘ ਚੱਢਾ ਨੇ ‘ਗ਼ੁਬਾਰਾ’, ਬਲਤੇਜ ਸਿੰਘ ਬਠਿੰਡਾ ਨੇ ‘ਰਾਵਣ’, ਪ੍ਰੇਮ ਲਤਾ ਨੇ ‘ਝੂਠ ਦਾ ਬੋਲਬਾਲਾ’, ਅਮਰਬੀਰ ਸਿੰਘ ਚੀਮਾ ਨੇ ‘ਹਿਜ਼ਰਾਂ ਦੀ ਸੂਲੀ’, ਅਵਤਾਰ ਸਿੰਘ ਪੁਆਰ ਨੇ ਗ਼ਜ਼ਲ, ਬਲਦੇਵ ਜਲਾਲ ਨੇ ‘ਦਿਵਾਲੀ-ਬੋਟ’, ਪਰਮਜੀਤ ਕੌਰ ਸਰਹਿੰਦ ਨੇ ‘ਅਸੀਂ ਕੁਝ ਸਮਝਿਆ ਸੀ ਹੋਰ, ਉਹ ਕੁਝ ਹੋਰ ਨਿਕਲੇ ਨੇ’ ਨਾਮਕ ਰਚਨਾਵਾਂ ਨਾਲ ਹਾਜ਼ਰੀ ਲਵਾਈ। ਪ੍ਰਧਾਨਗੀ ਭਾਸ਼ਣ ਵਿਚ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਪੜ੍ਹੀਆਂ ਰਚਨਾਵਾਂ ਦੀ ਪੜਚੋਲ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲਿਖਾਰੀ ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ ਦੀ ਪਲੇਠੀ ਪੁਸਤਕ ‘ਸਫ਼ਰਾਂ ਦਾ ਸਰਮਾਇਆ’ ਛਪਾਈ ਅਧੀਨ ਹੈ, ਜਿਸ ਨੂੰ ਜਲਦ ਹੀ ਲੋਕ ਅਰਪਣ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਪਹੁੰਚੇ ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਲਿਖਾਰੀ ਸਭਾ ਦੇ ਸੀਨੀਅਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਸਭਾ ਦੀ ਮਹੀਨਾਵਾਰ ਇਕੱਤਰਤਾ ਵਿਚ ਆਉਣਾ ਯਕੀਨੀ ਬਣਾਉਣ। ਇਸ ਮੌਕੇ ਗੁਰਪ੍ਰੀਤ ਸਿੰਘ ਬਰਗਾੜੀ ਤੇ ਅਰਮਾਨ ਖ਼ਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ’ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਅਗਲੀ ਖ਼ਬਰ ਭਾਜਪਾ ਕਿਸਾਨ ਮੋਰਚਾ ਦੇ ਨਵ-ਨਿਯੁਕਤ ਬੁਲਾਰੇ ਗੁਰਮੀਤ ਸਿੰਘ ਸੋਨੂੰ ਚੀਮਾ ਦਾ ਰਸੀਦਪੁਰਾ ਵਿਖੇ ਸਨਮਾਨ
Ad Position 24